ਪ੍ਰਧਾਨ ਬਣਨ ਦਾ ਸ੍ਰੀਨਿਵਾਸਨ ਦਾ ਸੁਪਨਾ ਟੁੱਟਿਆ
Posted on:- 01-09-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ ਆਈਪੀਐਲ ਵਿਚ ਭ੍ਰਿਸ਼ਟਾਚਾਰ ਖਿਲਾਫ਼ ਮੁਦਗਿਲ ਕਮੇਟੀ ਨੂੰ ਆਪਣੀ ਰਿਪੋਰਟ ਦੇਣ ਦੇ
ਲਈ ਦੋ ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਐਨ
ਸ੍ਰੀਨਿਵਾਸਨ ਜਾਂਚ ਪੂਰੀ ਹੋਣ ਤੱਕ ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਦੇ ਦੁਆਰਾ ਪ੍ਰਧਾਨ
ਨਹੀਂ ਬਣ ਸਕਣਗੇ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਦੀ ਅਗਲੀ ਤਾਰੀਕ 10 ਨਵੰਬਰ
ਤੈਅ ਕੀਤੀ ਹੈ। ਬੀਸੀਸੀਆਈ ਦੀ ਇਸ ਮਹੀਨੇ ਦੇ ਆਖਰੀ ਹਫ਼ਤੇ ਵਿਚ ਸਲਾਨਾ ਆਮ ਬੈਠਕ ਹੋਣੀ
ਹੈ, ਜਿਸ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਹੋਣੀ ਹੈ। ਸੁਪਰੀਮ ਕੋਰਟ ਦੇ ਹੁਕਮ ਦੇ ਬਾਅਦ
ਬੀਸੀਸੀਆਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਲੱਗ ਹੋਏ ਸ੍ਰੀਨਿਵਾਸਨ ਫਿਰ ਤੋਂ ਬੋਰਡ ਦੇ
ਪ੍ਰਧਾਨ ਦਾ ਅਹੁਦਾ ਲੈਣ ਲਈ ਤਰਲੋਮੱਛੀ ਹੋ ਰਹੇ ਹਨ, ਪਰ ਮੁਦਗਿਲ ਕਮੇਟੀ ਦੇ ਮਿਲੇ ਫੈਸਲੇ
ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।