ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਮਰੀਜ਼ ਪ੍ਰੇਸ਼ਾਨ
Posted on:- 01-09-2014
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ: ਮਾਹਿਲਪੁਰ ਕਮਿਊਨਟੀ ਹੈਲਥ ਸੈਂਟਰ ਵਿਚ ਪਿਛੱਲੇ 4 ਦਿਨਾਂ ਤੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾਲ ਹੋਣ ਕਾਰਨ, ਹਸਪਤਾਲ ਦੇ ਅੰਦਰ ਬਣੇ ਲੱਖਾਂ ਰੁਪਏ ਖਰਚ ਤੇ ਓ ਐਸ ਟੀ ਸੈਂਟਰ ਦੇ ਨਾ ਖੁਲਣ ਕਾਰਨ, ਕੁਝ ਡਾਕਟਰਾਂ ਵਲੋਂ ਹਸਪਤਾਲ ਦੇ ਬਾਹਰ ਖੁਲ੍ਹੇ ਟੈਸਟ ਸੈਂਟਰਾਂ ਨੂੰ ਪਰਚੀ ਲਿੱਖ ਕੇ ਮਰੀਜ਼ਾਂ ਨੂੰ ਸਿੱਧੇ ਤੋਰ ਉਥੇ ਭੇਜਣ, ਦਵਾਈਆਂ ਬਾਹਰੋਂ ਲੈਣ ਲਈ ਮਜਬੂਰ ਕਰਨ, ਹਸਪਤਾਲ ਦਾ ਮੁੱਖ ਗੈਟ ਬੰਦ ਕਰਕੇ ਰਖਣ ਅਤੇ ਲੱਖਾਂ ਰੁਪਏ ਦੇ ਸਰਕਾਰ ਵਲੋਂ ਫੰਡ ਮੁਹੱਈਆ ਕਰਵਾਉਣ ਤੇ ਕੁਝ ਡਾਕਟਰਾਂ ਦੇ ਕਮਰਿਆਂ ਵਿਚ ਏਅਰ ਕੰਡੀਸ਼ਨ ਤੇ ਮਰੀਜ਼ਾਂ ਦੇ ਕਮਰਿਆਂ ਵਿਚ ਪੱਖੇ ਪੂਰੀ ਤਰ੍ਹਾਂ ਨਾ ਚਲਣ ਦੇ ਹਸਪਤਾਲ ਦੇ ਮਾੜੇ ਪ੍ਰਬੰਧ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜੇ ਕੁਝ ਡਾਕਟਰਾਂ ਨੂੰ ਲੱਖਾਂ ਰੁਪਏ ਮਹੀਨੇ ਦੀ ਤਨਖਾਹ ਲੈ ਕੇ ਰਜ ਨਹੀਂ ਆਉਂਦਾ ਤਾਂ ਉਨ੍ਹਾਂ ਨੂੰ ਬੈਂਕ ਵਿਚ ਕੈਸ਼ੀਅਰ ਲਗ ਜਾਣਾ ਚਾਹੀਦਾ ਹੈ।
ਇਸ ਸਮੇਂ ਸਭ ਤੋਂ ਵੱਧ ਭਿ੍ਰਸ਼ਟਾਚਾਰ ਇਸ ਵਿਭਾਗ ਵਿਚ ਹੀ ਵੇਖਣ ਨੂੰ ਮਿਲ ਰਿਹਾ ਹੈ। ਸਮਾਜ ਸੇਵੀ ਜੈ ਗੋਪਾਲ ਧੀਮਾਨ ਨੇ ਦਸਿਆ ਕਿ ਜਦੋਂ ਉਹ ਖੁਦ 30 ਅਗਸਤ ਨੂੰ ਸ਼ਾਮ 4.30 ਮਿੰਟ ਤੇ ਬੀਮਾਰ ਹੋਣ ਕਾਰਨ ਆਪ ਮਾਹਿਲ ਪੁਰ ਸਿਵਲ ਹਸਪਤਾਲ ਗਏ ਤਾਂ ਉਥੇ ਮਜੂਦ ਲੇਡੀ ਡਾਕਟਰ ਨੇ ਚੈਕ ਕਰਨ ਅਤੇ ਪੁਛੱਣ ਤੋਂ ਬਿਨ੍ਹਾ ਹੀ ਛੋਟੀ ਜਹੀ ਪਰਚੀ ਉਤੇ ਟੈਸਟ ਲਿਖ ਕੇ ਬਾਹਰੋਂ ਟੈਸਟ ਕਰਵਾਉਣ ਲਈ ਕਹਿ ਦਿੱਤਾ।
