ਇਸਲਾਮਾਬਾਦ 'ਚ ਮੁੜ ਝੜਪਾਂ
Posted on:- 01-09-2014
ਇਸਲਾਮਾਬਾਦ : ਕ੍ਰਿਕਟਰ
ਖਿਡਾਰੀ ਤੋਂ ਨੇਤਾ ਬਣੇ ਇਮਰਾਨ ਖ਼ਾਨ ਅਤੇ ਮੌਲਾਨਾ ਤਾਹਿਰ ਉਲ ਕਾਦਰੀ 'ਤੇ ਪਾਕਿਸਤਾਨ ਦੀ
ਸੰਸਦ 'ਤੇ ਹਮਲੇ ਦਾ ਯਤਨ ਕਰਨ ਦੇ ਮਾਮਲੇ ਵਿਚ ਦਹਿਸ਼ਤਵਾਦ ਕਾਨੂੰਨ ਦੇ ਤਹਿਤ ਮਾਮਲਾ ਦਰਜ
ਕੀਤਾ ਗਿਆ ਹੈ। ਪੁਲਿਸ ਨੇ ਸਰਕਾਰ ਵੱਲੋਂ ਪਾਕਿਸਤਾਨ ਤਹਿਰੀਕ ਏ ਇਨਸਾਫ਼ ਦੇ ਪ੍ਰਧਾਨ ਖਾਨ
ਅਤੇ ਪਾਕਿਸਤਾਨ ਅਵਾਮੀ ਤਹਿਰੀਕ ਦੇ ਪ੍ਰਧਾਨ ਕਾਦਰੀ ਦੇ ਖਿਲਾਫ਼ ਐਫ਼ਆਈਆਰ ਦਰਜ ਕੀਤੀ ਹੈ।
ਖਾਨ
ਅਤੇ ਕਾਦਰੀ ਦੇ ਸਮਰਥਕਾਂ ਨੇ ਸ਼ਨੀਵਾਰ ਰਾਤ ਨੂੰ ਪੁਲਿਸ ਦੇ ਵੈਰੀਕੇਟ ਤੋੜ ਕੇ ਪ੍ਰਧਾਨ
ਮੰਤਰੀ ਨਵਾਜ਼ ਸ਼ਰੀਫ਼ ਦੀ ਰਿਹਾਇਸ਼ ਤੱਕ ਪਹੁੰਚਣ ਦਾ ਯਤਨ ਕੀਤਾ ਸੀ। ਪਿਛਲੇ ਸਾਲ ਹੋਈਆਂ ਆਮ
ਚੋਣਾਂ ਵਿਚ ਕਥਿਤ ਧਾਂਦਲੀਆਂ ਨੂੰ ਲੈ ਕੇ ਸ਼ਰੀਫ਼ ਦੇ ਅਸਤੀਫ਼ੇ ਦੀ ਮੰਗ ਕਰ ਰਹੇ
ਪ੍ਰਦਰਸ਼ਨਕਾਰੀ ਸਾਂਸਦ ਦਫ਼ਤਰ ਤੱਕ ਦੇ ਲਾਅਨ ਤੱਕ ਪਹੁੰਚ ਗਏ ਸਨ। ਪਰ ਉਨ੍ਹਾਂ ਨੂੰ ਇਮਾਰਤ
ਦੇ ਦਰਵਾਜ਼ੇ 'ਤੇ ਰੋਕ ਲਿਆ ਗਿਆ ਸੀ, ਜਿਥੇ ਖ਼ਬਰਾਂ ਦੇ ਮੁਤਾਬਿਕ ਅਵਾਮੀ ਮੁਸਲਿਮ ਲੀਗ ਦੇ
ਪ੍ਰਧਾਨ ਸ਼ੇਖ਼ ਰਸੀਦ ਅਤੇ ਪੀਏਟੀ ਅਤੇ ਪੀਟੀਆਈ ਦੇ ਹੋਰ ਸੀਨੀਅਰ ਨੇਤਾਵਾਂ ਦੇ ਖਿਲਾਫ਼ ਵੀ
ਦਹਿਸ਼ਤਵਾਦ ਨਾਲ ਜੁੜੇ ਕਾਨੂੰਨਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ। ਐਫ਼ਆਈਆਰ ਦੇ ਬਾਅਦ ਇਮਰਾਨ
ਖ਼ਾਨ ਅਤੇ ਕਾਦਰੀ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪਾਕਿਸਤਾਨ ਟੀ.ਵੀ
ਦੀ ਇਮਾਰਤ 'ਤੇ ਹਮਲੇ ਨੂੰ ਲੈ ਕੇ ਪੀਏਟੀ ਅਤੇ ਪੀਟੀਆਈ ਦੇ ਨੇਤਾਵਾਂ ਦੇ ਖਿਲਾਫ਼ ਇਕ ਹੋਰ
ਮਾਮਲਾ ਤਿਆਰ ਕੀਤਾ ਜਾ ਰਿਹਾ ਹੈ, ਜੋ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ,
ਲੁੱਟਮਾਰ ਕਰਨ ਨਾਲ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਜਾਵੇਗਾ।