ਸੰਘਰਸ਼ ਦੀ ਰੋਕਥਾਮ ਲਈ ਰਾਸ਼ਟਰਾਂ 'ਤੇ ਬਾਹਰ ਤੋਂ ਹੱਲ ਥੋਪਣਾ 'ਵਿਨਾਸ਼ ਦਾ ਨੁਸਖਾ'
Posted on:- 27-08-2014
ਸੰਯੁਕਤ ਰਾਸ਼ਟਰ :
ਭਾਰਤ
ਨੇ ਆਲੋਚਨਾਤਮਕ ਲਹਿਜ਼ਾ ਅਖਤਿਆਰ ਕਰਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ
ਕਿ ਸੰਘਰਸ਼ ਦੀ ਰੋਕਥਾਮ ਲਈ ਰਾਸ਼ਟਰਾਂ 'ਤੇ ਬਾਹਰ ਤੋਂ ਹੱਲ ਥੋਪਣਾ ਤੁਰੰਤ ਵਿਨਾਸ਼ ਦਾ ਇਕ
ਨੁਸਖਾ ਹੈ ਅਤੇ ਕੋਈ ਦਖਲਅੰਦਾਜ਼ੀ ਰੂਝਾਨ ਦੇਸ਼ਾਂ ਵਿਚਾਲੇ ਅਤੇ ਦੇਸ਼ਾਂ ਅੰਦਰ ਸੰਘਰਸ਼ ਵਿਗਾੜ
ਸਕਦਾ ਹੈ।
ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਕੋਲ ਮੁਹੱਈਆ
ਜ਼ਿਆਦਾਤਰ ਸੰਘਰਸ਼ ਉਨਮੂਲਨ ਤਰੀਕਿਆਂ ਦੀ ਪ੍ਰਭਾਵ ਸਮਰੱਥਾ ਉਸ ਦੇ ਨੈਤਿਕ ਅਥਾਰਿਟੀ 'ਤੇ
ਨਿਰਭਰ ਕਰਦੀ ਹੈ ਅਤੇ ਜੇਕਰ ਪ੍ਰੀਸ਼ਦ ਦੀ ਸੰਰਚਨਾ ਜ਼ਮੀਨੀ ਸੱਚਾਈਆਂ ਨਾਲ ਪ੍ਰਤੱਖ ਕਟੀ ਹੋਈ
ਹੋਵੇਗੀ ਤਾਂ ਇਹ ਸੀਮਤ ਹੋ ਸਕਦੀ ਹੈ।
ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਪ੍ਰਧਾਨ ਦੇ
ਤੌਰ 'ਤੇ ਆਪਣੇ ਅਧੀਨ 'ਸੰਘਰਸ਼ ਉਨਮੂਲਨ' 'ਤੇ ਆਯੋਜਿਤ ਇਕ ਆਮ ਚਰਚਾ 'ਚ ਹਿੱਸਾ ਲੈਂਦੇ
ਹੋਏ ਭਾਰਤ ਦੇ ਕਾਰਜਵਾਹਕ ਸਥਾਈ ਮੈਂਬਰ ਭਗਵੰਤ ਬਿਸ਼ਨੋਈ ਨੇ ਕਿਹਾ ਕਿ ਬ੍ਰਿਟੇਨ ਵਲੋਂ
ਵੰਡਿਆ ਪਰਿਕਲਪਨਾ ਪੱਤਰ 'ਚ ਕਾਰਵਾਈ ਦੀ ਸੰਸਕ੍ਰਿਤੀ ਨਾਲ ਉਨਮੂਲਨ ਦੀ ਸੰਸਕ੍ਰਿਤੀ ਵੱਲ
ਸੁੱਰਖਿਆ ਪ੍ਰੀਸ਼ਦ ਦੇ ਵਧਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।