ਇਬੋਲਾ ਦੇ ਇਲਾਜ ਲਈ ਵਿਸ਼ਵ ਸਿਹਤ ਸੰਗਠਨ ਨੂੰ ਦਵਾਈ ਦੇਵੇਗਾ ਜਪਾਨ
Posted on:- 25-08-2014
ਟੋਕੀਓ : ਜਾਪਾਨ
ਪੱਛਮੀ ਅਫਰੀਕੀ ਦੇਸ਼ਾਂ 'ਚ ਮਹਾਂਮਾਰੀ ਦਾ ਰੂਪ ਲੈ ਚੁੱਕੇ ਇਬੋਲਾ ਦੇ ਇਨਫੈਕਸ਼ਨ ਦੇ ਇਲਾਜ
ਲਈ ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਨੂੰ ਆਪਣੇ ਤਜ਼ਰਬੇ ਅਨੁਸਾਰ ਦਵਾਈ ਦੇ ਸਕਦਾ
ਹੈ। ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਸੋਮਵਾਰ ਨੂੰ ਇਥੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਜਾਪਾਨ ਇਬੋਲਾ ਇਨਫੈਕਸ਼ਨ ਅਤੇ ਕੌਮਾਂਤਰੀ ਯੋਗਦਾਨ ਕਰਨ ਲਈ
ਤਿਆਰ ਹੈ।
ਉਨ੍ਹਾਂ ਨੇ ਕਿਹਾ ਕਿ ਡਬਲਿਊ. ਐਚ. ਓ. ਵਲੋਂ ਇਸ ਦਵਾਈ ਲਈ ਅਪੀਲ ਕੀਤੇ ਜਾਣ
ਤੋਂ ਪਹਿਲਾਂ ਜਾਪਾਨ ਸਰਕਾਰ ਇਸ ਨੂੰ ਦੇਣ ਲਈ ਸਹਿਮਤ ਹਨ।
ਉਨ੍ਹਾਂ ਨੇ ਕਿਹਾ ਕਿ
ਮੈਨੂੰ ਜਾਣਕਾਰੀ ਮਿਲੀ ਹੈ ਕਿ ਡਾਕਟਰੀ ਡਬਲਿਊ. ਐਚ. ਓ. ਦੀ ਇਜਾਜ਼ਤ ਤੋਂ ਪਹਿਲਾਂ ਹੀ
ਸੰਕਟ ਦੀ ਸਥਿਤੀ 'ਚ ਟੀ 705 ਨਾਮਕ ਇਸ ਦਵਾਈ ਦੀ ਵਰਤੋਂ ਕਰ ਸਕਦੇ ਹਨ। ਅਜਿਹੀ ਸਥਿਤੀ 'ਚ
ਅਸੀਂ ਵਿਸ਼ੇਸ਼ ਹਾਲਾਤਾਂ 'ਚ ਇਸ ਦਵਾਈ ਦੀ ਵਰਤੋਂ ਦੀ ਇਜਾਜ਼ਤ ਦੇ ਸਕਦੇ ਹਾਂ। ਟੀ 705 ਈ
ਲੁਏਂਜਾ ਦੀ ਦਵਾਈ ਫੇਵੀਪਿਰਾਵਿਰ ਦਾ ਡਵੈਲਪਮੈਂਟ ਕੋਡ ਹੈ। ਜਾਪਾਨ ਦੀ ਫੁਜੀ ਫਿਲਮ
ਹੋਲਡਿੰਗਜ਼ ਕਾਰਪ ਅਤੇ ਅਮਰੀਕੀ ਕੰਪਨੀ ਮੈਡੀਵੇਕਟਰਸ ਇਸ ਦਵਾਈ ਦੀ ਵਰਤੋਂ ਇਬੋਲਾ ਦੇ ਇਲਾਜ
ਲਈ ਕਰਨ ਲਈ ਅਮਰੀਕੀ ਖੁਰਾਕ ਅਤੇ ਜੜੀ ਬੁੱਟੀ ਪ੍ਰਸ਼ਾਸਨ ਨੂੰ ਅਰਜ਼ੀ ਦੇਣ ਵਾਲੀ ਹੈ।