ਨਵਉਦਾਰਵਾਦੀ ਨੀਤੀਆਂ ਵਿਰੁਧ ਸਾਂਝੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ
Posted on:- 01-09-2014
ਜਲੰਧਰ : ਆਲ
ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੱਦੇ 'ਤੇ ਅੱਜ ਦੇਸ਼ ਭਗਤ ਯਾਦਗਾਰ ਹਾਲ
ਵਿਚ ਪਸਸਫ( ਐਫਲੀਏਟਿਡ) ਤੇ ਪਸਸਫ (ਇਨਵਾਇਟੀ) ਵਲੋਂ ਸਾਂਝੇ ਤੌਰ 'ਤੇ ਇਕ ਕਨਵੈਨਸ਼ਨ ਦਾ
ਆਯੋਜਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਸਤੀਸ਼ ਰਾਣਾ, ਠਾਕੁਰ ਧਿਆਨ ਸਿੰਘ, ਸੁਖਦੇਵ ਸਿੰਘ
ਸੈਣੀ, ਕਰਨੈਲ ਸਿੰਘ ਸੰਧੂ, ਪ੍ਰੇਮ ਰਕੜ ਤੋ ਧਰਮ ਸਿੰਘ 'ਤੇ ਅਧਾਰਤ ਇਕ ਪ੍ਰਧਾਨਗੀ ਮੰਡਲ
ਨੇ ਕੀਤੀ।
ਕਨਵੈਨਸਨ ਦੇ ਮੁੱਖ ਮੁੱਦੇ ਸ਼ਾਂਝੇ ਕਰਦੇ ਹੋਏ ਕੁਲ ਹਿੰਦ ਮੀਤ ਪ੍ਰਧਾਨ
ਚੇਅਰਮੈਨ ਸਾਥੀ ਵੇਦ ਪ੍ਰਕਾਸ਼ ਨੇ ਕਿਹਾ ਕਿ ਸਮੁੱਚੇ ਦੇਸ਼ ਵਿਚ ਸਾਰੇ ਮਹਿਕਮਿਆਂ ਅੰਦਰ
ਖਾਲੀ ਪਈਆਂ ਅਸਾਮੀਆਂ ਸਮਾਪਤ ਕਰਕੇ ਦਿਹਾੜੀਦਾਰ ਕੰਨਰੈਰਟ ਜਾਂ ਆਊਟ ਸੋਰਸਿੰਗ ਮੁਲਾਜ਼ਮ
ਰੱਖੇ ਜਾ ਰਹੇ ਹਨ, ਜਿਨ੍ਹਾਂ ਨੂੰ ਉੱਕਾ-ਪੁੱਕਾ ਅੱਧ ਤੋਂ ਵੀ ਘੱਟ ਤਨਖ਼ਾਹ 'ਤੇ ਕੰਮ ਲੈ
ਕੇ ਸਾਲਾਂ ਵੱਧੀ ਪੱਕਾ ਨਹੀਂ ਕੀਤਾ ਜਾਂਦਾ। ਆਗੂ ਸਾਥੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ
ਦੇ ਅਧਿਕਾਰ ਵੀ ਖੋਹ ਲਿਆ ਗਿਆ ਹੈ ਤੇ ਪੁਰਾਣੀ ਪੈਨਸ਼ਨ ਸਕੀਮ ਵੀ ਖਤਮ ਕਰ ਦਿੱਤੀ ਗਈ ਹੈ।
ਕਨਵੈਨਸਨ
ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਸਮੁੱਚੀ ਮਜ਼ਦੂਰ ਜਮਾਤ, ਮੁਲਾਜ਼ਮਾਂ ਤੇ ਕਿਰਤੀ ਲੋਕਾਂ
ਨੂੰ ਆਪਣੀਆਂ ਮੰਗਾਂ ਲਈ ਦੇ ਹੱਲ ਲਈ ਨਵਉਦਾਰਵਾਦੀ ਨੀਤੀਆਂ ਤੇ ਕਾਲੇ ਕਾਨੂੰਨਾਂ ਵਿਰੁਧ
ਸਾਂਝੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੰਦੇ ਹੋਏ ਟਰੇਡ ਯੂਨੀਅਨ ਆਗੂਆਂ ਮੰਗਤ ਰਾਮ
ਪਾਸਲਾ ਤੇ ਰਘੁਨਾਥ ਸਿੰਘ ਨੇ ਕਿਹਾ ਕਿ ਮਹਿੰਗਾਈ, ਭ੍ਰਿਸ਼ਟਾਚਾਰ ਤੇ ਜਬਰ ਵਰਗੀਆਂ ਸਮਾਜਕ
ਬਿਮਾਰੀਆਂ ਇਨ੍ਹਾਂ ਨੀਤੀਆਂ ਦੀ ਦੇਣ ਹੈ ਤੇ ਇਨ੍ਹਾਂ ਵਿਰੁਧ ਇਕੱਠੇ ਹੋਕੇ ਸੰਘਰਸ਼ਾਂ ਦੀ
ਲਾਮਬੰਦੀ ਕਰਨਾ ਸਮੇਂ ਦੀ ਅਹਿਮ ਲੋੜ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਕਿਰਤ ਕਾਨੂੰਨਾਂ ਨੂੰ ਸਹੀ ਭਾਵਨਾ ਵਿਚ ਲਾਗੂ ਕਰਨ ਤੇ
ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਦਬਾਉਣ ਲਈ ਸਰਕਾਰੀ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ
ਬਿੱਲ 2014 ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸਤਰੀ ਆਗੂਆਂ ਬੀਬੀ ਨਰਿੰਦਰ ਕੌਰ,
ਸੁਰਿੰਦਰ ਕੌਰ ਰੱਕੜ, ਸੁਖਵਿੰਦਰ ਕੌਰ, ਹਰਪਾਲ ਕੌਰ, ਨੇ ਇਸਤਰੀਆਂ 'ਤੇ ਹੋ ਰਹੇ ਹਮਲੇ
ਰੋਕਣ ਤੇ ਮਿਡ ਡੇਅ ਮੀਲ ਵਰਕਰਾਂ, ਆਸ਼ਾਂ ਤੇ ਆਗਣਵਾੜੀ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤ
ਲਾਗੂ ਕਰਨ ਦੀ ਮੰਗ ਕੀਤੀ। ਕਨਵੈਨਸ਼ਨ ਨੂੰ ਕਰਮਜੀਤ ਸਿੰਘ ਬੀਹਲਾ, ਹਰਭਜਨ ਸਿੰਘ ਖੁੰਗਰ,
ਦਰਸ਼ਨ ਸਿੰਘ, ਰਵਿੰਦਰ ਲੁਥਰਾ, ਰਤਨ ਸਿੰਘ ਹੱਲਾ, ਗੁਰਨਾਮ ਘਨੌਰ, ਸ਼ਿਵ ਕੁਮਾਰ ਤਲਵਾੜਾ,
ਕੁਲਵੀਰ ਮੋਗਾ, ਕੇ ਐਸ ਪੁਰੇਵਾਲ, ਤੀਰਥ ਬਾਸੀ ਆਦਿ ਨੇ ਵੀ ਸੰਬੋਧਨ ਕੀਤਾ।