ਇੰਗਲੈਂਡ 'ਚ ਬੱਚਿਆਂ ਨੂੰ ਜ਼ਿੰਦਗੀ ਜਿਉਣ ਲਈ ਕੀਤਾ ਜਾਂਦਾ ਹੈ ਤਿਆਰ, ਭਾਰਤ 'ਚ ਪ੍ਰੀਖਿਆ ਪਾਸ ਕਰਨ ਲਈ : ਕਾਰਿਸ
Posted on:- 27-08-2014
ਮੋਹਾਲੀ :
ਪੰਜਾਬ
'ਚ ਅਧਿਆਪਕ ਵਿਦਿਆਰਥੀਆਂ ਨੂੰ ਕੇਵਲ ਪ੍ਰੀਖਿਆਵਾਂ ਲਈ ਤਿਆਰ ਕਰਦੇ ਹਨ, ਜਦੋਂ ਕਿ
ਇੰਗਲੈਂਡ ਦੇ ਸਕੂਲਾਂ 'ਚ ਬੱਚਿਆਂ ਨੂੰ ਜ਼ਿੰਦਗੀ ਜਿਊਣ ਲਈ ਤਿਆਰ ਕਰਦੇ ਹਨ ਭਾਰਤ ਦੇ ਬੱਚੇ
ਪਾਸ ਹੋ ਕੇ ਖਰੇ ਨਹੀਂ ਉੱਤਰਦੇ ਜਦੋਂ ਕਿ ਇੰਗਲੈਂਡ ਦੇ ਬੱਚੇ ਫੇਲ੍ਹ ਹੋ ਕੇ ਸਫਲ ਮੰਨੇ
ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਗੈਰ ਵਿੱਤੀ ਸਹਾਇਤਾ ਪ੍ਰਾਪਤ
ਪ੍ਰਾਈਵੇਟ ਸਕੂਲਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਮਿਆਰੀ ਸਿੱਖਿਆ ਦੇ ਸੰਕਲਪ ਦੀ ਪੂਰਤੀ
ਲਈ ਪੰਜਾਬ ਪ੍ਰਾਈਵੇਟ ਸਕੂਲਜ਼ ਆਰਗ਼ੇਨਾਈਜ਼ੇਸ਼ਨ (ਪੀ.ਪੀ.ਐਸ.ਓ.) ਦੇ ਸੱਦੇ 'ਤੇ ਇੰਗਲੈਂਡ ਦੀ
ਸੰਸਥਾ ਲਿਮਟਿਡ ਸ਼ੋਰਸ਼ ਟੀਚਰਜ਼ ਟ੍ਰੇਨਿੰਗ ਦੇ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਦਾ
ਵਫ਼ਦ ਮਿਸਟਰ ਕਾਰਿਸ ਅਤੇ ਮਿਸਟਰ ਟੋਮੇ ਨੇ ਅੱਜ ਮੋਹਾਲੀ ਵਿਖੇ ਆਯੋਜਤ ਇਕ ਪ੍ਰੈਸ
ਕਾਨਫਰੰਸ ਦੌਰਾਨ ਕੀਤਾ।
ਇਸ ਮੌਕੇ ਪੀਪੀਐਸਓ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਨੇ
ਕਿਹਾ ਕਿ ਇੰਗਲੈਂਡ ਤੋਂ ਆਈ ਅਧਿਆਪਕ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਹਨ। ਇਨ੍ਹਾਂ ਵੱਲੋਂ
ਲਗਭਗ 9 ਸਕੂਲਾਂ ਦਾ ਦੌਰ ਕੀਤਾ ਗਿਆ ਅਤੇ ਵੱਖ ਵੱਖ ਵਿਸ਼ਿਆਂ ਦੇ 100 ਅਧਿਆਪਕਾਂ ਦੀ
ਵਰਕਸ਼ਾਪ ਲਗਾਈ ਗਈ।
ਉਨ੍ਹਾਂ ਦੱਸਿਆ ਸਾਇੰਸ ਵਿਸ਼ੇ ਦੀ ਮਾਹਿਰ ਅਧਿਆਪਕਾ ਨੇ ਵਿਦਿਆਰਥੀਆਂ
ਨੂੰ ਦਿਲ ਬਾਰੇ ਜਾਣਕਾਰੀ ਦੇਣ ਲਈ ਇਕ ਜਿਉਂਦੇ ਮੁਰਗੇ ਦਾ ਦਿਲ ਕੱਢ ਕੇ ਉਸ ਦੀ ਪ੍ਰਕ੍ਰਿਆ
ਬਾਰੇ ਜਾਣਕਾਰੀ ਦਿਤੀ। ਇੰਗਲੈਂਡ ਦੇ 15 ਮੈਂਬਰੀ ਅਧਿਆਪਕ ਵਫ਼ਦ ਮੁੱਖੀ ਅਤੇ ਉਪ ਮੁੱਖੀ
