ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੀ ਸਲਾਨਾ ਚੋਣ
Posted on:- 09-06-2012
ਸਮਾਜ ਵਿੱਚ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਤੋਂ ਲੋਕਾਂ ਨੂੰ ਮੁਕਤ ਕਰਨ ਲਈ ਬਚਨਵੱਧ ਅਤੇ ਦ੍ਰਿੜਤਾ ਨਾਲ ਅੱਗੇ ਵਧ ਰਹੀ ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਲੰਮੇਂ ਸਮੇਂ ਤੋਂ ਅੰਧਵਿਸ਼ਵਾਸਾਂ ਤੋਂ ਰਹਿਤ ਇੱਕ ਨਿਰੋਆ ਸਮਾਜ ਸਿਰਜਣ ਲਈ ਅਨੇਕ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੀ ਆ ਰਹੀ ਹੈ।ਸੁਸਾਇਟੀ ਆਪਣੇ ਕਾਰਜ ਕਾਲ ਵਿੱਚ ਹਮੇਸ਼ਾਂ ਹੀ ਸਮਾਜ ਵਿੱਚ ਤਰਕ ਦਾ ਪੱਲਾ ਫੜ੍ਹ ਕੇ ਸੁਚੇਤਕ ਚੇਤੰਨਤਾ ਪੈਦਾ ਕਰਨ ਹਿਤ ਤਰਕਸ਼ੀਲ ਮੇਲਿਆਂ, ਸੈਮੀਨਾਰਾਂ, ਨਾਟਕਾਂ, ਸਕਿੱਟਾਂ, ਗੀਤਾਂ, ਰੇਡੀਓ ਟਾਕ ਸ਼ੋਆਂ, ਅਖ਼ਬਾਰਾਂ ਅਤੇ ਤਰਕਸ਼ੀਲ ਸਾਹਿਤ ਰਾਹੀਂ ਮਨੁੱਖਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਲੋਕ ਸੱਥ ਵਿੱਚ ਹਾਜ਼ਰੀ ਲਵਾਉਣ ਲਈ ਹਮੇਸ਼ਾਂ ਤੱਤਪਰ ਰਹੀ ਹੈ।
ਸੁਸਾਇਟੀ ਦੀ ਹਮੇਸ਼ਾਂ ਹੀ ਇਹ ਪਹੁੰਚ ਰਹੀ ਹੈ ਕਿ ਅਗਾਂਹਵਧੂ ਤੇ ਤਰਕਵਾਨ ਲੋਕਾਂ ਨੂੰ ਸੁਸਾਇਟੀ ਦੇ ਮੈਂਬਰ ਬਣਨ ਲਈ ਪ੍ਰੇਰਿਆ ਜਾਵੇ ਤਾਂ ਜੋ ਉਹ ਵੀ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਸੁਸਾਇਟੀ ਦਾ ਅੰਗ ਬਣ ਕੇ ਅੰਧਵਿਸ਼ਵਾਸਾਂ ਦੇ ਇਸ ਕੋਹੜ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਸਾਇਟੀ ਦੀ ਸਲਾਨਾ ਚੋਣ ਮਿਤੀ 17 ਜੂਨ, 2012 ਦਿਨ ਐਤਵਾਰ ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ # 126-7536, 130 ਸਟਰੀਟ ਵਿਖੇ ਦਿਨ ਦੇ 2:00 ਵਜੇ ਹੋਣ ਜਾ ਰਹੀ ਹੈ।
ਅਸੀਂ ਸਮੁੱਚੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਸ ਦਿਨ ਇਸ ਚੋਣ ਵਿੱਚ ਹਿੱਸਾ ਲੈਣ ਲਈ ਪਹੁੰਚਣ ਦੀ ਕ੍ਰਿਪਾਲਤਾ ਕਰਨ। ਸੁਸਾਇਟੀ ਦਾ ਮੈਂਬਰ ਬਨਣ ਲਈ ਸੁਸਾਇਟੀ ਦੇ ਸੰਵਿਧਾਨ ਅਤੇ ਪ੍ਰਣ ਪੱਤਰ ਨਾਲ ਸਹਿਮਤੀ ਅਤੇ $20 ਮੈਂਬਰਸ਼ਿੱਪ ਫੀਸ ਦੇ ਕੇ ਮੈਂਬਰ ਬਣਿਆ ਜਾ ਸਕਦਾ ਹੈ। ਆਪ ਮੈਂਬਰ ਬਣੋ ਤੇ ਹੋਰਾਂ ਨੂੰ ਵੀ ਮੈਂਬਰ ਬਨਣ ਲਈ ਉਤਸ਼ਾਹਿਤ ਕਰੋ ਇਹ ਸਾਡੀ ਆਪ ਸਭ ਨੂੰ ਪੁਰਜ਼ੋਰ ਅਪੀਲ ਹੈ।ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਅਤਿ ਧੰਨਵਾਦੀ ਹੋਵਾਂਗੇ।
ਪ੍ਰਧਾਨ: ਅਵਤਾਰ ਗਿੱਲ 604-728-7011
ਸਕੱਤਰ: ਪਰਮਿੰਦਰ ਸਵੈਚ 604-760- 4794