ਪਾਕਿ : ਸ਼ਰੀਫ ਦੇ ਘਰ ਵਲ ਜਾਂਦੇ ਮੁਜ਼ਾਹਰਾਕਾਰੀਆਂ ਤੇ ਪੁਲਿਸ 'ਚ ਝੜਪਾਂ, 3 ਹਲਾਕ, ਸੈਂਕੜੇ ਜ਼ਖ਼ਮੀ
Posted on:- 31-08-2014
ਇਸਲਾਮਾਬਾਦ : ਪਾਕਿਸਤਾਨ
ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਕਾਰਵਾਈ ਵਿੱਚ 3 ਲੋਕਾਂ ਦੀ ਮੌਤ ਅਤੇ 450 ਤੋਂ
ਜ਼ਿਆਦਾ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਵਿਰੋਧੀ ਨੇਤਾ ਇਮਰਾਨ ਖ਼ਾਨ ਨੇ ਸੰਕਟ ਵਿੱਚ ਘਿਰੇ
ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਦਬਾਅ ਵਧਾਉਂਦੇ ਹੋਏ ਆਪਣੇ ਆਖ਼ਰੀ ਸਾਹ ਤੱਕ
ਸੰਘਰਸ਼ ਕਰਨ ਅਤੇ ਪਾਕਿਸਤਾਨ ਵਿੱਚੋਂ ਅਵੈਧ ਸ਼ਾਸਨ ਦੇ ਵਿਰੁੱਧ ਬਗਾਵਤ ਕਰਨ ਦਾ ਫੈਸਲਾ
ਲਿਆ। ਖ਼ਾਨ ਨੇ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ, ਸਰਕਾਰੀ ਨੌਕਰਾਂ, ਨੌਕਰਸ਼ਾਹੀ ਤੇ
ਪੁਲਿਸ ਨੂੰ ਇਸ ਅਵੈਧ ਸਰਕਾਰ ਦੇ ਖਿਲਾਫ਼ ਬਗਾਵਤ ਕਰਨ ਦੀ ਗੁਜਾਰਿਸ ਕਰਦਾ ਹਾਂ। ਜਨਾਬ
ਸ਼ਰੀਫ਼ 'ਤੇ ਅਸਤੀਫ਼ੇ ਦੇ ਲਈ ਦਬਾਅ ਬਣਾਉਣ ਦੇ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਧਾਨ
ਖ਼ਾਨ ਅਤੇ ਪਾਕਿਸਤਾਨੀ ਆਵਾਮੀ ਤਹਿਰੀਕ ਦੇ ਮੁਖੀ ਕਾਦਰੀ ਨੇ ਕੱਲ੍ਹ ਆਪਣੇ ਸੈਂਕੜੇ
ਸਮਰਥਕਾਂ ਨਾਲ ਪ੍ਰਧਾਨ ਮੰਤਰੀ ਦੇ ਸਰਕਾਰੀ ਰਿਹਾਇਸ਼ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਹੁਕਮ
ਦਿੱਤਾ ਸੀ, ਜਿਸ ਤੋਂ ਬਾਅਦ ਇਹ ਸੰਘਰਸ਼ ਹੋਇਆ। ਪ੍ਰਧਾਨ ਮੰਤਰੀ ਰਿਹਾਇਸ਼ ਦੇ ਨੇੜੇ ਸੰਸਦ
ਭਵਨ ਦੇ ਬਾਹਰ ਪੁਲਿਸ ਨੇ ਸੰਘਰਸ਼ਕਾਰੀਆਂ ਨੂੰ ਭਜਾਉਣ ਦੇ ਲਈ ਉਨ੍ਹਾਂ 'ਤੇ ਅੱਥਰੂ ਗੈਸ ਦੇ
ਗੋਲੇ ਛੱਡੇ ਅਤੇ ਨਾਲ ਹੀ ਰਬੜ ਦੀਆਂ ਗੋਲੀਆਂ ਚਲਾਈਆਂ। ਸੈਂਕੜਿਆਂ ਦੀ ਗਿਣਤੀ ਵਿੱਚ
