ਕੁਵੈਤ 'ਚ 700 ਦੇ ਕਰੀਬ ਭਾਰਤੀ ਫਸੇ
Posted on:- 28-08-2014
ਬੰਗਾ : ਕੁਵੈਤ ਦੇ ਸ਼ਹਿਰ
ਸਲੀਵੀਆ 'ਚ ਕੰਪਨੀ ਅਹਿਮਦੀਆ ਕੁਨਟਰੈਕਟਿੰਗ ਐਂਡ ਟਰੇਡਿੰਗ ਕੰਪਨੀ (ਕੇਸੀਐਸਸੀ) 'ਚ ਲਗਭਗ
700 ਦੇ ਕਰੀਬ ਕੰਮ ਕਰਦੇ ਭਾਰਤੀਆਂ ਦਾ ਭਵਿੱਖ ਖਤਰੇ 'ਚ ਪੈ ਗਿਆ ਹੈ, ਕਿਉਂਕਿ ਬੀਤੇ
ਦਿਨੀਂ ਕੁਵੈਤ ਦੇ ਵਸਨੀਕਾਂ ਵੱਲੋਂ ਪੰਜਾਬੀਆਂ ਦੀ ਕੀਤੀ ਮਾਰ-ਕੁਟਾਈ ਦੌਰਾਨ ਉਥੇ ਮਾਹੌਲ
ਤਣਾਅ ਵਾਲਾ ਬਣਿਆ ਹੋਇਆ ਹੈ।
ਇਸ ਸਬੰਧੀ ਫੋਨ 'ਤੇ ਜਾਣਕਾਰੀ ਦਿੰਦਿਆਂ ਅਮਰਜੀਤ ਪਿੰਡ
ਜੰਡੂਸਿੰਘਾ ਜ਼ਿਲ੍ਹਾ ਜਲੰਧਰ, ਹਰਿੰਦਰ ਸਿੰਘ ਸੋਢੀ ਪਿੰਡ ਮੁਰਾਬਦਪੁਰ ਗੁਰੂ ਜ਼ਿਲ੍ਹਾ
ਹੁਸ਼ਿਆਰਪੁਰ, ਅਵਤਾਰ ਸਿੰਘ ਪਿੰਡ ਪੱਦੀ ਮੱਠ ਵਾਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਰਿੰਕੂ
ਰਾਮ ਪਿੰਡ ਬੋਲਸਾਹਿਬ ਜ਼ਿਲ੍ਹਾ ਜਲੰਧਰ, ਮਨਦੀਪ ਸਿੰਘ ਪਿੰਡ ਡਘਾਮ ਜ਼ਿਲ੍ਹਾ ਹੁਸ਼ਿਆਰਪੁਰ,
ਸਤਵੰਤ ਸਿੰਘ ਪਿੰਡ ਨੂਰਪੁਰ ਜ਼ਿਲ੍ਹਾ ਜਲੰਧਰ, ਰਣਜੀਤ ਕੁਮਾਰ ਪਿੰਡ ਕਾਹਮਾ ਜ਼ਿਲ੍ਹਾ ਸ਼ਹੀਦ
ਭਗਤ ਸਿੰਘ ਨਗਰ, ਸਤਨਾਮ ਪਿੰਡ ਢਾਹਾਂ ਕਲੇਰਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਗੁਰਮੀਤ
ਸਿੰਘ ਪਿੰਡ ਖਾਰਾਬਾਰਾ ਜ਼ਿਲ੍ਹਾ ਹੁਸ਼ਿਆਰਪੁਰ, ਮਾਈਕਲ ਪਿੰਡ ਤਲਵਾੜਾ ਜ਼ਿਲ੍ਹਾ ਜਲੰਧਰ,
ਅਮਨਦੀਪ, ਸਾਧਕ ਮਸੀਹ, ਪਵਨ, ਨੋਸ਼ਾ, ਸਾਬੀ ਸਾਰੇ ਪਿੰਡ ਭੱਦਮਾ ਜ਼ਿਲ੍ਹਾ ਜਲੰਧਰ ਨੇ ਦੱਸਿਆ
ਕਿ ਮਿਤੀ 27 ਅਗਸਤ ਨੂੰ ਕੁਝ ਪੰਜਾਬੀ ਮੁੰਡੇ ਜਦੋਂ ਕੰਮ ਨਿਬੇੜ ਕੇ ਸਮਾਂ 3 ਵਜੇ ਬਸ
ਵਿਚ ਬੈਠ ਕੇ ਆਪਣੀ ਰਿਹਾਇਸ਼ ਵੱਲ ਆ ਰਹੇ ਸਨ, ਤਾਂ ਬੱਸ ਵਿਚ ਸਵਾਰ ਕੁਵੈਤ ਦੇ ਕੁਝ ਮਿਸ਼ਰੀ
ਲੋਕਾਂ ਨੇ ਪੰਜਾਬੀ ਮੁੰਡਿਆਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਸਿਰ
ਅਤੇ ਢਿੱਡ ਵਿਚ ਛੁਰੇ ਮਾਰ ਕੇ ਪੰਜਾਬੀ ਮੁੰਡਿਆਂ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ।
ਜਦੋਂ ਪੰਜਾਬੀ ਮੁੰਡੇ ਆਪਣੇ ਕੈਂਪ ਵਿਚ ਵਾਪਸ ਆਏ ਤਾਂ ਉਨ੍ਹਾਂ ਨੇ ਪਹਿਲਾਂ ਹੀ ਰੱਖੇ
ਇੱਟਾਂ-ਰੋੜੇ ਸਾਡੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦੌਰਾਨ ਕਈ ਪੰਜਾਬੀ ਮੁੰਡੇ ਗੰਭੀਰ ਰੂਪ
ਵਿਚ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਕੁਵੈਤ ਦੀ ਪੁਲਿਸ ਨੇ ਆਪਣੇ ਲੋਕਾਂ ਖਿਲਾਫ਼
ਕਾਰਵਾਈ ਕਰਨ ਦੀ ਬਜਾਏ ਅੱਧੀ ਰਾਤ ਸਮਾਂ 2 ਵਜੇ ਲਗਭਗ 20-25 ਪੰਜਾਬੀ ਮੁੰਡਿਆਂ ਨੂੰ
ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਵੀ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ
ਕੀਤੀ ਗਈ। 600-700 ਦੇ ਕਰੀਬ ਮੁੰਡਿਆਂ ਨੂੰ ਬੰਦੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੋ
ਦਿਨ ਤੋਂ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਭਾਰਤ ਸਰਕਾਰ, ਪੰਜਾਬ ਸਰਕਾਰ,
ਵਿਦੇਸ਼ ਮੰਤਰਾਲਾ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਗੁਹਾਰ ਲਾਈ ਕਿ ਉਨ੍ਹਾਂ ਨੂੰ ਜਲਦ ਹੀ
ਇੱਥੋਂ ਰਿਹਾਅ ਕਰਵਾਇਆ ਜਾਵੇ। ਇਸ ਸਬੰਧੀ ਜਦੋਂ ਬਲਵੰਤ ਸਿੰਘ ਰਾਮੂਵਾਲੀਆ ਨਾਲ ਗੱਲ ਕੀਤੀ
ਤਾਂ ਉਨ੍ਹਾਂ ਕਿਹਾ ਕਿ ਪੰਜਾਬੀ ਮੁੰਡਿਆਂ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ
ਕੀਤਾ ਜਾਵੇਗਾ।