ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ
Posted on:- 28-08-2014
ਨਵੀਂ ਦਿੱਲੀ : ਭਾਰਤ
ਦੇ ਹਰ ਨਾਗਰਿਕ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਦੇ ਲਈ ਉਸ ਦਾ ਬੈਂਕ ਅਕਾਊਂਟ
ਖੁਲਵਾਉਣ ਨਾਲ ਜੁੜੀ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਵੀਰਵਾਰ ਨੂੰ ਵਿਗਿਆਨ ਭਵਨ ਵਿੱਚ
ਸ਼ੁਰੂ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਨੇ 5 ਜੋੜਿਆਂ ਨੂੰ ਡੈਬਿਟ
ਕਾਰਡ ਅਤੇ ਬੈਂਕ ਕਾਰਡ ਸੌਂਪੇ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿੱਚ ਵੀਰਵਾਰ ਨੂੰ ਜਨਤਕ
ਖੇਤਰ ਦੇ ਬੈਂਕਾਂ ਨੇ ਕਰੀਬ 60 ਹਜ਼ਾਰ ਕੈਂਪ ਲਗਾਏ ਹਨ। ਯੋਜਨਾ ਨੂੰ ਨਾਲੋ ਨਾਲ 800
ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ। ਕਰੀਬ 20 ਮੁੱਖ ਮੰਤਰੀ ਵੀ ਸਾਰੇ ਦੇਸ਼ ਵਿੱਚ
ਆਯੋਜਿਤ ਪ੍ਰੋਗਰਾਮਾਂ ਦੌਰਾਨ ਮੌਜੂਦ ਹਨ। ਸਿਰਫ਼ ਵੀਰਵਾਰ ਨੂੰ ਡੇਢ ਕਰੋੜ ਖ਼ਾਤੇ ਖੋਲ੍ਹਣ
ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐੇਲਾਨ ਕਰਦਿਆਂ ਕਿਹਾ
ਕਿ ਭਾਰਤ ਵਿੱਚ ਵਿੱਤੀ ਛੂਆਛਾਤ ਦਾ ਅੰਤ ਹੋਣ ਦੀ ਸ਼ੁਰੂਆਤ ਹੋ ਗਈ ਹੈ, ਜਿਸ ਹੇਠ ਲਗਭਗ
ਪੂਰੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਇਤਿਹਾਸ ਵਿੱਚ ਪਹਿਲੀ ਵਾਰੀ ਲਗਭਗ ਡੇਢ ਕਰੋੜ ਬੈਂਕ
ਖ਼ਾਤੇ ਖੋਲ੍ਹੇ ਜਾਣਗੇ।
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਰਸਮੀ
ਤੌਰ ਉਤੇ ਇੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ।
ਉਨਾਂ੍ਹ ਨੇ ਕਿਹਾ ਕਿ ਅੱਜ ਜ਼ਸ਼ਨ ਮਨਾਉਣ ਦਾ ਮੌਕਾ ਹੈ ਕਿਉਂਕਿ ਗਰੀਬਾਂ ਨੂੰ ਵਿਸ਼ ਚੱਕਰ
ਤੋਂ ਨਿਕਲਣ ਦੀ ਆਜ਼ਾਦੀ ਮਿਲੀ ਹੈ । ਉਨਾਂ੍ਹ ਨੇ ਪਿਛਲੇ ਸਾਰੇ ਰਿਕਾਰਡ ਤੋੜਨ ਉਤੇ ਸੰਤੋਸ਼
ਪ੍ਰਗਟ ਕਰਦਿਆਂ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਂਿÂੱਕ ਮੁਹਿੰਮ ਰਾਹੀਂ ਵੱਧ ਤੋਂ ਵੱਧ
ਬੈਂਕ ਖ਼ਾਤੇ ਖੋਲ੍ਹੇ ਗਏ ਹਨ । ਇਸ ਸਫਲਤਾ ਵਿੱਚ ਵਿੱਤੀ ਸੰਸਥਾਵਾਂ, ਵਿਭਾਗਾਂ, ਬੈਂਕਾਂ
ਤੋਂ ਇਲਾਵਾ ਪੂਰੇ ਦੇਸ਼ ਵਿੱਚ ਕਰਮਚਾਰੀਆਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ
ਕੀਤੀ ਹੈ। ਉਨਾਂ੍ਹ ਨੇ ਕਿਹਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਬੀਮਾ ਕੰਪਨੀ ਵੱਲੋਂ ਇਕ
ਦਿਨ ਵਿੱਚ ਡੇਢ ਲੱਖ ਤੋਂ ਵੱਧ ਦੁਰਘਟਨਾ ਬੀਮਾ ਯੋਜਨਾ ਨਹੀਂ ਕੀਤੀ ਸੀ ਅਤੇ ਆਰਥਿਕ
ਇਤਿਹਾਸ ਵਿੱਚ ਡੇਢ ਲੱਖ ਤੋਂ ਵੱਧ ਬੈਂਕ ਅਕਾਉਂਟ ਨਹੀਂ ਖੋਲ੍ਹੇ ਗਏ ਸਨ। ਇਤਿਹਾਸ ਵਿੱਚ
ਭਾਰਤ ਸਰਕਾਰ ਵੱਲੋਂ 77 ਹਜ਼ਾਰ ਥਾਵਾਂ ਉਤੇ ਇੱਕ ਥਾਂ ਉੇਤੇ ਅਜਿਹਾ ਪ੍ਰੋਗਰਾਮ ਨਹੀਂ ਕੀਤਾ
ਗਿਆ ਸੀ ਜਿਸ ਵਿਚ ਕਈ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ , ਸਰਕਾਰੀ ਅਤੇ ਬੈਂਕ
ਦੇ ਕਰਮਚਾਰੀ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਪ੍ਰਧਾਨ
ਮੰਤਰੀ ਜਨ-ਧਨ ਯੋਜਨਾ ਹੇਠ ਇੱਕ ਸਾਲ ਦੋਰਾਨ 7 ਕਰੋੜ 50 ਲੱਖ ਪਰਿਵਾਰਾਂ ਦੇ ਖਾਤੇ
ਖੋਲ੍ਹਣ ਦਾ ਟੀਚਾ ਰੱਖਿਆ ਗਿਆ ਹੈ। ਉਨਾਂ੍ਹ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਜ਼ੋਰ
ਦਿੰਦਿਆਂ ਕਿਹਾ ਕਿ ਇਹ ਟੀਚਾ ਆਉਣ ਵਾਲੇ ਗਣਤੰਤਰ ਦਿਵਸ ਤੱਕ ਪੂਰਾ ਕਰ ਲਿਆ ਜਾਵੇ।