Thu, 21 November 2024
Your Visitor Number :-   7255748
SuhisaverSuhisaver Suhisaver

ਵੂਲਨ ਫੈਕਟਰੀ 'ਚ ਅੱਗ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ

Posted on:- 25-08-2014


ਲੁਧਿਆਣਾ : ਨਿਊ ਗਣੇਸ਼ਪੁਰੀ ਵਿਖੇ ਹੌਜਰੀ ਦੇ ਕਾਰਖਾਨੇ ਵਿਚ ਸਵੇਰੇ 7.30 ਵਜੇ ਅੱਗ ਲੱਗ ਗਈ। ਕੀਰਤਬੀਰ ਹੌਜਰੀ ਕਾਰਖਾਨੇ ਵਿਚ ਵੂਲਨ ਦੇ ਕੱਪੜੇ ਬਣਾਏ ਜਾਂਦੇ ਹਨ, ਜਿਥੇ ਅੱਗ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਰਨ ਵਾਲਿਆਂ 'ਚ ਸੁੰਦਰ ਲਾਲ ਵਾਸੀ ਘੁਮਾਰ ਮੰਡੀ, ਸੂਰਜ ਵਾਸੀ ਐਬੋਵਾਲ ਅਤੇ ਰਾਜੂ ਗਣੇਸ਼ੀ ਰੋਡ ਦਾ ਰਹਿਣ ਵਾਲਾ ਹੈ। ਸੂਤਰਾਂ ਮੁਤਾਬਕ ਹੌਜਰੀ ਫੈਕਟਰੀ ਦੇ ਮਾਲਕ ਸੁਰਿੰਦਰ ਸਿੰਘ ਨੇ ਸਵੇਰੇ ਫੈਕਟਰੀ ਨੂੰ ਖੋਲਿਆ ਅਤੇ ਮਜ਼ਦੂਰਾਂ ਨੂੰ ਕੰਮ ਲਗਾਉਣ ਤੋਂ ਬਾਅਦ ਆਪ ਫੈਕਟਰੀ ਨੂੰ ਬਾਹਰੋਂ ਤਾਲਾ ਲਗਾ ਕੇ ਚਲਾ ਗਿਆ ਅਤੇ ਬਾਅਦ ਵਿਚ ਫੈਕਟਰੀ ਵਿਚ ਅੱਗ ਲੱਗ ਗਈ।
ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਜੱਦੋ–ਜੱਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ। ਸਲੇਮ ਟਾਬੜੀ ਦੀ ਪੁਲਿਸ ਨੇ ਫੈਕਟਰੀ ਮਾਲਕ ਸੁਰਿੰਦਰ ਸਿੰਘ ਅਤੇ ਗਗਨਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