ਨੇਪਾਲ : ਹੜ੍ਹ ਤੇ ਜ਼ਮੀਨ ਧੱਸਣ ਨਾਲ 53 ਦੀ ਮੌਤ
Posted on:- 17-08-2014
ਕਾਠਮੰਡੂ : ਨੇਪਾਲ
ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਅਤੇ ਜ਼ਮੀਨ ਧੱਸਣ ਨਾਲ ਪਿਛਲੇ ਤਿੰਨ ਦਿਨਾਂ
ਵਿੱਚ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ। ਸਰਕਾਰ ਦੇ ਅਨੁਸਾਰ ਖ਼ਰਾਬ ਮੌਸਮ ਕਾਰਨ ਦੂਰ
ਦਰਾਡੇ ਇਲਾਕਿਆਂ ਵਿੱਚ ਸੰਚਾਰ ਸਿਸਟਮ ਬਿਲਕੁਲ ਖ਼ਰਾਬ ਹੋ ਗਏ ਹਨ। ਪਿਛਲੇ ਬੁੱਧਵਾਰ ਤੋਂ
ਚੱਲ ਰਹੇ ਮੀਂਹ ਕਾਰਨ ਜ਼ਮੀਨ ਧੱਸਣ ਅਤੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ ਤੇ ਕਈ
ਥਾਵਾਂ ’ਤੇ ਧਰਤੀ ਵਿੱਚ ਡੂੰਘੇ ਪਾੜ ਪੈ ਗਏ ਹਨ। ਚੱਟਾਨਾਂ ਟੁੱਟ ਕੇ ਘਰਾਂ ’ਤੇ ਡਿੱਗ
ਰਹੀਆਂ ਹਨ, ਨਦੀਆਂ ਨੇ ਪਿੰਡਾਂ ਵਿੱਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।