ਸ਼ਹੀਦ ਮੇਵਾ ਸਿੰਘ ਖੇਡ ਮੇਲਾ ਸਫਲਤਾ ਦੀਆਂ ਨਵੀਆਂ ਪਿਰਤਾਂ ਨਾਲ ਸੰਪੂਰਨ
Posted on:- 28-08-2014
ਸਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ। ਇਹ ਖੇਡ ਮੇਲਾ ਕਾਮਾਗਾਟਾ ਮਾਰੂ ਦੀ ਘਟਨਾ ਦੇ ਮੁਸਾਫਰਾਂ ਦੀ ਲਾਸਾਨੀ ਕੁਰਬਾਨੀ ਨੂੰ ਚੇਤੇ ਕਰਦਿਆਂ ਉਹਨਾਂ ਦੀ ਪਾਈ ਪਿਰਤ ਕਮਿਊਨਿਟੀ ਦੀ ਇੱਕਮੁੱਠਤਾ, ਸਿਹਤਮੰਦ ਤੇ ਨਰੋਏ ਸਮਾਜ ਦੀ ਕਾਮਨਾ ਨੂੰ ਜੱਗ ਜ਼ਾਹਰ ਕਰਦਾ ਹੈ। ਇਸ ਸਾਲ 2014 ਦਾ ਸਾਲ ਕਾਮਾਗਾਟਾ ਮਾਰੂ ਦਾ ਸ਼ਤਾਬਦੀ ਵਰ੍ਹਾ ਹੈ ਇਸ ਕਰਕੇ ਇਹ ਮੇਲਾ ਉਸ ਸਮੇਂ ਨਸਲਵਾਦ ਦੇ ਖਿਲਾਫ ਵਿੱਢੀ ਜੰਗ ਨੂੰ ਸਮਰਪਤ ਕੀਤਾ ਗਿਆ ਸੀ।
ਇਸ ਮੇਲੇ ਵਿੱਚ ਕਾਮਾਗਾਟਾ ਮਾਰੂ ਦੇ ਦੁਖਾਂਤ, ਗ਼ਦਰੀ ਬਾਬਿਆਂ ਦੀ ਸਿਰੜੀ ਜ਼ਿੰਦਗੀ ਤੇ ਕੁਰਬਾਨੀ ਤੇ ਚਾਨਣਾ ਪਾਉਂਦਾ, ਅਜੋਕੇ ਜੀਵਨ ਵਿੱਚ ਖੇਡਾਂ ਦਾ ਮਹੱਤਵ, ਫੀਫਾ ਬਾਰੇ ਚੱਲ ਰਿਹਾ ਵਰਤਾਰਾ, ਕਾਮਾਗਾਟਾ ਮਾਰੂ ਤੋਂ ਲੈ ਕੇ ਨਸਲਵਾਦ ਦਾ ਹੁਣ ਤੱਕ ਦਾ ਸਫਰ, ਗ਼ਦਰ ਪਾਰਟੀ ਵਿੱਚ ਔਰਤਾਂ ਦਾ ਸਥਾਨ, ਗ਼ਦਰ ਪਰਚੇ ਵਿੱਚੋਂ ਲਈ ਕਵਿਤਾ, ਜੱਦੋਜਹਿਦ ਜਾਰੀ ਹੈ ਅਤੇ ਅਗਾਂਹਵਧੂ ਕਵਿਤਾਵਾਂ ਨਾਲ ਸ਼ਿੰਗਾਰ ਕੇ ਬਹੁਤ ਹੀ ਪ੍ਰਭਾਵਸ਼ਾਲੀ ਗਿਆਨ ਭਰਭੂਰ ਲੇਖਾਂ ਦੀ ਹਾਜ਼ਰੀ ਨਾਲ ਇੱਕ ਸਲਾਨਾ ਮੈਗਜ਼ੀਨ ਵੀ ਐਸੋਸੀਏਸ਼ਨ ਵਲੋਂ ਲੋਕ ਅਰਪਣ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਵੈਚ ਨੇ ਖੇਡਾਂ ਦੀ ਮਹੱਤਤਾ ਦੱਸਦੇ ਹੋਏ ਕਾਮਾਗਾਟਾ ਮਾਰੂ ਦੇ ਦੁਖਾਂਤ ਤੇ ਗ਼ਦਰੀ ਬਾਬਿਆਂ ਦੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ, ਉਹਨਾਂ ਨੂੰ ਚੇਤਿਆਂ ਵਿੱਚ ਯਾਦ ਰੱਖਣ ਦਾ ਪ੍ਰਣ ਲੈਂਦਿਆਂ, ਬੱਚਿਆਂ ਦੀਆਂ ਖੇਡਣ ਦੀਆਂ ਰੁਚੀਆਂ ਤੇ ਸਿਹਤਮੰਦ ਸਮਾਜ ਵੱਲ ਕਦਮ ਪੁੱਟਣ ਲਈ ਉਤਸ਼ਾਹਤ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਾਰਾ ਹੀ ਦਿਨ ਪਰਮਿੰਦਰ ਸਵੈਚ, ਹਰਭਜਨ ਚੀਮਾ, ਮਲਕੀਤ ਸਵੈਚ, ਸੰਤੋਖ ਢੇਸੀ ਤੇ ਕ੍ਰਿਪਾਲ ਬੈਂਸ ਸਟੇਜ ਤੋਂ ਹੋ ਰਹੀਆਂ ਖੇਡ ਕਾਰਵਾਈਆਂ ਬਾਰੇ ਦੱਸਦੇ ਰਹੇ। ਪ੍ਰਬੰਧਕਾਂ ਵਲੋਂ ਅਗਾਂਹਵਧੂ ਸਾਹਿਤ ਦਾ ਸਟਾਲ ਅਤੇ ਪ੍ਰਦਰਸ਼ਨੀ ਵੀ ਲਾਈ ਗਈ ਜਿਸਦੀ ਜ਼ੁੰਮੇਵਾਰੀ ਸਵਰਨ ਸਿੰਘ ਚਾਹਲ ਨੇ ਬਾਖੂਬੀ ਨਿਭਾਈ।
ਸਾਡੀ ਕਮਿਊਨਿਟੀ ਦਾ ਮਾਣ ਉਹ ਖਿਡਾਰੀ ਜਿਨ੍ਹਾਂ ਨੇ ਤਗ਼ਮੇ ਜਿੱਤ ਕੇ ਆਪਣਾ ਤੇ ਕਮਿਊਨਿਟੀ ਦਾ ਨਾਂ ਉੱਚਾ ਕੀਤਾ ਹੈ ਉਹਨਾਂ ਨੂੰ ਸਨਮਾਨਤ ਕੀਤਾ ਗਿਆ।ਇਸ ਮੇਲੇ ਵਿੱਚ ਪੀ. ਆਰ ਸੌਂਧੀ (ਪਿਆਰਾ ਰਾਮ ਸੌਂਧੀ) ਜੋ ਕਿ ਭਾਰਤੀ ਨੈਸ਼ਨਲ ਰੈਸਲਿੰਗ ਟੀਮ ਦਾ ਹੈੱਡ ਕੋਚ ਹੈ ਅਤੇ ਸੁਖਵੰਤ ਹੇਅਰ ਜੋ ਮੰਨੇ ਪ੍ਰਮੰਨੇ ਪਹਿਲਵਾਨ ਹਨ, ਜਿੱਥੇ ਇਹਨਾਂ ਨੇ ਸ਼ਾਮਲ ਹੋ ਕੇ ਪ੍ਰਬੰਧਕਾਂ ਤੇ ਪਹਿਲਵਾਨਾਂ ਦਾ ਜੋਸ਼ ਵਧਾਇਆ ਉੱਥੇ ਆਪਣੀ ਡਿਊਟੀ ਕਰਕੇ ਮਾਣ ਨਾਲ ਸਾਡੀ ਮੱਦਦ ਵੀ ਕੀਤੀ। ਪ੍ਰਭਦੀਪ ਸੰਘੇੜਾ ਨੂੰ ਵੇਟ੍ਹ ਲ਼ਿਫਟਿੰਗ ਲਈ, ਅਰਜਨ ਗਿੱਲ ਜਿਸਨੇ 2014 ਵਿੱਚ 96 ਕਿਲੋ ਵਜ਼ਨ ਨਾਲ ਖੇਡ ਕੇ ਕੌਮਨ ਵੈਲਥ ਖੇਡਾਂ ਵਿੱਚ ਸੋਨੇ ਦਾ ਤਗਮਾ ਲਿਆ, ਅਮਰਵੀਰ ਢੇਸੀ ਜਿਸਨੇ 120 ਕਿਲੋ ਵਜ਼ਨ ਨਾਲ ਨਾਲ ਖੇਡ ਕੇ ਵਰਲਡ ਯੂਨੀਅਰ ਚੈਂਪੀਅਨਸ਼ਿੱਪ ਜਿੱਤ ਕੇ 25 ਸਾਲ ਬਾਅਦ ਸਿਲਵਰ ਮੈਡਲ ਕੈਨੇਡਾ ਨੂੰ ਲੈ ਕੇ ਦਿੱਤਾ, ਪਰਮ ਫਗੂੜਾ ਜਿਸਨੇ ਕੌਮਨ ਵੈਲਥ ਖੇਡਾਂ ਵਿੱਚ ਹਿੱਸਾ ਲਿਆ ਸਭ ਨੂੰ ਸਨਮਾਨਤ ਕੀਤਾ ਗਿਆ।ਪੀ. ਆਰ ਸੌਂਧੀ, ਸ਼ੀਰੀ ਪਹਿਲਵਾਨ ਅਤੇ ਮੱਖਣ ਸੰਧੂ ਨੇ ਮੇਲੇ ਦੇ ਸਾਰੇ ਪ੍ਰਬੰਧ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਜਿਹਾ ਇੱਕੋ ਇੱਕ ਖੇਡ ਮੇਲਾ ਹੈ ਜਿੱਥੇ ਮੁਕਾਬਲੇ ਦੀ ਨਹੀਂ ਸਗੋਂ ਸਾਰੇ ਭਾਈਚਾਰਿਆਂ ਵਿੱਚ ਇੱਕ ਪਿਆਰ ਦੀ ਭਾਵਨਾ ਨੂੰ ਬੱਚਿਆਂ ਵਿੱਚ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਐਨ. ਡੀ. ਪੀ. ਲੀਡਰ ਜਿੰਨੀ ਸਿੰਮਜ਼ ਤੇ ਹੈਰੀ ਬੈਂਸ ਨੇ ਵੀ ਮੇਲੇ ਵਿੱਚ ਆ ਕੇ ਇਸ ਦਾ ਅਨੰਦ ਮਾਣਿਆ। ਗ੍ਰੇਹਾਊਂਡ ਮਾਸਟਰਜ਼ ਟਰੈਕ ਐਂਡ ਫੀਲਡ ਕਲੱਬ ਦੇ 15 ਮੈਂਬਰਾਂ ਨੇ ਹਿੱਸਾ ਲਿਆ ਤੇ ਵਲੰਟੀਅਰ ਵਜੋਂ ਮੱਦਦ ਵੀ ਕੀਤੀ। ਸੈਮ ਵਾਕਰ ਓਪਨ(400 ਮੀਟਰ ), ਸੁਰਿੰਦਰ ਸ਼ਾਹ 60+ (400), ਹਰਬੰਸ ਪੁਰੇਵਾਲ ਓਪਨ (100), ਯੂਰਿਥ ਹੇਲੀ 60+ (100), ਨਟਾਸ਼ਾ ਬਾਚੁਸ ਓਪਨ(400) ਇਹ ਔਰਤ ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ। ਅਤੇ ਹਰਨੇਕ ਤੂਰ ਕ੍ਰਮਵਾਰ ਸਾਰੇ ਹੀ ਪਹਿਲੇ ਸਥਾਨ ਤੇ ਆਏ, ਇਸੇ ਤਰਾਂ ਹੀ ਬੱਚੇ ਵੀ। ਸਾਰਿਆਂ ਨੂੰ ਇਹਨਾਂ ਦੇ ਬਣਦੇ ਇਨਾਮ ਵੀ ਦਿੱਤੇ ਗਏ।