ਸੀਰੀਆ : ਹਵਾਈ ਹਮਲਿਆਂ ਦੌਰਾਨ 42 ਬੱਚੇ ਹਲਾਕ
Posted on:- 01-09-2014
ਦਮਿਸ਼ਕ : ਸੀਰੀਆਈ ਮਨੁੱਖੀ ਅਧਿਕਾਰ ਨਿਗਰਾਨੀ ਸੰਸਥਾ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ 36 ਘੰਟਿਆਂ 'ਚ ਸੀਰੀਆ 'ਚ ਹੋਏ ਹਵਾਈ ਹਮਲਿਆਂ 'ਚ ਘੱਟੋ-ਘੱਟ 42 ਬੱਚੇ ਮਾਰੇ ਗਏ। ਸੀਰੀਆਈ ਜਹਾਜ਼ਾਂ ਨੇ ਦੇਸ਼ ਦੇ ਕਈ ਇਲਾਕਿਆਂ 'ਚ ਹਮਲੇ ਕੀਤੇ, ਜਿਨ੍ਹਾਂ 'ਚ ਜ਼ਿਆਦਾਤਰ ਹਮਲੇ ਅਲ ਰਾਕਾ, ਬਿੰਸ਼, ਅਲ ਅਬਿਤ, ਖਾਨ ਸ਼ਾਏਖੁਨ, ਸਾਸਕੀਬੀ ਸ਼ਹਿਰ ਅਤੇ ਅਲੇਪੋ ਸੂਬੇ ਸਹਿਤ ਉੱਤਰੀ ਸੀਰੀਆ 'ਚ ਹੋਏ। ਦਾਏਲ, ਮੋਹਾਸਨ, ਅਲ ਰਾਸਤਨ ਅਤੇ ਅਲ ਹੌਲਾ 'ਚ ਕੀਤੇ ਗਏ ਹਮਲਿਆਂ 'ਚ ਵੀ ਲੋਕ ਮਾਰੇ ਗਏ। ਸੰਯੁਕਤ ਰਾਸ਼ਟਰ ਮੁਤਾਬਕ, ਸੀਰੀਆ 'ਚ ਮਾਰਚ 2011 ਤੋਂ ਲੈ ਕੇ ਅਪ੍ਰੈਲ 2014 ਤੱਕ 190000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ 'ਚ 9000 ਬੱਚੇ ਹਨ। ਸੀਰੀਆ 'ਚ ਮਾਰਚ 2011 'ਚ ਹਿੰਸਕ ਸੰਘਰਸ਼ ਜਾਰੀ ਹੈ। ਸੰਘਰਸ਼ ਦੌਰਾਨ ਲੱਖਾਂ ਲੋਕ ਪਲਾਇਨ ਕਰ ਚੁੱਕੇ ਹਨ। ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਲੇਬਨਾਨ 'ਚ ਪਨਾਹ ਲਈ ਹੈ।