ਪ੍ਰਦਰਸ਼ਨਕਾਰੀ ਸੰਸਦ ਭਵਨ ਦੇ ਲਾਨ ਵਿੱਚ ਦਾਖ਼ਲ ਹੋ ਗਏ, ਪਰ ਉਨ੍ਹਾਂ ਨੂੰ ਮੁੱਖ ਦਰਵਾਜ਼ੇ
ਤੋਂ ਪਿੱਛੇ ਧੱਕ ਦਿੱਤਾ ਗਿਆ। ਸੰਸਦ ਭਵਨ ਦਫ਼ਤਰ ਵਿੱਚ ਫੌਜ ਤਾਇਨਾਤ ਹੈ।
ਕੁਝ
ਸਰਕਾਰੀ ਅਧਿਕਾਰੀਆਂ ਅਨੁਸਾਰ ਤਕਰੀਬਨ 450 ਜ਼ਖ਼ਮੀਆਂ ਨੂੰ ਦੋ ਸਰਕਾਰੀ ਸੰਸਥਾਵਾਂ
ਪੋਲੀਕਲੀਨਿਕ ਅਤੇ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਲਿਜਾਇਆ ਗਿਆ ਹੈ।
ਜ਼ਖ਼ਮੀਆਂ ਵਿੱਚ 70 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਇਮਰਾਨ ਖ਼ਾਨ ਅਤੇ
ਕਾਦਰੀ 14 ਅਗਸਤ ਤੋਂ ਸ਼ਰੀਫ਼ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।
ਉਨ੍ਹਾਂ ਦਾ ਦੋਸ਼ ਹੈ ਕਿ ਪਿਛਲੀਆਂ ਚੋਣਾਂ ਵਿੱਚ ਸ਼ਰੀਫ਼ ਕਥਿਤ ਧਾਂਦਲੀਆਂ ਦੀ ਵਜ੍ਹਾ ਕਾਰਨ
ਜਿੱਤੇ ਸਨ। ਕੱਲ੍ਹ ਦੇਰ ਰਾਤ ਇੱਕ ਸਰਕਾਰੀ ਐਲਾਨ ਵਿੱਚ ਸ਼ਰੀਫ਼ ਨੇ ਅਸਤੀਫ਼ੇ ਤੋਂ ਸਪੱਸ਼ਟ
ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਲਾਹੌਰ
ਵਿੱਚ ਮਸ਼ਹੂਰ ਲਿਬਰਟੀ ਚੌਕ ਅਤੇ ਮਾਲ ਰੋਡ 'ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ
ਝੜਪਾਂ ਹੋਈਆਂ। ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਸਿਆਲਕੋਟ ਵਿੱਚ ਰੱਖਿਆ ਮੰਤਰੀ
ਖਵਾਜ਼ਾ ਆਸਿਫ਼ ਦੀ ਰਿਹਾਇਸ਼ ਦੇ ਬਾਹਰ ਖ਼ਾਨ ਸਮਰਥਕ ਜਮ੍ਹਾਂ ਹੋ ਗਏ ਅਤੇ ਉਨ੍ਹਾਂ ਪਥਰਾਅ
ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ।
ਲੋਕ ਰਾਜ
ਪਾਕਿਸਤਾਨ ਵਿਚ ਹਰ ਵਾਰ ਫੌਜ ਦੇ ਕਾਬਜ਼ ਹੋਣ ਤੋਂ ਪਹਿਲਾਂ ਅਜੇਹੇ ਹੀ ਹਾਲਾਤ ਬਣਦੇ ਜਾਂ ਬਣਾਏ ਜਾਂਦੇ ਨੇ | ਜਾਂ ਫਿਰ ਹੋ ਸਕਦਾ ਹੈ ਇਰਾਨ ਵਰਗਾ 'ਇਸਲਾਮਿਕ ਇਨਕਲਾਬ' ਆਵੇ ਤੇ ਕਾਦਰੀ ਓਥੇ ਦਾ ਆਇਤੁੱਲਾ ਖੁਮੀਨੀ ਬਣ ਜਾਵੇ