1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਸਰਹੱਦ 'ਤੇ ਹੋਈ ਭਾਰੀ ਗੋਲੀਬਾਰੀ : ਪਾਠਕ
Posted on:- 26-08-2014
ਨਵੀਂ ਦਿੱਲੀ : ਜੰਮੂ
ਕਸ਼ਮੀਰ ਸਥਿਤ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਬੀਤੇ ਹਫ਼ਤਿਆਂ ਤੋਂ ਕੀਤੀ ਜਾ
ਰਹੀ ਲਗਾਤਾਰ ਫਾਇਰਿੰਗ 1971 ਦੀ ਭਾਰਤ–ਪਾਕਿ ਲੜਾਈ ਤੋਂ ਬਾਅਦ ਹੋਈ ਸਭ ਤੋਂ ਵੱਡੀ
ਗੋਲੀਬਾਰੀ ਹੈ।
ਬਾਰਡਰ ਸਕਿਊÎਰਿਟੀ ਫੋਰਸ (ਬੀਐਸਐਫ਼) ਦੇ ਮੁਖੀ ਡੀ ਕੇ ਪਾਠਕ ਨੇ ਅੱਜ
ਕਿਹਾ ''ਮੈਂ 1971 ਦੀ ਲੜਾਈ ਤੋਂ ਬਾਅਦ ਅਜਿਹੀ ਕਰਾਸ ਬਾਰਡਰ ਫਾਇਰਿੰਗ ਨਹੀਂ ਦੇਖੀ। ਇਸ
ਤੋਂ ਪਹਿਲਾਂ ਇਸ ਤਰ੍ਹਾਂ ਕਦੇ ਰਿਹਾਇਸ਼ੀ ਇਲਾਕਿਆਂ ਨੂੰ ਇਸ ਪੱਧਰ ਤੱਕ ਨਿਸ਼ਾਨਾ ਨਹੀਂ
ਬਣਾਇਆ ਗਿਆ।'' ਬੀਐਸਐਫ਼ ਨੇ ਵੀ 16 ਅਗਸਤ ਤੋਂ ਬਾਅਦ ਇਸ ਗੋਲੀਬਾਰੀ ਦਾ ਮੂੰਹ ਤੋੜ ਜਵਾਬ
ਦਿੱਤਾ ਹੈ, ਜਿਸ ਵਿੱਚ ਪਾਕਿਸਤਾਨ ਦੇ 8 ਲੋਕ ਮਾਰੇ ਗਏ ਹਨ। ਇਸੇ ਸਮੇਂ ਦੌਰਾਨ ਭਾਰਤ ਦੇ 2
ਨਾਗਰਿਕ ਪਾਕਿਸਤਾਨੀ ਗੋਲੀਬਾਰੀ ਦਾ ਸ਼ਿਕਾਰ ਬਣੇ ਹਨ। ਬੀਐਸਐਫ਼ ਮੁਖੀ ਤੋਂ ਜਦੋਂ ਪੁੱਛਿਆ
ਗਿਆ ਕਿ ਪਾਕਿਸਤਾਨ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਹੁਕਮ ਮਿਲੇ
ਹਨ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਹਮਲੇ ਦਾ ਢੁਕਵਾਂ ਜਵਾਬ
ਦਿੱਤਾ ਜਾਵੇ। ਦੱਸਣਾ ਬਣਦਾ ਹੈ ਕਿ ਬੀਤੇ ਦੋ ਹਫਤਿਆਂ ਵਿੱਚ ਪਾਕਿਸਤਾਨ ਨੇ ਕਰੀਬ 20
ਵਾਰ ਜੰਗਬੰਦੀ ਦਾ ਉਲੰਘਣ ਕੀਤਾ ਹੈ। ਬੀਐਸਐਫ਼ ਦੇ ਮੁਖੀ ਮੁਤਾਬਕ ਇਹ ਸਪੱਸ਼ਟ ਨਹੀਂ ਹੋ
ਸਕਿਆ ਕਿ ਇਸ ਗੋਲੀਬਾਰੀ ਦੇ ਪਿੱਛੇ ਪਾਕਿਸਤਾਨ ਦਾ ਕੀ ਮਕਸਦ ਹੈ?
ਦੱਸਣਾ ਬਣਦਾ ਹੈ
ਕਿ ਬੀਤੇ ਦੋ ਹਫਤਿਆਂ ਵਿੱਚ ਪਾਕਿਸਤਾਨ ਦੁਆਰਾ ਜੰਗਬੰਦੀ ਦੇ ਵਧਦੇ ਮਾਮਲਿਆਂ ਦੀ ਵਜ੍ਹਾ
ਕਾਰਨ ਭਾਰਤ ਦੇ ਸਰਹੱਦੀ ਇਲਾਕਿਆਂ ਵਿੱਚੋਂ ਕਰੀਬ 3 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਬੰਕਰਾਂ
ਵਿੱਚ ਜਾਣ ਲਈ ਮਜਬੂਰ ਹੋ ਗਏ ਹਨ। ਗੋਲੀਬਾਰੀ ਦੀ ਵਜ੍ਹਾ ਨਾਲ ਉਥੋਂ ਦੇ ਲੋਕਾਂ ਵਿੱਚ
ਕਾਫ਼ੀ ਸਹਿਮ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਵੀ ਝਲਣਾ ਪੈ ਰਿਹਾ ਹੈ। ਪਾਕਿਸਤਾਨ
ਵੱਲੋਂ ਕੀਤੀ ਗਈ ਫਾਇਰਿੰਗ ਨਾਲ ਸਰਹੱਦ 'ਤੇ ਵਸੇ ਘਰਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।