ਸ੍ਰੀ ਕ੍ਰਿਸ਼ ਤੇ ਸ੍ਰੀ ਟਾਮ ਨੇ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ
ਵਿਦਿਆਰਥੀਆਂ ਦਾ ਅਨੁਸ਼ਾਸਨ ਬਹੁਤ ਚੰਗਾ ਹੈ।
ਵਫ਼ਦ ਨੇ ਪ੍ਰਾਇਮਰੀ ਪੱਧਰ ਤੱਕ ਦੇ
ਬੱਚਿਆਂ ਦੀ ਗਣਿਤ ਵਿੱਚ ਯੋਗਤਾ ਤੋਂ ਪ੍ਰਭਾਵਿਤ ਹੋਏ ਹਨ ਅਤੇ ਨਰਸਰੀ ਐਲ.ਕੇ.ਜੀ. ਅਤੇ
ਯੂ.ਕੇ.ਜੀ. ਕਲਾਸਾਂ ਦੇ ਬੱਚਿਆਂ ਦੀ ਲਿਖਾਈ ਤੇ ਅੱਖਰਾਂ ਦੀ ਪਹਿਚਾਣ ਆਦਿ ਤੋਂ ਅਧਿਆਪਕ
ਖੁਸ਼ ਹਨ। ਉਨ੍ਹਾਂ ਵਿਦਿਆਰਥੀਆਂ ਦੇ ਭਾਰੀ ਬਸਤੇ 'ਤੇ ਵੀ ਗਹਿਰੀ ਚਿੰਤਾ ਪ੍ਰਗਟ ਕੀਤੀ। ਉਹ
ਇਸ ਗੱਲੋਂ ਵੀ ਬੇਹੱਦ ਹੈਰਾਨ ਹਨ ਕਿ ਇੰਨੀ ਘੱਟ ਫੀਸਾਂ ਲੈ ਕੇ ਬਹੁਤ ਚੰਗਾ ਪੜ੍ਹਾ ਰਹੇ
ਹਨ । ਪੰਜਾਬ ਦੇ ਪ੍ਰਾਈਵੇਟ ਸਕੂਲ ਜਦੋਂ ਕਿ ਇੰਗਲੈਂਡ ਵਿੱਚ ਨਰਸਰੀ ਕਲਾਸਾਂ ਦੀ ਫੀਸ 25
ਲੱਖ ਤੋਂ 30 ਲੱਖ ਪ੍ਰਤੀ ਸਾਲ ਪ੍ਰਤੀ ਸਾਲ ਪ੍ਰਤੀ ਬੱਚਾ ਹੈ। ਜਦੋਂ ਕਿ ਪੰਜਾਬ ਵਿੱਚ
ਅਧਿਕਤਮ ਫੀਸ 5 ਹਜ਼ਾਰ ਤੋਂ 7 ਹਜ਼ਾਰ ਪ੍ਰਤੀ ਸਾਲ ਪ੍ਰਤੀ ਬੱਚਾ ਹੈ। ਦੀਦਾਰ ਸਿੰਘ ਢੀਂਡਸਾ
ਨੇ ਕਿਹਾ ਹੈ ਕਿ ਯੂ.ਕੇ. ਤੋਂ ਆਏ ਅਧਿਆਪਕ, ਜਦੋਂ ਪੜਾਉਂਦੇ ਸਨ ਤਾਂ ਹਰ ਪਾਠ ਨੂੰ
ਕਿਰਿਆਵਾਂ ਓਚਟਵਿਟਿਇਸ ਰਾਹੀਂ ਹੀ ਪੜ੍ਹਾਉਂਦੇ ਹਨ। ਗੋਰੇ ਅਤੇ ਗੋਰੀਆਂ ਅਧਿਆਪਕਾਂ ਦੀ
ਨਿਪੁੰਨਤਾ, ਲਗਨ ਅਤੇ ਦਿਲਚਸਪੀ ਕਾਬਲੇ ਤਾਰੀਫ਼ ਹੈ। ਯੂ.ਕੇ. ਦੇ ਅਧਿਆਪਕ ਬੱਚਿਆਂ ਨੂੰ
ਬਹੁਤ ਹੀ ਪਿਆਰ ਅਤੇ ਸਨੇਹ ਨਾਲ ਪੜਾਉਂਦੇ ਹਨ। ਦੇਵਰਾਜ ਪਹੂਜਾ ਨੇ ਕਿਹਾ ਕਿ ਭਵਿੱਖ
ਵਿੱਚ ਸਿੱਖਿਆ ਦੇ ਅਰਦਾਨ ਪ੍ਰਦਾਨ ਲਈ. ਮਿਲ ਕੇ ਇਹ ਪ੍ਰੋਜੈਕਟਰ ਪੰਜਾਬ ਦੇ ਵੱਖ ਵੱਖ
ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ
ਅਜਿਹੇ ਵਫ਼ਦਾਂ ਦੇ ਰਹਿਣ ਅਤੇ ਹੋਰ ਖਰਚੇ ਦਾ ਭਾਰ ਚੁੱਕੇ। ਇਸ ਮੌਕੇ ਪ੍ਰੇਮਲਾਲ
ਮਲਹੋਤਰਾ, ਜਸਵੰਤ ਸਿੰਘ, ਬਲਜੀਤ ਸਿੰਘ ਰੰਧਾਵਾ ਹੋਰ ਸਕੂਲ ਮੁਖੀਆਂ ਵੀ ਹਾਜਰ ਸਨ।