ਸੁਰਜੀਤ ਪਾਤਰ ਅਤੇ ਦੇਵ ਦਿਲਦਾਰ 24 ਅਗਸਤ ਨੂੰ ਕੈਲਗਰੀ ਵਿਚ
Posted on:- 19-08-2014
-ਬਲਜਿੰਦਰ ਸੰਘਾ
ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਅੱਜਕੱਲ ਕੈਨੇਡਾ ਫੇਰੀ ਤੇ ਹਨ ਤੇ ਲੋਕ ਵੱਖ-ਵੱਖ ਸ਼ਹਿਰਾਂ ਵਿਚ ਪਾਤਰ ਜੀ ਦੀ ਸ਼ਾਇਰੀ ਅਤੇ ਦੇਵ ਦਿਲਦਾਰ ਦੀ ਅਵਾਜ਼ ਦਾ ਖ਼ੂਬ ਅਨੰਦ ਮਾਣ ਰਹੇ ਹਨ। ਕੈਲਗਰੀ ਸ਼ਹਿਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਦੇ ਜੋਹਨ ਡਟਨ ਥੀਏਟਰ ਵਿਚ 24 ਅਗਸਤ 2014 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਤਿੰਨ ਵਜੇ ਇਕ ਸ਼ੋਅ ਰੱਖਿਆ ਗਿਆ ਹੈ ਜਿਸ ਵਿਚ ਦਰਸ਼ਕ ਸਿਰਫ ਪੰਜ ਡਾਲਰ ਦੀ ਟਿਕਟ ਤੇ ਉਹਨਾਂ ਦੀ ਸੂਖ਼ਮ ਸ਼ਾਇਰੀ ਦਾ ਅਨੰਦ ਮਾਣ ਸਕਦੇ ਹਨ।
ਜੋਹਨ ਡਟਨ ਥੀਏਟਰ ਕੈਲਗਰੀ ਦੀ ਮੁੱਖ ਪਬਲਿਕ ਲਾਇਬਰੇਰੀ ਵਿਚ 616 ਮੈਕਲੋਡ ਟਰੇਲ ਸਾਊਥ-ਈਸਟ (ਡਾਊਨ-ਟਾਊਨ) ਵਿਚ ਸਥਿਤ ਹੈ। ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਨੇ ਦੱਸਿਆ ਕਿ ਇਸ ਸੂਖ਼ਮ ਅਤੇ ਗੰਭੀਰ ਸ਼ਾਇਰੀ ਦੇ ਸ਼ੋਅ ਪ੍ਰਤੀ ਕੈਲਗਰੀ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲਿਟਰੇਚਰ ਵਿਚ ਪੀ.ਐਚ.ਡੀ. ਅਤੇ ਅਣਗਿਣਤ ਮਾਨਾ-ਸਨਮਾਨਾ ਦੇ ਮਾਣ ਸ਼ਾਇਰ ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ ਸਾਹਿਤ ਵਿਚ ਪਦਮ ਸ੍ਰ਼ੀ ਅਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।
ਉਹਨਾਂ ਦੀਆਂ ਕਵਿਤਾਵਾਂ ‘ਕੋਈ ਡਾਲੀਆਂ ‘ਚੋ ਲੰਘਿਆ ਹਵਾ ਬਣਕੇ’ ‘ਕੁਝ ਕਿਹਾ ਤਾਂ ਹਨੇਰਾ
ਜਰੇਗਾ ਕਿਵੇਂ’ ਆਦਿ ਹਰ ਪੰਜਾਬੀ ਦੀ ਜ਼ੁਬਾਨ ਅਤੇ ਚੇਤਿਆ ਵਿਚ ਸਦਾ ਲਈ ਵਸੀਆਂ ਹੋਈਆਂ
ਹਨ। ਸ਼ਾਇਰੀ ਦੇ ਇਸ ਸ਼ੋਅ ਸਬੰਧੀ ਹੋਰ ਜਾਣਕਾਰੀ ਲਈ ਸੱਤਪਾਲ ਕੌਸ਼ਲ ਨਾਲ 403-903-8500
ਜਾਂ ਸੁਰਿੰਦਰ ਗੀਤ ਨਾਲ 403-605-3734 ਤੇ ਸਪੰਰਕ ਕੀਤਾ ਜਾ ਸਕਦਾ ਹੈ।