ਉਨ੍ਹਾਂ ਦਸਿਆ ਕਿ ਅਚਾਨਕ ਉਨ੍ਹਾਂ ਦੇ ਪੇਟ ਵਿਚ ਤੇਜ਼ ਦਰਦ ਹੋ ਰਹੀ ਸੀ, ਉਹਨਾਂ ਦੁਸਰੇ ਡਾਕਟਰ ਦਾ ਟੈਲੀਫੋਨ ਨੰਬਰ ਮੰਗਿਆ ਤਾਂ ਉਨ੍ਹਾਂ ਨੇ ਟੈਲੀਫੋਨ ਵਾਲਾ ਚਾਰਟ ਚੁੱਕ ਕੇ ਅਪਣੇ ਟੇਬਲ ਦੇ ਹੇਠਾਂ ਰੱਖ ਲਿਆ ਤੇ ਟੈਲੀਫੋਨ ਵੀ ਨਹੀਂ ਦਿਤਾ ਤੇ ਅਗੋਂ ਡਾਕਟਰ ਨੇ ਕਹਿ ਦਿਤਾ ਕਿ ਜੋ ਮਰਜ਼ੀ ਕਰ ਲਵੋਂ, ਜਿਥੇ ਮਰਜੀ ਜਾਵੋਂ ਮੈਂ ਕੋਈ ਚੈਕ ਨਹੀਂ ਕਰਨਾ। ਉਹਨਾਂ ਸਾਰਾ ਮਾਮਲਾ ਤਰੁੰਤ ਸਬੰਧਤ ਐਸ ਐਮ ਓ ਦੇ ਧਿਆਨ ਹੇਠ ਲਿਆਂਦਾ ਤੇ ਉਨ੍ਹਾਂ ਦਾ ਜਵਾਬ ਵੀ ਇਹ ਸੀ ਕੇ ਤੁਸੀਂ ਛੱਡੋ ਮੈਂ ਕਿਸੇ ਹੋਰ ਡਾਕਟਰ ਨੂੰ ਕਹਿੰਦਾ ਹਾਂ , ਫਿਰ ਬਾਅਦ ਵਿਚ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਟੈਲੀਫੋਨ ਤੇ ਸੰਪਰਕ ਕੀਤਾ ਤੇ ਉਨ੍ਹਾਂ ਨੇ ਟੈਲੀਫੋਨ ਨਹੀਂ ਚੁਕਿਆ।
ਉਹਨਾਂ ਦਸਿਆ ਕਿ ਸਿਰਫ ਕਾਗਜ਼ਾਂ ਵਿਚ ਹੀ ਸਰਕਾਰ ਵਿਸ਼ਵ ਹੈਲਥ ਸੰਸਥਾ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਹਸਪਤਾਲਾਂ ਦੇ ਕੰਮ ਵਿਖਾ ਰਹੀ ਹੈ। ਉਹਨਾਂ ਕਿਹਾ ਕਿ ਕਿੰਨਾ ਦੁਖਦਾਈ ਹੈ ਕਿ ਡਾਕਟਰਾਂ ਦੀ ਲਿੱਖੀ ਹੋਈ ਦਵਾਈ ਸਿਰਫ ਉਨ੍ਹਾਂ ਮੈਡੀਕਲ ਸਟੋਰਾਂ ਉਤੋਂ ਹੀ ਮਿਲਦੀ ਹੈ ਜਿਨ੍ਹਾਂ ਨਾਲ ਇਨ੍ਹਾਂ ਦੇ ਸਿੱਧੇ ਸਪੰਰਕ ਹੁੰਦੇ ਹਨ। ਮਾਹਿਲਪੁਰ ਹਸਪਤਾਲ ਅੰਦਰ ਐਚ ਆਈ ਵੀ ਤੇ ਨਸ਼ਿਆਂ ਦੀ ਦਵਾਈ ਦੇਣ ਲਈ ਓ ਐਸ ਟੀ ਸੈਂਟਰ ਖੁਲ੍ਹੇ ਨੂੰ 6 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ, ਸਵਾਲ ਇਹ ਹੈ ਕਿ ਚੱਲਿਆ ਕਿਉ ਨਹੀਂ, ਹੁਣ ਉਸ ਦੀ ਥਾਂ ਕੈਂਪ ਦੇ ਅੰਦਰ ਹੀ ਇਕ ਵੈਟਿੰਗ ਰੂਮ ਦੇ ਇਕ ਪਾਸੇ ਪਲਾੲਂੀ ਲਗਾ ਨਸ਼ਾ ਛੱਡਾਉਣ ਵਾਲਿਆਂ ਨੂੰ ਤਾਕੀ ਤੋਂ ਬਾਹਰੋਂ ਹੀ ਦਵਾਈ ਦੇਣੀ ਸ਼ੁਰੂ ਕਰ ਦਿਤੀ ਹੈ। ਵਿਚਾਰੇ ਕਈ ਵਾਰ ਲੰਬੀਆਂ ਲਾਇਨਾਂ ਲਗਾ ਕੇ ਖੜੇ ਰਹਿੰਦੇ ਹਨ। ਚਾਰ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਮੋਟਰ ਖਰਾਬ ਪਈ ਹੈ ਲੋਕ ਹਸਪਤਾਲ ਦੇ ਅੰਦਰ ਟੈਂਕਰ ਦਾ ਪ੍ਰਦੂਸ਼ਤ ਪਾਣੀ ਪੀ ਕੇ ਬੀਮਾਰੀਆਂ ਸਹੈੜ ਰਹੇ ਹਨ, ਧੀਮਾਨ ਨੇ ਜਦੋਂ ਡਾਕਟਰ ਨੂੰ ਟੈਂਕਰ ਵਿਚ ਪਾਣੀ ਦੀ ਸਪਲਾਈ ਸਬੰਧੀ ਸੈਂਪਲ ਵਾਰੇ ਪੁਛਿੱਆ ਤਾਂ ਕੋਈ ਜਵਾਬ ਨਹੀਂ ਦਿਤਾ। ਕਿੰਨੀ ਸ਼ਰਮ ਦੀ ਗੱਲ ਹੈ ਕਿ ਲੋਕ ਸਰਕਾਰ ਨੂੰ ਟੈਕਸ ਅਪਣੀ ਸਹੂਲਤ ਲਈ ਦਿੰਦੇ ਹਨ ਤੇ ਪਰ ਸੰਵਿਧਾਨ ਦੀ ਧਾਰਾ 15 ਦੇ ਤਹਿਤ ਗਰੀਬ ਮਰੀਜ਼ਾਂ ਨਾਲ ਭਾਰੀ ਵਿਤਕਰਾ ਕੀਤਾ ਜਾ ਰਿਹਾ ਹੈ। ਕੁਝ ਡਾਕਟਰ ਸਰਕਾਰੀ ਫੰਡ ਵਿਚੋਂ ਅਪਣੇ ਕਮਰਿਆਂ ਵਿਚ ਤਾਂ ਏਸੀ ਲਗਾਏ ਬੇਠੇ ਹਨ ਪਰ ਮਰੀਜ਼ਾਂਨੂੰ ਵਿਚਾਰਿਆਂ ਨੂੰ ਪੱਖੇ ਵੀ ਬੜੀ ਮੁਸ਼ਿਕਲ ਨਾਲ ਹੀ ਨਸੀਬ ਹੋ ਰਹੇ ਹਨ, ਹਸਪਤਾਲ ਦੇ ਅੰਦਰ 1 ਪ੍ਰਤੀਸ਼ਤ ਵੀ ਬਰਾਬਰਤਾ ਦਾ ਨਾਮੋਂ ਨਿਸ਼ਾਨ ਨਹੀਂ ਹੈ। ਧੀਮਾਨ ਨੇ ਇਸ ਨੇ ਹਸਪਤਾਲਾਂ ਵਿਚ ਹੋ ਰਹੇ ਵਿਤਕਰਿਆਂ ਸਬੰਧੀ ਡਾਕਟਰਾਂ ਦੇ ਭੇੜੇ ਵਿਵਹਾਰ, ਤੇ ਫੈਲੇ ਭਿ੍ਰਸ਼ਟਾਚਾਰ ਸੰਬਧੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਹੈ ਤਾਂ ਕਿ ਡਾਕਟਰ ਦੇ ਖਿਲਾਫ ਨਿਰਪੱਖ ਜਾਂਚ ਹੋ ਸਕੇ ਤੇ ਅਜਿਹੇ ਡਾਕਟਰਾਂ ਨੂੰ ਸਦਾ ਲਈ ਲੋਕ ਸੇਵਾਵਾਂ ਤੋਂ ਬਾਹਰ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ।
ਇਸ ਸਬੰਧ ਵਿੱਚ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਸ੍ਰੀ ਧੀਮਾਨ ਵਲੋਂ ਲਾਏ ਜਾ ਰਹੇ ਸਾਰੇ ਦੋਸ਼ ਨਿਰਅਧਾਰ ਹਨ। ਹਸਪਤਾਲ ਦਾ ਕੋਈ ਵੀ ਡਾਕਟਰ ਕਿਸੇ ਮੈਡੀਕਲ ਸਟੋਰ ਤੋਂ ਕੋਈ ਕਮਿਸ਼ਨ ਨਹੀਂ ਲੈਂਦਾ।