ਮਸ਼ਹੂਰ ਸਾਹਿਤਕਾਰ ਅਨੰਤ ਮੂਰਤੀ ਨਹੀਂ ਰਹੇ
Posted on:- 22-08-2014
ਬੰਗਲੁਰੂ : ਗਿਆਨਪੀਠ
ਪੁਰਸਕਾਰ ਜੇਤੂ ਅਤੇ ਪ੍ਰਸਿੱਧ ਸਾਹਿਤਕਾਰ ਰਾਜ ਗੋਪਾਲ ਆਚਾਰਿਆ ਅਨੰਤ ਮੂਰਤੀ ਦਾ ਲੰਬੀ
ਬਿਮਾਰੀ ਤੋਂ ਬਾਅਦ ਬੰਗਲੁਰੂ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ। ਕੰਨੜ ਭਾਸ਼ਾ
ਦੇ ਮਸ਼ਹੂਰ ਲੇਖਕ ਅਨੰਤ ਮੂਰਤੀ ਦੀਆਂ ਰਚਨਾਵਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਹੈ।
ਅਨੰਤ ਮੂਰਤੀ ਨੂੰ 1994 ਵਿੱਚ ਕੰਨੜ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਆਮ ਆਦਮੀ ਦੇ
ਲਈ ਲਿਖ਼ਣ ਲਈ ਉਨ੍ਹਾਂ ਦੀ ਨਵੀਂ ਸੋਚ ਵਾਸਤੇ ਸਾਹਿਤਕ ਖੇਤਰ ਦੇ ਸਰਬ ਉੱਚ ਪੁਰਸਕਾਰ
ਗਿਆਨਪੀਠ ਨਾਲ ਨਿਵਾਜਿਆ ਗਿਆ। 1998 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਨਾਗਰਿਕ ਸਨਮਾਨ
ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ।