ਪਾਕਿ ਹਾਈ ਕਮਿਸ਼ਨਰ ਨੂੰ ਮਿਲੇ ਗਿਲਾਨੀ
Posted on:- 19-8-2014
ਨਵੀਂ ਦਿੱਲੀ :
ਕਸ਼ਮੀਰ ਦੇ ਗਰਮ ਖਿਆਲੀ
ਆਗੂਆਂ ਨਾਲ ਪਾਕਿਸਤਾਨੀ ਹਾਈ ਕਮਿਸ਼ਨਰ ਦੀ ਮੁਲਾਕਾਤ ਤੋਂ ਨਾਜ਼ਾਰ ਭਾਰਤ ਨੇ ਭਾਵੇਂ ਸਕੱਤਰ
ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਹੈ, ਪਰ ਪਾਕਿਸਤਾਨ ਅਤੇ ਗਰਮ ਖਿਆਲੀਆਂ ਦਾ ਰਵੱਇਆ
ਬਦਲਦਾ ਨਹੀਂ ਦਿਸ ਰਿਹਾ। ਮੋਦੀ ਸਰਕਾਰ ਦੇ ਸਖ਼ਤ ਪ੍ਰਤੀਕਰਮ ਦੇ ਬਾਵਜੂਦ ਕਸ਼ਮੀਰ ਦੇ ਗਰਮ
ਖਿਆਲੀ ਆਗੂ ਪਾਕਿਸਤਾਨੀ ਕਸ਼ਿਮਨਰ ਅਬਦਲ ਬਾਸਿਤ ਨਾਲ ਮੁਲਾਕਾਤ ਕਰ ਰਹੇ ਹਨ। ਇਸ ਲੜੀ ਵਿਚ
ਅਬਦਲ ਬਾਸਿਤ ਨੇ ਮੰਗਲਵਾਰ ਨੂੰ ਕੱਟੜਵਾਦੀ ਹੂਰੀਅਤ ਨੇਤਾ ਸਾਇਦ ਅਲੀ ਸ਼ਾਹ ਗਿਲਾਨੀ ਨਾਲ
ਮੁਲਾਕਾਤ ਕੀਤੀ। ਗਿਲਾਨੀ ਦੀ ਬਾਸਿਤ ਨਾਲ ਮੁਲਾਕਾਤ ਡੇਢ ਘੰਟਾ ਚੱਲੀ।
ਮੀਟਿੰਗ ਤੋਂ
ਪਹਿਲਾਂ ਗਿਲਾਨੀ ਨੇ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨੂੰ ਰੱਦ ਕੀਤੇ
ਜਾਣ ਸਬੰਧੀ ਕੇਂਦਰ ਸਰਕਾਰ ਦੇ ਫੈਸਲੇ ਨੂੰ ਮਾੜਾ ਕਰਾਰ ਦਿੱਤਾ।
ਗਿਲਾਨੀ ਦੇ
ਪਾਕਿਸਤਾਨੀ ਹਾਈ ਕਮਿਸ਼ਨ ਪਹੁੰਚਦੇ ਹੀ ਉਸ ਦੀ ਯਾਤਰਾ ਦਾ ਵਿਰੋਧ ਕਰ ਰਹੇ ਲੋਕਾਂ ਨੇ
ਪ੍ਰਦਰਸ਼ਨ ਕੀਤਾ। ਗਿਲਾਨੀ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਿਸ ਨੇ ਕਈ ਲੋਕਾਂ
ਨੂੰ ਹਿਰਾਸਤ ਵਿਚ ਲੈ ਲਿਆ ਹੈ। ਗਿਲਾਨੀ ਨੇ ਬਾਸਿਤ ਨਾਲ ਮੁਲਾਕਾਤ ਤੋਂ ਪਹਿਲਾਂ ਕਿਹਾ ਸੀ
ਕਿ ਸਕੱਤਰ ਪੱਧਰ ਦੀ ਗੱਲਬਾਤ ਰੱਦ ਹੋਣ ਤੋਂ ਬਾਵਜੂਦ ਉਹ ਨਵੀਂ ਦਿੱਲੀ ਜਾਣਗੇ ਅਤੇ
ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਮਿਲਣਗੇ। ਸਰਕਾਰ ਚਾਹੇ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ
ਹੈ।
ਪਾਕਿ ਹਾਈ ਕਮਿਸ਼ਨਰ ਨਾਲ ਕਸ਼ਮੀਰ ਦੇ ਗਰਮ ਖਿਆਲੀ ਆਗੂਆਂ ਦੀ ਮੁਲਾਕਾਤ ਨੂੰ ਲੈ ਕੇ
ਭਾਰਤ ਸਰਕਾਰ ਚੁੰਕਨੀ ਹੋ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ
ਕੈਬਨਿਟ ਦੀ ਇਕ ਮੀਟਿੰਗ ਹੋਈ। ਮੀਟਿੰਗ ਵਿਚ ਹਾਈ ਕਮਿਸ਼ਨਰ ਨਾਲ ਕਸ਼ਮੀਰੀ ਆਗੂਆਂ ਦੀ
ਗੱਲਬਾਤ ਨੂੰ ਲੈ ਕੇ ਅਤੇ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਗਈ।