ਅਬਦੁੱਲਾ ਵੱਲੋਂ ਵੋਟਾਂ ਦੀ ਗਿਣਤੀ ਤੋਂ ਖ਼ੁਦ ਨੂੰ ਵੱਖ ਕਰਨ ਦੀ ਧਮਕੀ
Posted on:- 27-08-2014
ਕਾਬੁਲ : ਅਫ਼ਗਾਨਿਸਤਾਨ
ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਬਦੁੱਲਾ-ਅਬਦੁੱਲਾ ਨੇ ਚੋਣਾਂ ਦੌਰਾਨ ਪਾਈਆਂ
ਗਈਆਂ ਵੋਟਾਂ ਦੀ ਗਿਣਤੀ ਤੋਂ ਖ਼ੁਦ ਨੂੰ ਵੱਖ਼ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ
ਇਹ ਕਦਮ ਦੇਸ਼ ਵਿੱਚ ਲੋਕਤੰਤਰਿਕ ਢੰਗ ਨਾਲ ਪਹਿਲੀ ਵਾਰ ਹੋਣ ਵਾਲੀ ਸੱਤਾ ਤਬਦੀਲੀ ਦੀ
ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਸਕਦਾ ਹੈ।
ਦੇਸ਼ ਵਿੱਚ 14 ਜੂਨ ਨੂੰ
ਹੋਈਆਂ ਚੋਣਾਂ ਨੇ ਅਬਦੁੱਲਾ ਅਤੇ ਉਨ੍ਹਾਂ ਦੇ ਵਿਰੋਧੀ ਅਸ਼ਰਫ਼ ਦੇ ਦਰਮਿਆਨ ਵਿਵਾਦ ਵਧਾ
ਦਿੱਤਾ ਹੈ। ਦੋਵੇਂ ਹੀ ਉਮੀਦਵਾਰ ਚੋਣਾਂ ਵਿੱਚ ਧਾਂਦਲੀਆਂ ਦੇ ਦੋਸ਼ਾਂ ਦੇ ਦਰਮਿਆਨ ਜਿੱਤ
ਦਾ ਦਾਅਵਾ ਕਰ ਰਹੇ ਹਨ।
ਵਿਵਾਦ ਖ਼ਤਮ ਕਰਨ ਅਤੇ ਇੱਕ ਕੌਮੀ ਇੱਕਜੁਟਤਾ ਸਰਕਾਰ ਦੇ ਗਠਨ ਲਈ
80 ਲੱਖ ਵੋਟਾਂ ਦੀ ਗਿਣਤੀ ਨੂੰ ਲੈ ਕੇ ਇੱਕ ਸਮਝੌਤਾ ਕੀਤਾ ਗਿਆ ਹੈ। ਗਿਣਤੀ ਦੇ ਆਖ਼ਰੀ
ਪੜਾਅ 'ਚ ਦਾਖ਼ਲ ਕਰਨ 'ਤੇ ਅਬਦੁੱਲਾ ਦੀ ਚੋਣ ਮੁਹਿੰਮ ਟੀਮ ਨੇ ਪ੍ਰਕਿਰਿਆ ਨੂੰ ਪੂਰੀ ਹੋਣ
ਦੇਣ ਅਤੇ ਉਸ ਤੋਂ ਬਾਅਦ ਨਤੀਜਿਆਂ ਦਾ ਸਨਮਾਨ ਕਰਨ ਦੇ ਸੰਯੁਕਤ ਰਾਸ਼ਟਰ ਅਤੇ ਅਮਰੀਕੀ ਦੀਆਂ
ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਬਦੁੱਲਾ ਦੇ ਪ੍ਰਚਾਰ ਮੁਹਿੰਮ ਟੀਮ ਦੇ ਸੀਨੀਅਰ
ਮੈਂਬਰ ਫ਼ਜਲ ਅਹਿਮਦ ਮਨਾਵੀ ਨੇ ਦੱਸਿਆ ਕਿ ਜੇਕਰ ਤੁਸੀਂ ਸਾਡੀਆਂ ਮੰਗਾਂ ਕੱਲ੍ਹ ਸਵੇਰ ਤੱਕ
ਸਵੀਕਾਰ ਨਹੀਂ ਕਰਦੇ ਤਾਂ ਅਸੀਂ ਪ੍ਰਕਿਰਿਆ ਜਾਰੀ ਰਖਾਂਗੇ, ਨਹੀਂ ਤਾਂ ਅਸੀਂ ਚੋਣ
ਪ੍ਰਕਿਰਿਆ ਤੋਂ ਹਟ ਜਾਵਾਂਗੇ ਅਤੇ ਇਸ ਨੂੰ ਖ਼ਤਮ ਹੋਇਆ ਮੰਨਾਂਗੇ। ਉਨ੍ਹਾਂ ਨੇ ਕਿਹਾ ਕਿ
ਅਜਿਹੀ ਪ੍ਰਕਿਰਿਆ ਸਾਨੂੰ ਮਨਜ਼ੂਰ ਨਹੀਂ ਹੈ ਅਤੇ ਇਸ ਦਾ ਕੋਈ ਮਹੱਤਵ ਨਹੀਂ ਹੈ। ਦੱਸਣਾ
ਬਣਦਾ ਹੈ ਕਿ ਦੇਸ਼ ਵਿੱਚ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਉਤਰਾਅਧਿਕਾਰੀ ਨੂੰ ਚੁਣਨ ਦੀ ਕੋਸ਼ਿਸ਼
ਹੋ ਰਹੀ ਹੈ।