ਸੱਤਾ 'ਚ ਭਾਈਵਾਲੀ ਤੇ ਏਕਤਾ ਸਰਕਾਰ ਬਣਾਉਣ ਲਈ ਗੱਲਬਾਤ ਟੁੱਟੀ
Posted on:- 02-09-2014
ਕਾਬੁਲ : ਅਫਗਾਨਿਸਤਾਨ
'ਚ ਰਾਸ਼ਟਰਪਤੀ ਅਹੁਦੇ ਦੇ ਦੋਹਾਂ ਉਮੀਦਵਾਰਾਂ ਦੀ ਸੱਤਾ 'ਚ ਭਾਈਵਾਲੀ ਨਾਲ ਏਕਤਾ ਸਰਕਾਰ
ਬਣਾਉਣ ਦੀ ਗੱਲਬਾਤ ਟੁੱਟ ਗਈ ਹੈ ਅਤੇ ਹੁਣ ਚੋਣ ਨਤੀਜੇ ਨੂੰ ਲੈ ਕੇ ਪੈਦਾ ਵਿਵਾਦ ਵੱਲ
ਵਧਣ ਅਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸੰਘਰਸ਼ ਸ਼ੁਰੂ ਹੋਣ ਦਾ ਡਰ ਹੈ।
ਅਮਰੀਕਾ ਦੇ
ਵਿਦੇਸ਼ ਮੰਤਰੀ ਜਾਨ ਕੇਰੀ ਵਲੋਂ ਕਰਵਾਏ ਗਏ ਸਮਝੌਤੇ ਦੇ ਅਧੀਨ ਇਹ ਵਿਵਸਥਾ ਕੀਤੀ ਗਈ ਸੀ
ਕਿ ਦੇਸ਼ 'ਚ ਰਾਜਨੀਤਕ ਤਣਾਅ ਨੂੰ ਖਤਮ ਕਰਨ ਲਈ ਏਕਤਾ ਸਰਕਾਰ ਗਠਿਤ ਕੀਤੀ ਜਾਵੇਗੀ ਅਤੇ
ਵੋਟਾਂ ਦੀ ਗਿਣਤੀ 'ਚ ਜੋ ਦੂਜੇ ਸਥਾਨ 'ਤੇ ਹੋਵੇਗੀ ਉਸ ਨੂੰ ਏਕਤਾ ਸਰਕਾਰ 'ਚ ਮੁੱਖ
ਕਾਰਜਪਾਲਕ ਅਧਿਕਾਰੀ ਬਣਾਇਆ ਜਾਵੇਗਾ। ਵੋਟਾਂ ਦੀ ਗਿਣਤੀ 'ਚ ਅਬਦੁੱਲਾ-ਅਬਦੁੱਲਾ ਦੂਜੇ
ਸਥਾਨ 'ਤੇ ਸਨ।
ਅਬਦੁੱਲਾ-ਅਬਦੁੱਲਾ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮੁਹੰਮਦ
ਮੋਹਕਿਕ ਵੀ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਹਾਂ
ਧਿਰਾਂ ਦੇ ਮੁੱਖ ਕਾਰਜਪਾਲਕਾਂ ਦੇ ਅਧਿਕਾਰਾਂ ਨਾਲ ਸਹਿਮਤ ਨਹੀਂ ਹਨ।
ਦੋਹਾਂ ਧਿਰਾਂ
ਦੀ ਗੱਲਬਾਤ ਦੋ ਦਿਨ ਪਹਿਲਾਂ ਅਸਫਲ ਹੋਈ ਸੀ ਅਤੇ ਹੁਣ ਰਾਜਨੀਤਕ ਕਾਰਵਾਈ 'ਚ ਗਤੀਰੋਧ ਦੀ
ਸਥਿਤੀ ਆ ਗਈ ਹੈ। ਅਬਦੁੱਲਾ-ਅਬਦੁੱਲਾ ਦੇ ਸਹਿਯੋਗੀ ਦਾ ਕਹਿਣਾ ਹੈ ਕਿ ਹੁਣ ਉਹ ਰਾਜਨੀਤਕ
ਕਾਰਵਾਈ ਨਾਲ ਵੀ ਵੱਖ ਹੋ ਸਕਦੇ ਹਨ।