ਐਲਨ ਈਸੈਕਸ ਡਿਸਕਸ ਥਰੋ ਕਰਨ ਵਿੱਚ ਅੱਵਲ ਰਿਹਾ।ਵਾਲੀਵਾਲ ਵਿੱਚ ਸਰ੍ਹੀ ਡੈਲਟਾ ਕਲੱਬ ਫਸਟ ਤੇ ਫਰੈਂਡਲੀ ਕਲੱਬ ਸੈਕੰਡ ਰਹੇ। ਰੈਸਲਿੰਗ ਦੇ ਓਪਨ ਵਿੱਚ ਸ਼ਾਨ ਰੰਧਾਵਾ ਜੇਟੂ ਰਿਹਾ ਤੇ ਬਾਲ ਕੇਸਰੀ (16 ਸਾਲ) ਜੇਸਨ ਬੈਂਸ ਦੇ ਹਿੱਸੇ ਆਇਆ।
ਇਸ ਖੇਡ ਮੇਲੇ ਵਿੱਚ ਸੌਕਰ ਦੀਆਂ 44 ਟੀਮਾਂ ਨੇ, ਵਾਲੀਵਾਲ ਦੀਆਂ 6 ਟੀਮਾਂ ਨੇ, 250 ਕੁਸ਼ਤੀ ਖਿਡਾਰੀਆਂ ਨੇ, 15 ਭਾਰ ਚੁੱਕਣ ਵਾਲੇ ਖਿਡਾਰੀਆਂ (ਮੁੰਡੇ ਤੇ ਕੁੜੀਆਂ ਸਮੇਤ) ਨੇ ਅਤੇ ਇਸ ਤੋਂ ਇਲਾਵਾ ਦੌੜਾਂ ਵਿੱਚ ਔਰਤਾਂ ਤੇ ਛੋਟੇੇ ਬੱਚਿਆਂ ਨੇ ਭਾਗ ਲਿਆ। ਜਿੱਥੇ ਇਸ ਪ੍ਰੋਗਰਾਮ ਨੂੰ ਤਰਤੀਬਵੱਧ ਕਰਨ ਲਈ ਪ੍ਰਬੰਧਕਾਂ ਨੇ ਸਿਰਤੋੜ ਯਤਨ ਕੀਤੇ ਉੱਥੇ ਸੌਕਰ ਟੀਮਾਂ ਦੇ ਪ੍ਰਬੰਧਕ ਮੌਂਟੀ ਬੌਲ ਤੇ ਜਸਵੀਰ ਪੁਰੇਵਾਲ, ਵੇਟ ਲਿਫਟਰ ਪ੍ਰਬੰਧਕ ਮੱਖਣ ਸੰਧੂ ਤੇ ਹਰਨੇਕ ਸੰਘੇੜਾ, ਕੁਸ਼ਤੀਆਂ ਮੁਕਾਬਲੇ ਦੇ ਜੈਸੀ ਪੁਰੇਵਾਲ, ਗੁਰਮੇਲ ਥਾਂਦੀ ਤੇ ਅਲੀ ਸੰਧੂ, ਵਾਲੀਵਾਲ ਦੇ ਜੱਗਾ ਬਾਸੀ ਅਤੇ ਫੂਡ ਕੋਰਟ ਦਾ ਸਾਰਾ ਪ੍ਰਬੰਧ ਹਰਬੰਸ ਤੇ ਭੁਪਿੰਦਰ ਪੁਰੇਵਾਲ, ਸੋਹਣ ਮਾਨ, ਉਂਕਾਰ ਥਿਆੜਾ, ਤਨਵੀਰ ਪੁਰੇਵਾਲ ਤੇ ਹੋਰ ਸਾਥੀਆਂ ਨੇ ਪੂਰੀ ਜੁੰਮੇਵਾਰੀ ਨਾਲ ਨਿਭਾਇਆ। ਬੱਚਿਆਂ ਨੂੰ ਖਿਡਾਉਣ ਵਾਲੀਆਂ ਮਾਵਾਂ ਨੇ ਉਤਸ਼ਾਹ ਦਿਖਾਉਂਦਿਆਂ ਫੂਡ ਕੋਰਟ ਵਿੱਚ ਬਹੁਤ ਮੱਦਦ ਕੀਤੀ। ਜਿੰਨੇ ਵੀ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਫੋਟੋ ਵਾਲੇ ਲੋਗੋ ਵਾਲੀ ਟੀ-ਸ਼ਰਟ, ਮੈਡਲ ਤੇ ਟਰੌਫੀਆਂ ਨਾਲ ਸਨਮਾਨਿਆ ਗਿਆ।
ਇਹਨਾਂ ਦਾ ਸਾਰਾ ਪ੍ਰਬੰਧ ਇਕਬਾਲ ਪੁਰੇਵਾਲ ਨੇ ਬਹੁਤ ਹੀ ਸਲੀਕੇ ਨਾਲ ਕੀਤਾ।ਇਸ ਖੇਡ ਮੇਲੇ ਵਿੱਚ ਸਾਰੀਆਂ ਕਮਿਊਨਿਟੀਆਂ ਦੇ ਛੋਟੇ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਮਰਦਾਂ ਦੀ ਸਮੁੱਚੀ ਸਾਂਝੀ ਸ਼ਮੂਲੀਅਤ ਸੀ।ਵੰਨ ਸੁਵੰਨੇ ਖਾਣਿਆਂ ਨਾਲ ਲੋਕਾਂ ਨੇ ਇਸ ਖੇਡ ਮੇਲੇ ਅਰਥਾਤ ਪਿਕਨਿਕ ਦੇ ਵਿੱਚ ਹਾਜ਼ਰੀ ਦੇ ਕੇ ਇੱਕ ਪਰਿਵਾਰਕ ਮਾਹੌਲ ਪੈਦਾ ਕੀਤਾ। ਤਕਰੀਬਨ 2600 ਲੋਕ ਇਸ ਗ਼ਦਰੀ ਬਾਬਿਆਂ ਦੇ ਖੇਡ ਮੇਲੇ ਵਿੱਚੋਂ ਆਪਦੀਆਂ ਅਗਾਂਹਵਧੂ ਰੁਚੀਆਂ ਵਾਪਸ ਲੈ ਕੇ ਅਗਲੇ ਸਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵਾਇਦਾ ਕਰਕੇ ਆਏ।ਸਾਰੀ ਐਡਜੈਕਟਿਵ ਕਮੇਟੀ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਵਲੰਟੀਅਰਾਂ, ਮੀਡੀਆ ਸ਼ਖਸ਼ੀਅਤਾਂ, ਸੰਪੌਂਸਰਾਂ ਅਤੇ ਰੌਣਕ ਵਧਾਉਣ ਵਾਲੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜ੍ਹਿਨਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਡਮੁੱਲਾ ਹਿੱਸਾ ਹੈ।