ਭਾਰਤ-ਪਾਕਿ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ : ਬਾਨ ਕੀ ਮੂਨ
Posted on:- 26-08-2014
ਨਿਊਯਾਰਕ : ਸੰਯੁਕਤ
ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ 'ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਦੇਸ਼ ਸਕੱਤਰ
ਪੱਧਰ 'ਤੇ ਗੱਲਬਾਤ ਅਸਫਲ ਹੋਣ ਅਤੇ ਸਰਹੱਦ 'ਤੇ ਪਾਕਿਸਤਾਨ ਵਲੋਂ ਜੰਗਬੰਦੀ ਦੇ ਲਗਾਤਾਰ
ਉਲੰਘਣਾ ਦੇ ਮਾਮਲਿਆਂ ਨੂੰ ਆਪਸੀ ਗੱਲਬਾਤ ਤੇ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਸਲਾਹ
ਦਿੱਤੀ ਹੈ। ਭਾਰਤ 'ਚ ਪਾਕਿਸਤਾਨ ਦੇ ਉਚ ਕਮਿਸ਼ਨ ਅਬਦੁੱਲ ਵਾਸਿਤ ਦੇ ਕਸ਼ਮੀਰੀ ਵੱਖਵਾਦੀਆਂ
ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 25 ਅਗਸਤ ਨੂੰ
ਇਸਲਾਮਾਬਾਦ 'ਚ ਦੋਹਾਂ ਦੇਸ਼ਾਂ ਦਰਮਿਆਨ ਵਿਦੇਸ਼ ਸੱਕਤਰ ਪੱਧਰ 'ਤੇ ਹੋਣ ਵਾਲੀ ਗੱਲਬਾਤ ਨੂੰ
ਅਸਫਲ ਕਰ ਦਿੱਤਾ ਸੀ।
ਇਸ ਦੌਰਾਨ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਫੌਜ ਵਲੋਂ
ਜੰਗਬੰਦੀ ਉਲੰਘਣਾ ਦੀ ਘਟਨਾ ਪਿਛਲੇ ਕੁਝ ਹਫਤਿਆਂ 'ਚ ਵਧੀ ਹੈ। ਪਾਕਿਸਤਾਨ ਅਗਸਤ 'ਚ ਹੀ
23 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਿਆ ਹੈ। ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ
ਵੀ ਪਾਕਿਸਤਾਨ ਨੂੰ ਸਖਤ ਜਵਾਬ ਦੇਣ ਦੀ ਗੱਲ ਆਖੀ ਸੀ।