ਸ੍ਰੀਲੰਕਾ ਤਾਮਿਲਾਂ ਨੂੰ ਆਤਮ ਸਨਮਾਨ ਦੇਵੇ : ਮੋਦੀ
Posted on:- 23-08-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਸਮੱਸਿਆ ਦੇ ਅਜਿਹੇ ਰਾਜਨੀਤਿਕ ਹੱਲ ਦੀ ਲੋੜ 'ਤੇ
ਅੱਜ ਜ਼ੋਰ ਦਿੱਤਾ, ਜਿਸ ਵਿੱਚ ਅਖੰਡ ਸ੍ਰੀਲੰਕਾ ਦੇ ਢਾਂਚੇ ਦੇ ਤਹਿਤ ਤਾਮਿਲ ਭਾਈਚਾਰੇ ਦੀ
ਸਮਾਨਤਾ, ਸਨਮਾਨ, ਨਿਆਂ ਅਤੇ ਆਤਮ ਸਨਮਾਨ ਦੀ ਇੱਛਾ ਨੂੰ ਪੂਰਾ ਕੀਤਾ ਜਾ ਸਕੇ।
ਮੋਦੀ
ਦੀ ਸ੍ਰੀਲੰਕਾ ਦੇ ਤਾਮਿਲ ਨੈਸ਼ਨਲ ਅਲਾਇੰਸ ਦੇ ਸੰਸਦਾਂ ਦੇ 6 ਮੈਂਬਰਾਂ ਪ੍ਰਤੀਨਿੱਧੀ ਮੰਡਲ
ਨਾਲ ਮੁਲਾਕਾਤ ਤੋਂ ਬਾਅਦ ਜਾਰੀ ਸਰਕਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਦੇ ਹਵਾਲੇ ਤੋਂ ਇਹ
ਗੱਲ ਕਹੀ ਗਈ ਹੈ। ਇਸ ਸੰਘਰਸ਼ ਵਿੱਚ ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਸਾਰੇ ਪੱਖ਼ਾਂ
ਤੋਂ ਅਪੀਲ ਕੀਤੀ ਕਿ ਸ੍ਰੀਲੰਕਾ ਦੇ ਸੰਵਿਧਾਨ ਦੇ 13ਵੇਂ ਸੋਧ 'ਤੇ ਆਧਾਰਤ ਰਾਜਨੀਤਿਕ ਹੱਲ
ਖੋਜਣ ਦੇ ਲਈ ਉਹ ਸਾਂਝੇਦਾਰੀ ਅਤੇ ਆਪਸੀ ਸੰਜਮ ਦੀ ਭਾਵਨਾ ਨਾਲ ਕੰਮ ਕਰੇ। ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਟੀਐਨਏ ਪ੍ਰਤੀਨਿਧੀ ਮੰਡਲ ਨੂੰ ਇਹ ਵੀ ਵਿਸ਼ਵਾਸ ਦੁਆਇਆ ਤਾਂ ਕਿ
ਭਾਰਤ ਉਤਰੀ ਅਤੇ ਪੂਰਬੀ ਸ੍ਰੀਲੰਕਾ ਵਿੱਚ ਰਾਹਤ ਅਤੇ ਪੁਨਰ ਨਿਰਮਾਣ ਦੇ ਕੰਮਾਂ ਵਿੱਚ
ਸਹਾਇਤਾ ਦੇਣਾ ਜਾਰੀ ਰੱਖੇਗਾ।
ਇਸ ਵਿੱਚ ਵਿਸ਼ੇਸ਼ ਰੂਪ ਵਿੱਚ ਰੁਜ਼ਗਾਰ ਪੈਦਾ ਕਰਨਾ, ਸਮਰੱਥਾ
ਵਧਾਉਣਾ, ਸਿੱਖਿਆ, ਹਸਪਤਾਲ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਸਾਰੀਆਂ ਯੋਜਨਾਵਾਂ ਸ਼ਾਮਲ
ਹਨ। ਮੋਦੀ ਦੇ ਨਾਲ ਮੁਲਾਕਾਤ ਕਰਨ ਵਾਲੇ ਇਸ ਵਫ਼ਦ ਵਿੱਚ ਆਰ ਸੰਪਥਥਨ, ਏ ਸੁਰੇਸ਼
ਪ੍ਰੇਮਚੰਦਰਨ, ਪੀ ਸੇਲਵਾਰਾਜ, ਐਮ ਏ ਸੁਮਨਥੀਰਨ ਸ਼ਾਮਲ ਹਨ।
ਪ੍ਰਧਾਨ ਮੰਤਰੀ ਦੇ ਨਾਲ
ਗੱਲਬਾਤ ਤੋਂ ਬਾਅਦ ਸਮਤਥਨ ਨੇ ਗੱਲਬਾਤ ਦੌਰਾਨ ਦੱÎਸਿਆ ਕਿ ਮੋਦੀ ਨੇ ਸਾਡੇ ਉਤਰੀ ਸੂਬੇ
ਪ੍ਰੀਸ਼ਦ ਦੇ ਮੁੱਖ ਮੰਤਰੀ ਸੀਵੀ ਵਿਨੇਧਰਨ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ।
ਮੋਦੀ
ਅਤੇ ਟੀਐਨਏ ਪ੍ਰਤੀਨਿੱਧੀ ਮੰਡਲ ਦੇ ਵਿਚਕਾਰ ਮੁਲਾਕਾਤ ਦੇ ਦੌਰਾਨ ਪ੍ਰਧਾਨ ਮੰਤਰੀ ਦੇ
ਮੁੱਖ ਸਕੱਤਰ ਨਿਰਪੇਂਦਰ ਮਿਸਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਅਤੇ ਵਿਦੇਸ਼
ਸਕੱਤਰ ਸੁਜਾਤਾ ਸਿੰਘ ਮੌਜੂਦ ਸਨ।