250 ਅਫ਼ਰੀਕੀਆਂ ਨੂੰ ਲਿਜਾ ਰਿਹਾ ਸਮੁੰਦਰੀ ਜਹਾਜ਼ ਡੁੱਬਿਆ
Posted on:- 24-08-2014
ਤਿਰਪੋਲੀ : ਇਕ
ਪਾਸੇ ਜਿੱਥੇ ਲੀਬੀਆ ਵਿਚ ਆਏ ਦਿਨ ਮੌਤ ਦਾ ਖੇਡ ਖੇਡਿਆ ਜਾਂਦਾ ਹੈ, ਉੱਥੇ ਜੇ ਕੁਝ ਲੋਕ
ਜਾਨ ਬਚਾ ਕੇ ਯੂਰਪ ਗਏ ਤਾਂ ਉੱਥੇ ਵੀ ਮੌਤ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਅਫਰੀਕੀ
ਲੋਕਾਂ ਨੂੰ ਯੂਰਪ ਲੈ ਕੇ ਜਾ ਰਿਹਾ ਇਕ ਜਹਾਜ਼ ਸ਼ਨੀਵਾਰ ਨੂੰ ਲੀਬੀਆ ਦੀ ਰਾਜਧਾਨੀ ਤਿਰਪੋਲੀ
ਦੇ ਤੱਟ 'ਤੇ ਡੁੱਬ ਗਿਆ। ਇਸ ਜਹਾਜ਼ 'ਤੇ 250 ਤੋਂ ਵੱਧ ਲੋਕ ਸਵਾਰ ਸਨ।
ਸਥਾਨਕ
ਮੀਡੀਆ ਦੇ ਅਨੁਸਾਰ ਦੇਰ ਰਾਤ ਤੱਕ ਤੱਟ ਰੱਖਿਅਕ ਬਲ ਨੇ ਤਿਰਪੋਲੀ ਤੋਂ 50 ਕਿਲੋਮੀਟਰ
ਪੂਰਬ ਵਿਚ ਸਥਿਤ ਅਲ ਕਰਬੁਲੀ ਦੇ ਕੰਢੇ 'ਤੇ 16 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ
ਗਿਆ ਸੀ। ਇਸ ਤੋਂ ਇਲਾਵਾ ਇਕ ਡੇਢ ਸਾਲ ਦੇ ਬੱਚੇ ਦੀ ਲਾਸ਼ ਨੂੰ ਵੀ ਬਾਹਰ ਕੱਢਿਆ ਗਿਆ ਹੈ।
ਫਿਲਹਾਲ ਬਚਾਅ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਸੈਂਕੜੇ
ਅਫਰੀਕੀ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ ਸਮੁੰਦਰੀ ਰਸਤੇ ਰਾਹੀਂ ਯੂਰਪ ਜਾਂਦੇ ਹਨ।