ਬਿਜਲੀ ਮੁਲਾਜ਼ਮਾਂ ਦੀ ਹੜਤਾਲ ਨੂੰ ਪੰਜਾਬ ਭਰ ਤੋਂ ਭਰਵਾਂ ਹੁੰਗਾਰਾ
Posted on:- 28-08-2014
ਜਲੰਧਰ :
ਪੀਐਸਈਬੀ
ਇੰਪਲਾਈਜ਼ ਜੁਆਇੰਟ ਫੋਰਮ (ਪੰਜਾਬ) ਵੱਲੋਂ ਬਿਜਲੀ ਕਰਮਚਾਰੀਆਂ ਦੀਆਂ ਪ੍ਰਮੁੱਖ
ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਮਨਿਸਟਰੀਅਲ ਸਰਵਿਸਜ਼ ਯੂਨੀਅਨ, ਪੀਐਸਈਬੀ
ਇੰਪਲਾਈਜ਼ ਫੈਡਰੇਸ਼ਨ, ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ (ਫਲਜੀਤ) ਥਰਮਲ ਕੋ-ਆਰਡੀਨੇਸ਼ਨ
ਕਮੇਟੀ, ਵਰਕਰ ਫੈਡਰੇਸ਼ਨ ਇੰਟਕ ਪੰ.ਰਾ.ਬਿ. ਬੋਰਡ, ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ, ਹੈਡ
ਆਫਿਸ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਪੰਜਾਬ ਦੇ ਬਿਜਲੀ ਕਾਮਿਆਂ ਨੇ ਮੁਕੰਮਲ ਹੜਤਾਲ
ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਜੁਆਇੰਟ ਫੋਰਮ
ਪੰਜਾਬ ਦੇ ਆਗੂ ਸਰਵ ਜਗਤਾਰ ਸਿੰਘ ਉÎÎੱਪਲ, ਕਰਮਚੰਦ ਭਾਰਦਵਾਜ, ਹਰਭਜਨ ਸਿੰਘ, ਮੁਖਤਾਰ
ਸਿੰਘ ਮੁਹਾਵਾ, ਬ੍ਰਿਜ ਲਾਲ, ਪ੍ਰਕਾਸ਼ ਸਿੰਘ ਮਾਨ, ਫਲਜੀਤ ਸਿੰਘ, ਪ੍ਰਤਾਪ ਸਿੰਘ ਮੋਮੀ,
ਕਰਮਚੰਦ ਖੰਨਾ, ਜਸਬੀਰ ਸਿੰਘ ਰਾਠੌਰ, ਅਮਰੀਕ ਸਿੰਘ ਨੂਰਪੁਰ, ਸੁਖਦੇਵ ਸਿੰਘ, ਗੁਰਨਾਮ
ਸਿੰਘ ਖਿਆਲੀਵਾਲਾ, ਵਿਜੈ ਕੁਮਾਰ ਸ਼ਰਮਾ, ਅਵਤਾਰ ਕੈਂਥ, ਕੰਵਲਜੀਤ ਸਿੰਘ, ਅਰਜਨ ਸਿੰਘ
ਛੀਨਾ, ਕਾਰਜਵਿੰਦਰ ਸਿੰਘ ਬੁੱਟਰ, ਰਛਪਾਲ ਸਿੰਘ ਸੰਧੂ, ਮਹਿੰਦਰ ਨਾਥ ਆਦਿ ਨੇ ਪ੍ਰੈਸ ਦੇ
ਨਾਮ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਾਵਰਕਾਮ ਦੀ ਮੈਨਜਮੈਂਟ 24 ਫਰਵਰੀ 2014 ਦੇ
ਸਮਝੌਤੇ ਅਨੁਸਾਰ ਗ੍ਰੇਡ ਪੇਅ ਦੀਆਂ ਉਣਤਾਈਆਂ ਦੂਰ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ
ਅਤੇ ਪੇਅ ਬੈਂਡ ਵਿੱਚ ਵੀ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਵਧਾਇਆ ਗਿਆ ਗ੍ਰੇਡ
ਪੇਅ ਵਰਕਚਾਰਜ ਕਾਮਿਆਂ 'ਤੇ ਲਾਗੂ ਕੀਤਾ ਜਾ ਰਿਹਾ ਹੈ।
ਇਸ ਤੋਂ ਬਿਨਾਂ ਕੰਟਰੈਕਟ ਵਰਕਰਾਂ
ਨੂੰ ਰੈਗੂਲਰ ਕਰਨ, ਨੋਡਲ ਕੰਪਲੇਟ ਸੈਂਟਰ ਬੰਦ ਕਰਨ, ਆਊੁਟ ਸੋਰਸਿੰਗ ਅਤੇ ਠੇਕੇਦਾਰੀ
ਸਿਸਟਮ ਨੂੰ ਬੰਦ ਕਰਨ, ਬਿਨਾਂ ਆਊੁਟ ਗੋਇੰਗ ਦੀ ਸਿੰਮ ਵਾਲੇ ਕਰਮਚਾਰੀਆਂ ਨੂੰ ਮੋਬਾਇਲ
ਭੱਤਾ ਦੇਣ, ਨਵੀਂ ਭਰਤੀ ਕਰਨ, ਪੀਡਬਲਯੂਸੀ ਦੀ ਰੀਪੋਰਟ ਰੱਦ ਕਰਨ, ਸਮਾਂਬੱਧ ਸਕੇਲ
ਬਣਾਉਣ, ਆਈਟੀਆਈ ਲਾਈਨਮੈਨ ਤੋਂ ਜੇਈ ਦੀ ਭਰਤੀ ਲਈ ਟੈਸਟ ਜਾਰੀ ਰੱਖਣ, ਮ੍ਰਿਤਕ
ਕਰਮਚਾਰੀਆਂ ਦੇ ਵਾਰਸਾਂ ਦੇ ਅਗੇਤ ਅਧਾਰ ਤੇ ਲੰਬਿਤ ਪਏ ਕੇਸਾਂ ਦਾ ਜਲਦ ਨਿਪਟਾਰਾ ਕਰਨ,
ਸਿਆਸੀ ਅਧਾਰ 'ਤੇ ਕੀਤੀਆਂ ਬਦਲੀਆਂ ਰੱਦ ਕਰਨ ਅਤੇ 4000 ਬੇਰੁਜ਼ਗਾਰ ਲਾਈਨਮੈਨਾਂ ਨੂੰ
ਰੱਖਣ ਆਦਿ ਮੰਗਾਂ ਲਾਗੂ ਕਰਨ ਤੋਂ ਪਾਵਰਕਾਮ ਮੈਨਜਮੈਂਟ ਲਗਾਤਾਰ ਟਾਲਾ ਵੱਟ ਰਹੀ ਹੈ।
ਜਦੋਂ ਕਿ ਗੱਲਬਾਤ ਦੌਰਾਨ ਇਨ੍ਹਾਂ ਮੰਗਾਂ 'ਤੇ ਸਹਿਮਤੀ ਕਰ ਲਈ ਜਾਂਦੀ ਹੈ। ਜੁਆਇੰਟ ਫੋਰਮ
ਦੇ ਆਗੂ ਸਾਥੀ ਜਗਤਾਰ ਸਿੰਘ ਉÎÎੱਪਲ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸਰਕਲਾਂ ਤੋਂ
ਆਈਆਂ ਰਿਪੋਰਟਾਂ ਮੁਤਾਬਕ ਓਪਰੇਸ਼ਨ ਸਰਕਲਾਂ ਵਿੱਚ ਹੜਤਾਲ 70 ਤੋਂ 80 ਪ੍ਰਤੀਸ਼ਤ ਰਹੀ, ਜਿਸ
ਦੇ ਸਰਕਲਵਾਰ ਅੰਕੜੇ ਹੇਠ ਲਿਖੇ ਅਨੁਸਾਰ ਹਨ। ਅੰਮ੍ਰਿਤਸਰ ਦਿਹਾਤੀ 66.82%, ਅੰਮ੍ਰਿਤਸਰ
ਸ਼ਹਿਰੀ 37.92%, ਤਰਨਤਾਰਨ 51.4%, ਗੁਰਦਾਸਪੁਰ 60%, ਕਪੂਰਥਲਾ 61.9%, ਨਵਾਂਸ਼ਹਿਰ
53.88%, ਹੁਸ਼ਿਆਰਪੁਰ 33%, ਜਲੰਧਰ 39.91%, ਲੁਧਿਆਣਾ ਦਿਹਾਤੀ 74%, ਲੁਧਿਆਣਾ ਪੂਰਬੀ
67%, ਲੁਧਿਆਣਾ ਪੱਛਮੀ 47%, ਖੰਨਾ 63.77%, ਰੋਪੜ 83%, ਮੋਹਾਲੀ 81%, ਬਰਨਾਲਾ 72%,
ਪਟਿਆਲਾ 56%, ਸੰਗਰੂਰ 60.9%, ਮੁਕਤਸਰ 75.22%, ਫਿਰੋਜ਼ਪੁਰ 82.62%, ਫਰੀਦਕੋਟ
78.70%, ਬਠਿੰਡਾ 50.90%, ਗਰਿਡ ਉਸਾਰੀ ਲੁਧਿਆਣਾ 50%, ਥਰਮਲ ਪਲਾਂਟ ਬਠਿੰਡਾ 65%,
ਥਰਮਲ ਪਲਾਂਟ ਲਹਿਰਾ ਮੁਹੱਬਤ, ਥਰਮਲ ਪਲਾਂਟ ਰੋਪੜ 50%, ਸ੍ਰੀ ਆਨੰਦਪੁਰ ਸਾਹਿਬ ਹਾਈਡਲ
ਪ੍ਰੋਜੈਕਟ 50%, ਸ਼ਾਨਨ ਪਾਵਰ ਹਾਊਸ ਜੋਗਿੰਦਰ ਨਗਰ 82%, ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ,
ਯੂਬੀਡੀਸੀ ਮਲਿਕਪੁਰ, 52%, ਤਲਵਾੜਾ ਹਾਈਡਲ ਪ੍ਰੋਜੈਕਟ 65% ਤੋਂ ਪੁੱਜੀਆਂ ਰਿਪੋਰਟਾਂ
ਅਨੁਸਾਰ ਕਰਮਚਾਰੀਆਂ ਨੇ ਮੁਕੰਮਲ ਹੜਤਾਲ ਕਰਕੇ ਗੇਟ ਰੈਲੀਆਂ ਕੀਤੀਆਂ। ਬਹੁਤੀ ਥਾਈ
ਦਫਤਰਾਂ ਨੂੰ ਤਾਲੇ ਲੱਗੇ ਰਹੇ ਅਤੇ ਕੈਂਸ਼ ਕਾਊਂਟਰ ਵੀ ਬੰਦ ਰਹੇ ਅਤੇ ਕਈ ਥਾਵਾਂ ਤੇ
ਬਿਜਲੀ ਬੰਦ ਰਹਿਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ 66
ਕੇ.ਵੀ. ਸਬ-ਸਟੇਸ਼ਨ ਰਾਜਾਤਾਲ, 66 ਕੇ.ਵੀ. ਰਣਜੀਤ ਐਵੀਨਿਊ ਅੰਮ੍ਰਿਤਸਰ ਵੀ ਬੰਦ ਰਹੇ।
ਪਟਿਆਲਾ/ਤੇਜਿੰਦਰ
ਫਤਿਹਪੁਰ : ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੈਨੇਜਮੈਂਟ ਦੀ
ਮੁਲਾਜਮ, ਮਜਦੂਰ ਅਤੇ ਲੋਕ ਵਿਰੋਧੀ ਨੀਤੀ ਵਿਰੁੱਧ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ
ਜੱਥੇਬੰਦੀਆਂ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਥਰਮਲ
ਕੁਆਰਡੀਨੇਸ਼ਨ ਕਮੇਟੀ, ਮਨਿਸਟੀਰੀਅਲ ਸਰਵਿਸ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਫਲਜੀਤ)
