ਪਿੰਡ ਦਸੌਧਾ ਸਿੰਘ ਵਾਲਾ ਕਾਲੇ ਪੀਲੀਏ ਦੀ ਲਪੇਟ 'ਚ
Posted on:- 28-08-2014
ਸੰਦੌੜ : ਜਿਲ੍ਹਾ
ਸੰਗਰੂਰ ਅਧੀਨ ਪੈਂਦੇ ਪਿੰਡ ਦਸੌਧਾ ਸਿੰਘ ਵਾਲਾ ਵਿੱਖੇ ਕਾਲੇ ਪੀਲੀਏ ਦਾ ਪਸਾਰਾ ਦਿਨ ਬ
ਦਿਨ ਅਮਰਵੇਲ ਵਾਂਗ ਵਧਦਾ ਜਾ ਰਿਹਾ ਹੈ। ਇਸ ਪਿੰਡ 'ਚ ਨਸ਼ਿਆਂ ਦਾ ਛੇਵਾਂ ਦਰਿਆ ਭਾਵੇਂ
ਨਾ ਮਾਤਰ ਹੈ ਫਿਰ ਵੀ ਇਸ ਪਿੰਡ ਦੇ ਲੌਕ ਖਤਰਨਾਕ ਬਿਮਾਰੀਆਂ ਦੀ ਲਪੇਟ 'ਚ ਆ ਕੇ ਆਪਣਾ
ਜੀਵਨ ਬਤੀਤ ਕਰ ਹਰੇ ਹਨ। ਜ਼ਿਕਰਯੋਗ ਹੈ ਕਿ ਪੰਜ ਹਜ਼ਾਰ ਅਬਾਦੀ ਵਾਲੇ ਇਸ ਪਿੰਡ ਦੇ ਲੋਕ
ਸਿਹਤ ਸਹੂਲਤਾਂ ਪੱਖੋਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ
ਇਸ ਪਿੰਡ ਵਿੱਚ 82 ਦੇ ਕਰੀਬ ਮਰੀਜ ਹੈਪਾਟਾਇਟਸ ਬੀ ਅਤੇ ਸੀ ਤੋਂ ਪੀੜਤ ਹਨ। ਭਾਵੇਂ ਲੋਕ
ਇਸ ਰੋਗ ਸਬੰਧੀ ਵੱਖ ਵੱਖ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ।
ਬੇਸ਼ੱਕ ਸਿਹਤ
ਵਿਭਾਗ ਸਮੇਂ-ਸਮੇਂ ਸਿਰ ਕੈਂਪ ਲਗਾ ਕੇ ਜਾਗਰੂਕ ਕਰ ਰਿਹਾ ਹੈ ਪਰ ਸਿਹਤ ਵਿਭਾਗ ਅਜੇ ਇਸ
ਪਿੰਡ ਵਿੱਚ ਕਾਲੇ ਪੀਲੀਏ ਦਾ ਹੋਰ ਇੰਤਜ਼ਾਰ ਕਰ ਰਿਹਾ ਹੈ। ਇਸ ਕਾਲੇ ਪੀਲੀਏ ਦੇ ਰੋਗ ਦੀ
ਜਕੜ ਵਿੱਚ ਆ ਚੁੱਕੀ ਮੁਖਤਿਆਰ ਕੌਰ ਪਤਨੀ ਮੰਗ ਸਿੰਘ ਰਮਦਾਸੀਆ, ਕ੍ਰਿਸਨ ਸਿੰਘ ਪੱਤਰ
ਉਜਾਗਰ ਸਿੰਘ ਜਿਨਾਂ ਦਾ ਇਲਾਜ ਸੀ.ਐਮ.ਸੀ ਲੁਧਿਆਣਾ ਵਿੱਖੇ ਚੱਲ ਰਿਹਾ ਸੀ ਜੋ ਕਿ ਇਲਾਜ
ਮਹਿੰਗਾ ਹੋਣ ਕਾਰਣ ਇਲਾਜ ਕਰਵਾਉਣ ਤੋਂ ਅਸਮਰੱਥ ਹਨ।
ਇਸੇ ਤਰਾਂ ਹੀ ਪਿੰਡ ਦੇ
ਮੁਸਲਮਾਨ ਭਾਈਚਾਰੇ ਨਾਲ ਸਬੰਧਤ ਮਨਜ਼ੂਰ ਖਾਨ ਪੁੱਤਰ ਕਾਕਾ ਮੁੰਹਮਦ ਦਾ ਇਲਾਜ ਪਟਿਆਲਾ ਦੇ
