ਨਿਊਜ਼ੀਲੈਂਡ : ਮਨੁੱਖੀ ਸਮਗਲਿੰਗ ਦੇ ਦੋਸ਼ 'ਚ ਤਿੰਨ ਪ੍ਰਵਾਸੀ ਕਾਬੂ
Posted on:- 28-08-2014
ਆਕਲੈਂਡ : ਵੀਰਵਾਰ
ਦੀ ਸਵੇਰੇ ਨੂੰ ਨੇਲਸਨ ਦੀ ਜ਼ਿਲਾ ਅਦਾਲਤ 'ਚ ਦੋ ਵਿਅਕਤੀ ਪੇਸ਼ ਕੀਤੇ ਗਏ ਜਿਨ੍ਹਾਂ ਨੂੰ 4
ਸਤੰਬਰ ਤੱਕ ਦੀ ਜ਼ਮਾਨਤ ਦਿੱਤੀ ਗਈ ਹੈ। ਇਹ ਵਿਅਕਤੀ ਦੋਸ਼ ਕਾਨੂੰਨ 1961 ਦੇ ਅਧੀਨ ਫੜੇ
ਗਏ ਹਨ ਜਿਨ੍ਹਾਂ 'ਤੇ 18 ਭਾਰਤੀ ਨਾਗਰਿਕਾਂ ਨੂੰ ਗਲਤ ਢੰਗ ਨਾਲ ਨਿਊਜ਼ੀਲੈਂਡ 'ਚ ਦਾਖਲ
ਕਰਵਾਉਣ ਦਾ ਦੋਸ਼ ਲੱਗਾ ਹੈ। ਮਨੁੱਖੀ ਸਮੱਗਲਿੰਗ ਇਕ ਸਜ਼ਾ ਯੋਗ ਦੋਸ਼ ਹੈ, ਜਿਸ ਲਈ 20 ਸਾਲ
ਤੱਕ ਦੀ ਜੇਲ ਤੇ 5 ਲੱਖ ਡਾਲਰ ਦਾ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਨਿਊਜ਼ੀਲੈਂਡ
ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਇਹ ਨਿਊਜ਼ੀਲੈਂਡ 'ਚ ਇਹ ਪਹਿਲਾਂ ਮਾਮਲਾ ਹੈ। ਇਨ੍ਹਾਂ
ਦੇ ਨਾਲ ਦਾ ਤੀਜਾ ਸਾਥੀ ਆਕਲੈਂਡ 'ਚੋਂ ਕਾਬੂ ਕੀਤਾ ਗਿਆ ਹੈ। ਉਸ ਨੂੰ ਇਮੀਗ੍ਰੇਸ਼ਨ
ਕਾਨੂੰਨ 1987 ਦੇ ਅਧੀਨ ਝੂਠੇ ਰਿਫਊਜੀ ਕਲੇਮ ਦਾਖਲ ਕਰਨ ਦੇ ਸੰਬੰਧ 'ਚ ਗ੍ਰਿਫਤਾਰ ਕੀਤਾ
ਗਿਆ ਹੈ, ਜੋ ਉਸ ਨੇ ਇਨ੍ਹਾਂ 18 ਭਾਰਤੀ ਨਾਗਰਿਕਾਂ ਨੂੰ ਮੁਹੱਈਆ ਕਰਵਾਉਣਾ ਸੀ, ਜਦੋਂ ਉਹ
ਇਕ ਵਾਰ ਨਿਊਜ਼ੀਲੈਂਡ 'ਚ ਦਾਖਲ ਹੋ ਜਾਂਦੇ। ਇਸ ਜ਼ੁਰਮ ਦੀ ਸਜ਼ਾ 7 ਸਾਲ ਤੱਕ ਦੀ ਜੇਲ ਜਾਂ
ਤੇ ਇਕ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੈ। ਆਕਲੈਂਡ 'ਚੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ
ਨੂੰ ਵੀ ਨੇਲਸਨ ਦੀ ਜ਼ਿਲਾ ਅਦਾਲਤ 'ਚ 4 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ।