ਮੋਦੀ ਕਯੋਟੋ ਤੋਂ ਟੋਕੀਓ ਪਹੁੰਚੇ
Posted on:- 31-08-2014
ਟੋਕੀਓ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਕਯੋਟੋ ਸ਼ਹਿਰ ਦੀ ਯਾਤਰਾ ਦੇ ਪ੍ਰੋਗਰਾਮਾਂ ਨੂੰ ਪੂਰਾ ਕਰਕੇ ਮੇਜ਼ਮਾਨ
ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਦੇ ਨਾਲ ਸ਼ਿਖਰ ਵਾਰਤਾ ਦੇ ਲਈ ਅੱਜ ਇੱਥੇ
ਪਹੁੰਚੇ। ਇੱਥੇ ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਉਹ ਦੁਵੱਲੀ ਸੁਰੱਖਿਆ ਅਤੇ ਆਰਥਿਕ
ਸਬੰਧਾਂ ਨੂੰ ਮਜ਼ਬੂਤੀ ਦੇਣ ਦੇ ਲਈ ਸੋਮਵਾਰ ਨੂੰ ਅਬੇ ਦੇ ਨਾਲ ਵਿਸਥਾਰ ਵਿੱਚ ਚਰਚਾ ਕਰਨਗੇ
ਅਤੇ ਆਪਸੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਪ੍ਰੋਗਰਾਮਾਂ 'ਤੇ ਚਰਚਾ ਕੀਤੀ ਜਾਵੇਗੀ।
ਮੋਦੀ
ਇਸ ਯਾਤਰਾ ਵਿੱਚ ਇੱਕ ਵੱਡੇ ਏਜੰਡੇ ਨੂੰ ਨਾਲ ਲੈ ਕੇ ਆਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ
ਇਸ ਯਾਤਰਾ ਨਾਲ ਭਾਰਤ ਜਾਪਾਨ ਦੇ ਦੁਵੱਲੇ ਸਬੰਧਾਂ ਦਾ ਨਵਾਂ ਵਰਕਾ ਲਿਖਿਆ ਜਾਵੇਗਾ ਅਤੇ
ਦੋਵਾਂ ਦੇਸ਼ਾਂ ਦੀ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ਹਾਸਲ ਹੋਣਗੀਆਂ।
ਦੋਵਾਂ ਪੱਖ਼ਾਂ ਦੇ ਵਿਚਕਾਰ ਰੱਖਿਆ ਅਸੈਨਿਕ ਪ੍ਰਮਾਣੂ, ਢਾਂਚਾਗਤ ਵਿਕਾਸ ਅਤੇ ਦੁਰਲਭ
ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਇਸ ਵਾਰਤਾ ਦਾ ਮੁੱਖ ਏਜੰਡਾ ਰਹਿਣ ਦੀ ਸੰਭਾਵਨਾ ਹੈ। ਇਸ
ਦੌਰਾਨ ਰੱਖਿਆ ਅਤੇ ਅਸੈਨਿਕ ਪ੍ਰਮਾਣੂ ਖੇਤਰਾਂ ਵਿੱਚ ਕੁਝ ਸਮਝੌਤਿਆਂ 'ਤੇ ਦਸਤਖ਼ਤ ਕੀਤੇ
ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਸਮਝੌਤਾ ਦੁਰਲਭ ਖਣਿਜਾਂ ਦੇ ਸਾਂਝੇ ਉਤਪਾਦਨ 'ਤੇ
ਅਧਾਰਤ ਹੋ ਸਕਦਾ ਹੈ। ਮੋਦੀ ਨੇ ਇਸ ਯਾਤਰਾ ਦੇ ਦੂਜੇ ਦਿਨ ਅੱਜ ਕਯੋਟੋ ਵਿੱਚ ਦੋ ਪ੍ਰਾਚੀਨ
ਬੁੱਧ ਮੰਦਰਾਂ ਵਿੱਚ ਪ੍ਰਾਥਨਾ ਕੀਤੀ ਅਤੇ ਇੱਕ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਮੈਡੀਕਲ
ਵਿਗਿਆਨੀ ਅਤੇ ਸਟੈਨਸੇਲ 'ਤੇ ਖ਼ੋਜ ਕਰਨ ਵਾਲੇ ਵਿਗਿਆਨੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ
ਸਿਕਲ ਸੇਲ ਅਨੇਮੀਆ ਦੀ ਬਿਮਾਰੀ ਦੇ ਇਲਾਜ ਲਈ ਮਦਦ ਮੰਗੀ। ਮੋਦੀ ਪਹਿਲਾਂ ਕਯੋਟੋ ਦੇ
ਤੋਜੀ ਮੰਦਰ ਗਏ, ਇੱਥੇ ਬੁੱਧ ਮੰਦਰ ਭਾਰਤ ਦੇ ਤ੍ਰਿਦੇਵ, ਬ੍ਰਹਮਾ, ਵਿਸ਼ਨੂ, ਮਹੇਸ ਦੇ
ਦਰਸ਼ਨਾਂ ਤੋਂ ਪ੍ਰੇਰਿਤ ਹੈ।