ਪ੍ਰਾਈਵੇਟ ਹਸਪਤਾਲ ਵਿੱਚ ਚੱਲ ਰਿਹਾ ਹੈ। ਜਦ ਕਿ ਆਰਥਿਕ ਹਾਲਤਾਂ ਵਿੱਚ ਗੁਜ਼ਰ ਰਹੀ
ਜਸਵਿੰਦਰ ਕੌਰ ਪਤਨੀ ਹਰਤੇਜ ਸਿੰਘ ਉਹਨਾਂ ਦੀਆਂ ਤਿੰਨ ਲੜਕੀਆਂ ਰਮਨਦੀਪ ਕੌਰ, ਅਮਨਦੀਪ
ਕੌਰ ਅਤੇ ਮਨਦੀਪ ਕੌਰ ਅੰਤ ਦੀ ਗਰੀਬੀ ਕਾਰਨ ਇਲਾਜ ਨਹੀਂ ਕਰਵਾ ਸਕਦੇ। ਬੀਬੀ ਚਰਨਜੀਤ
ਕੌਰ ਪਤਨੀ ਸੁਚਿਆਰ ਸਿੰਘ ਵੀ ਇਸ ਰੋਗ ਦੀ ਜਕੜ ਵਿੱਚ ਡਾਢਾ ਦੁੱਖੀ ਹੈ। ਇਸ ਸਬੰਧੀ ਸਰਪੰਚ
ਸੰਤ ਸਿੰਘ, ਵੈਦ ਸੁਖਬੀਰ ਸਿੰਘ ਅਤੇ ਪੰਚ ਨਗਿੰਦਰ ਸਿੰਘ ਨੇ ਮੌਕੇ 'ਤੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਇਸ ਪਿੰਡ ਵਿੱਚ ਆਰ À ਸਿਸਟਮ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ, ਜੋ
ਕਿ ਲੋਕ ਸਵੱਛ ਪਾਣੀ ਪੀ ਸਕਣ। ਪਿੰਡ ਵਿੱਚ ਲੱਗੇ ਵਾਟਰ ਵਰਕਸ ਦਾ ਪਾਣੀ ਵੀ ਪੀਣ ਯੋਗ
ਨਹੀਂ ਹੈ। ਸਿਹਤ ਵਿਭਾਗ ਦੇ ਫਤਿਹਗੜ੍ਹ ਪੰਜਗਰਾਈਆਂ ਦੇ ਐਸ.ਐਮ ਓ ਡਾਕਟਰ ਨਾਜਰ ਸਿੰਘ ਨਾਲ
ਉਪਰੋਕਤ ਕਾਲੇ ਪੀਲੀਏ ਅਤੇ ਪਾਣੀ ਦੇ ਦੂਸ਼ਿਤ ਹੋਣ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ
ਕਿਹਾ ਕਿ ਅਸੀਂ ਸਰਕਾਰ ਦੇ ਨਿਯਮਾਂ ਅਨੁਸਾਰ ਕੈਂਪ ਲਗਾ ਰਹੇ ਹਾਂ ਪਰ ਪਿੰਡ ਦਸੋਧਾ ਸਿੰਘ
ਵਾਲਾ ਦਾ ਮਾਮਲਾ ਅਜੇ ਮੇਰੇ ਧਿਆਨ ਵਿੱਚ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਸੀਂ ਛੇਤੀ ਹੀ
ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਦੇ ਬਲੱਡ ਸੈਂਪਲ ਲੈ ਕੇ ਕਾਲੇ ਪੀਲੀਏ ਦੀ ਜਾਂਚ
ਕਰਾਂਗੇ ਅਤੇ ਪਾਣੀ ਦੀ ਟੀ ਡੀ ਐਸ ਦੀ ਮਾਤਰਾ ਚੈੱਕ ਕਰਕੇ ਸਵੱਛ ਪਾਣੀ ਮਹੱਈਆ ਕਰਵਾ
ਦਿੱਤਾ ਜਾਵੇਗਾ।