ਕਰਮਚਾਰੀ ਦਲ, ਵਰਕਰਜ਼ ਫੈਡਰੇਸ਼ਨ ਇੰਟਕ, ਪੀ.ਐਸ.ਈ.ਬੀ. ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ
ਪੰਜਾਬ ਰਾਜ ਬਿਜਲੀ ਮਜਦੂਰ ਸੰਘ ਵੱਲੋਂ ਸਮੁੱਚੇ ਪੰਜਾਬ ਅੰਦਰ ਮੁਕੰਮਲ ਹੜਤਾਲ ਕੀਤੀ ਗਈ
ਤੇ ਇਹ ਹੜ੍ਹਤਾਲ ਪੰਜਾਬ ਅੰਦਰ 70 ਪ੍ਰਤੀਸ਼ਤ ਤੋਂ ਵੱਧ ਹੜਤਾਲ ਰਹੀ, ਜਿਸ ਨਾਲ ਸੂਬੇ ਦੇ
ਵੱਖ-ਵੱਖ ਜਿਲਿਆ ਵਿੱਚ ਫੀਲਡ ਦਫਤਰਾਂ ਦਾ ਕੰਮ ਠੱਪ ਰਿਹਾ।
ਜੁਆਇੰਟ ਫੋਰਮ ਦੇ ਸਕੱਤਰ
ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਸੂਬਾ ਪੱਧਰ ਤੇ ਬਿਜਲੀ ਕਾਰਪੋਰੇਸ਼ਨਾਂ ਦੇ ਵੱਖ-ਵੱਖ
ਦਫਤਰਾਂ ਅੱਗੇ ਮੁਲਾਜਮਾਂ ਨੇ ਇਕੱਤਰ ਹੋ ਕੇ ਵਿਆਪਕ ਰੋਹ ਭਰਪੂਰ ਰੈਲੀਆਂ ਅਤੇ ਧਰਨੇ ਦੇ
ਕੇ ਪਾਵਰ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਹਰੇਬਾਜੀ ਕੀਤੀ। ਜੁਆਇੰਟ ਫੋਰਮ ਦੇ ਸੂਬਾਈ
ਆਗੂਆਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਜਗਤਾਰ ਸਿੰਘ ਉੱਪਲ, ਹਰਭਜਨ ਸਿੰਘ, ਗੁਰਨਾਮ ਸਿੰਘ
ਖਿਆਲੀਵਾਲਾ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਅਵਤਾਰ ਸਿੰਘ ਕੈਂਥ, ਵਿਜੇ ਕੁਮਾਰ
ਸ਼ਰਮਾ, ਪ੍ਰਕਾਸ਼ ਸਿੰਘ ਮਾਨ, ਮੁਖਤਾਰ ਸਿੰਘ ਮੁਹਾਵਾ, ਬ੍ਰਿਜ ਲਾਲ, ਕਾਰਜਵਿੰਦਰ ਸਿੰਘ,
ਸਰਵਨ ਸਿੰਘ, ਕਰਮ ਚੰਦ ਖੰਨਾ, ਪ੍ਰਤਾਪ ਸਿੰਘ ਮੋਮੀ, ਅਮਰੀਕ ਸਿੰਘ ਨੂਰਪੁਰ, ਜਸਵੀਰ ਸਿੰਘ
ਰਾਠੋਰ, ਮਹਿੰਦਰ ਨਾਥ, ਰਛਪਾਲ ਸਿੰਘ ਸੰਧੂ, ਅਰਜਨ ਸਿੰਘ ਛੀਨਾ ਅਤੇ ਕੰਵਲਜੀਤ ਸਿੰਘ ਨੇ
ਵੱਖ-ਵੱਖ ਥਾਵਾਂ ਤੇ ਹੋਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਪਾਵਰ ਮੈਨੇਜਮੈਂਟ ਦੀ ਤਿੱਖੀ
ਨੁਕਤਾਚੀਨੀ ਕੀਤੀ।