ਕੁੰਭ ਕਰਨੀ ਨੀਂਦ ਸੁੱਤਾ ਕਰ ਰਿਹਾ ਮਾਲ ਵਿਭਾਗ ਰਜਿਸਟਰੀਆਂ
Posted on:- 24-08-2014
ਇੰਦਰਾ ਅਵਾਸ ਯੋਜਨਾ ਤਹਿਤ ਕੱਟੇ ਪਲਾਟਾਂ ਨੇ ਨਵਾਂ ਮੋੜ ਲਿਆ
ਹੰਡਿਆਇਆ : ਇੰਦਰਾ ਆਵਾਸ ਯੋਜਨਾ ਤਹਿਤ ਕੱਟੇ ਪੰਚਾਇਤੀ ਜ਼ਮੀਨਾਂ ਵਿਚ
ਪਲਾਟਾਂ ਦੀ ਅੱਜ ਦੇ ਦੌਰ ਵਿਚ ਰਜਿਸਟਰੀਆਂ ਹੋਣ ਦੇ ਮਾਮਲੇ ਨੇ ਕਾਫ਼ੀ ਤੂਲ ਫੜ੍ਹਿਆ ਹੋਇਆ
ਹੈ। ਇਨ੍ਹਾਂ ਪਲਾਟਾਂ ਦੀ ਜਦੋਂ ਕੋਈ ਵਿਅਕਤੀ ਰਜਿਸਟਰੀ ਕਰਵਾ ਲੈਂਦਾ ਹੈ ਤਾਂ ਉਸਨੂੰ
ਨਿਸ਼ਾਨਦੇਹੀ ਕਰਵਾਉਣੀ ਐਨੀ ਔਖੀ ਹੋ ਜਾਂਦੀ ਹੈ ਕਿ ਉਸ ਵਿਅਕਤੀ ਵਲੋਂ ਖ਼ਰੀਦਿਆ ਪਲਾਟ ਤੇ
ਪਹਿਲਾਂ ਹੀ ਕੋਈ ਹੋਰ ਵਿਅਕਤੀ ਆਪਣੇ ਨਾਮ ਤੇ ਰਜਿਸਟਰੀ ਕਰਵਾ ਕੇ ਆਪਣੀ ਰਿਹਾਇਸ਼ ਨੂੰ
ਪੱਕਾ ਕਰੀ ਬੈਠਾ ਹੁੰਦਾ ਹੈ। ਇਹੋ ਜਿਹੀ ਮਿਸਾਲ ਉਸ ਸਮੇਂ ਵੇਖਣ ਨੂੰ ਆਈ ਜਦੋਂ ਇੰਦਰਾ
ਅਵਾਸ ਯੋਜਨਾਂ ਤਹਿਤ ਕੱਟੇ ਹੰਡਿਆਇਆ ਬੀੜ ਵਾਲੀ ਪੰਚਾਇਤੀ ਜ਼ਮੀਨ ਵਿਚ ਵਸਦੇ ਲੋਕਾਂ ਨੂੰ
ਭਾਰੀ ਮੁਸ਼ਕਿਲਾਂ ਝੱਲਣੀਆਂ ਪਈਆਂ। ਜਿਸ ਕਾਰਨ ਉਨ੍ਹਾਂ ਨੂੰ ਮਿਲੇ ਇਹ ਮੁਫ਼ਤ ਪਲਾਟਾਂ ਨੂੰ
ਆਪਣੀ ਲੋੜ ਪੂਰੀ ਨਾ ਹੋਣ ਕਾਰਨ ਕਥਿਤ ਰੂਪ ਵਿਚ ਅੱਗੇ ਦੀ ਅੱਗੇ ਵੇਚਣ ਲਈ ਮਜ਼ਬੂਰ ਹੋ ਰਹੇ
ਹਨ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ
ਅਗਵਾਈ ਵਿਚ ਅੱਗੇ ਦੀ ਅੱਗੇ ਵੇਚਿਆ ਜਾ ਰਿਹਾ ਹੈ। ਇਨ੍ਹਾਂ ਕੱਟੇ ਗਏ ਸਰਕਾਰੀ ਪਲਾਟਾਂ
ਨੂੰ ਜ਼ਿਲ੍ਹਾ ਪ੍ਰਸਾਸ਼ਨ ਬਿਨਾਂ ਕਿਸੇ ਨਿਸ਼ਾਨਦੇਹੀ ਅਤੇ ਗੂੜੀ ਨੀਂਦਰ ਸੁੱਤਾ ਆਪਣੇ ਹਸਤਾਖ਼ਰ
ਕਰਕੇ ਦਾ ਇੰਤਕਾਲ ਵੀ ਕਰਨ ਵਿਚ ਪਿੱਛੇ ਨਹੀਂ ਹਟ ਰਿਹਾ। ਹੰਡਿਆਇਆ ਦੀ ਬੜੀ ਵਾਲੀ ਜਮੀਨ
ਵਿਚ ਕੇਂਦਰ ਸਰਕਾਰ ਵਲੋਂ ਇੰਦਰਾ ਅਵਾਸ ਯੋਜਨਾਂ ਤਹਿਤ ਗ੍ਰਾਮ ਪੰਚਾਇਤ ਹੰਡਿਆਇਆ ਦੇ ਗ਼ਰੀਬ
ਤਬਕੇ ਦੇ ਲੋਕਾਂ ਦੇ ਨਾਮ 'ਤੇ ਖਤੌਨੀ ਨੰਬਰ 821 ਤਾਂ 1087/1211 ਤਾ 1477 ਖਸਰਾ
ਨੰਬਰ 388//3/1 ਬੀੜ ਵਾਲੀ ਜ਼ਮੀਨ ਵਿਚੋਂ 273 ਜ਼ਰੂਰਵੰਦਾਂ ਨੂੰ ਪਲਾਟ ਜਾਰੀ ਕੀਤੇ ਗਏ
ਸਨ, ਪਰ ਇਨ੍ਹਾਂ ਕੱਟੇ ਗਏ ਪਲਾਟਾਂ ਵਿਚੋਂ ਕਈ ਤਾਂ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੇ
ਆਪਣੀ ਲਾਲਸਾ ਜਾਂ ਕਿਸੇ ਮਜ਼ਬੂਰੀ ਵੱਸ ਪੈ ਕੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ
ਨਾਮ ਤੇ ਜਾਰੀ ਹੋਏ ਇਨ੍ਹਾਂ ਅੱਗੇ ਮੁਫ਼ਤ 'ਚ ਮਿਲੇ ਇਨ੍ਹਾਂ ਪਲਾਟਾਂ ਨੂੰ ਆਪੋ ਆਪਣੀ ਮਰਜ਼ੀ
ਨਾਲ ਅੱਗੇ ਦੀ ਅੱਗੇ ਮਹਿੰਗੀਆਂ ਕੀਮਤਾਂ 'ਚ ਵੇਚੀ ਜਾ ਰਹੇ ਹਨ।
ਜ਼ਿਲ੍ਹਾ ਮਾਲ ਵਿਭਾਗ
ਵੀ ਇਨ੍ਹਾਂ ਪਲਾਟਾਂ ਦੇ ਇੰਤਕਾਲ ਧੜਾਧੜ ਇਨ੍ਹਾਂ ਕਲੋਨੀਆਂ ਵਾਲੇ ਪਲਾਟਾਂ ਦੇ ਇੰਤਕਾਲ
ਕ੍ਰਮਵਾਰ ਪਲਾਟ ਖ਼ਰੀਦਣ ਵਾਲੇ ਖ਼ਰੀਦਦਾਰਾਂ ਦੇ ਨਾਮ ਤੇ ਰਜਿਸਟਰ ਅਤੇ ਮਾਲ ਵਿਭਾਗ ਦੀ ਬਣਾਈ
ਵੈਬਸਾਇਟ 'ਤੇ ਅੱਪਡੇਟ ਕਰੀ ਜਾ ਰਿਹਾ ਹੈ। ਓਧਰ ਇਨ੍ਹਾਂ ਕੱਟੀਆਂ ਕਲੋਨੀਆਂ ਨੂੰ ਅੱਗੇ
ਖਰੀਦ ਕਰ ਰਹੇ ਵਿਅਕਤੀਆਂ/ਔਰਤਾਂ ਦੇ ਉਸ ਸਮੇਂ ਪੈਰਾਂ ਹੇਠੋਂ ਮਿੱਟੀ ਖਿਸਕ ਦੀ ਨਜ਼ਰ ਆਈ
ਜਦੋਂ ਪਿਛੇ ਜਿਹੇ ਕੁੱਝ ਵਿਅਕਤੀਆਂ ਨੂੰ ਬਾ ਅਦਾਲਤ ਜ਼ਿਲ੍ਹਾ ਕੁਲੈਕਟਰ ਕਮ ਡਿਪਟੀ ਕਮਿਸ਼ਨਰ
ਬਰਨਾਲਾ ਵਲੋਂ ਭਾਰਤੀ ਸਟੈਂਡ ਐਕਟ ਦੀ ਧਾਰਾ 47-ਏ ਅਧੀਨ ਨੋਟਿਸ ਕੱਢ ਕੇ ਇਨ੍ਹਾਂ
ਵਿਅਕਤੀਆਂ ਵਲੋਂ ਵਸੀਕਾ ਨੰਬਰ ਦੱਸ ਕੇ ਇਹ ਦਰਸਾਇਆ ਗਿਆ ਦਫ਼ਤਰ ਸਬ ਰਜਿਸਟਰਾਰ ਬਰਨਾਲਾ
ਤੋਂ ਤਸਦੀਕ ਕਰਵਾਇਆ ਸੀ। ਜਿਸਦੀ ਰਿਪੋਰਟ ਅਨੁਸਾਰ ਇਸ ਵਸੀਕੇ ਵਿਚ ਮੁਬਲਿਗ ਕਮੀ ਅਸ਼ਟਾਮਾਂ
ਦੀ ਘਾਟ ਦੱਸ ਕੇ ਉਨ੍ਹਾਂ ਪਾਸੋਂ ਮੁੜ ਰਕਮ ਵਸੂਲੀ ਜਾਣ ਦਾ ਆਦੇਸ਼ ਸੁਣਾਇਆ ਗਿਆ ਸੀ।
ਇਸੇ
ਤਰ੍ਹਾਂ ਹੀ ਇਕ ਰਜਿਸਟਰੀ ਦੀ ਉਸ ਸਮੇਂ ਪੋਲ ਖੁੱਲ੍ਹੀ ਜਦੋਂ ਕਿ ਮਿਤੀ 3 ਮਾਰਚ 2004
ਨੂੰ ਵਸੀਕਾ ਨੰਬਰ 7199 ਸਵੇਰੇ 11:07ਏ ਐਮ. ਜਿਸਤੇ ਅਸ਼ਟਾਮ ਦੀ ਰਕਮ 1700 ਰੁਪਏ ਅਤੇ
ਪਲਾਟ ਦੀ ਰਕਮ 28ਹਜ਼ਾਰ ਰੁਪਏ ਵਿਚ 388//6/6-04ਮਰਲਾ ਨੂੰ ਕਰਵਾਈ ਗਈ ਰਜਿਸਟਰੀ ਵਿਚ
ਪਹਿਲਾਂ ਖੜ੍ਹਾ ਸੱਤਪਾਲ ਹੋਰ ਅਤੇ ਰਜਿਸਟਰੀ ਕਰਵਾਉਣ ਵਾਲਾ ਦੂਸਰਾ ਵਿਅਕਤੀ ਵੀ ਸੱਤਪਾਲ
ਹੋਰ ਖੜ੍ਹਾ ਕਰਕੇ ਇਸ ਪਲਾਟ ਨੂੰ ਅੱਗੇ ਦੀ ਅੱਗੇ ਵੇਚਿਆ ਗਿਆ ਇਲਾਕੇ ਅੰਦਰ ਚਰਚਾ ਦਾ
ਵਿਸ਼ਾ ਬਣਿਆ ਹੋਇਆ ਹੈ।
ਇਨ੍ਹਾਂ ਪਲਾਟਾਂ ਨੂੰ ਅੱਗੇ ਅੱਗੇ ਵੇਚਣ ਦੇ ਹੋਏ ਖ਼ੁਲਾਸੇ
ਸਬੰਧੀ ਬਰਨਾਲਾ ਦੇ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ
ਕਿਹਾ ਕਿ ਇਨ੍ਹਾਂ ਸਬੰਧੀ ਉਨ੍ਹਾਂ ਨੂੰ ਕੋਈ ਵੀ ਇਲਮ ਨਹੀਂ ਹੈ। ਇਸ ਸਬੰਧੀ ਮਾਲ ਵਿਭਾਗ
ਦੇ ਮੰਤਰੀ ਨਾਲ ਗੱਲਬਾਤ ਨਹੀਂ ਹੋ ਸਕੀ।