ਦੇਹਰਾਦੂਨ : ਉਤਰਾਖੰਡ ਵਿੱਚ
ਇੱਕ ਵਾਰ ਫ਼ਿਰ ਭਾਰੀ ਬਾਰਿਸ਼ ਅਤੇ ਹੜ੍ਹ ਕਹਿਰ ਢਾਹੁਣ ਲੱਗੇ ਹਨ। ਇਸੇ ਦੌਰਾਨ ਸੂਬੇ ਦੇ ਕਈ
ਇਲਾਕਿਆਂ ਵਿੱਚ ਭਾਰੀ ਸੰਕਟ ਖੜ੍ਹਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਬੱਦਲ ਫਟਣ ਕਾਰਨ ਮਰਨ
ਵਾਲਿਆਂ ਦੀ ਸੰਖਿਆ 30 ਤੱਕ ਪਹੰੁਚ ਗਈ ਹੈ।
ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਨੇ ਦੁੱਖ ਪ੍ਰਗਟ ਕੀਤਾ ਹੈ। ਜਦਕਿ ਅੱਧੀ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਪੌੜੀ,
ਦੇਹਰਾਦੂਨ, ਪਿਥੋਰਾਗੜ੍ਹ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਕਾਰਨ ਹਾਲਾਤ ਮੁਸ਼ਕਲ ਵਾਲੇ ਬਣ
ਗਏ ਹਨ। ਸੂਬਾ ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੈ। ਸਾਰਿਆਂ ਜ਼ਿਲ੍ਹਿਆਂ ਦੇ ਡੀਐਮ ਨੂੰ
ਤਿਆਰ ਰਹਿਣ ਲਈ ਕਿਹਾ ਗਿਆ ਹੈ। ਭਾਰੀ ਮੀਂਹ ਦੇ ਚੱਲਦਿਆਂ ਗੰਗਾ ਵਿੱਚ ਤੂਫ਼ਾਨ ਆਇਆ ਹੋਇਆ
ਹੈ, ਜਿਸ ਨਾਲ ਦੇਹਰਾਦੂਨ ਸਮੇਤ ਕਈ ਥਾਵਾਂ ’ਤੇ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਕਈ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਵੜਨ ਦੀਆਂ ਖ਼ਬਰਾਂ ਆ ਰਹੀਆਂ ਹਨ। ਜਗ੍ਹਾ-ਜਗ੍ਹਾ ਰਸਤੇ
ਬੰਦ ਹੋਣ ਨਾਲ ਰਾਹਤ ਦੇ ਕੰਮਾਂ ਵਿੱਚ ਅੜਿੱਕਾ ਪੈ ਰਿਹਾ ਹੈ। ਸਥਿਤੀ ਗੰਭੀਰ ਹੁੰਦਿਆਂ
ਦੇਖ ਕੇ ਸੂਬਾ ਸਰਕਾਰ ਨੇ ਆਈਟੀਬੀਪੀ, ਐਸਐਸਬੀ ਤੇ ਸੈਨਾ ਤੋਂ ਮਦਦ ਮੰਗੀ ਹੈ। ਇਸ ਤੋਂ
ਬਿਨਾਂ ਹਿਮਾਚਲ ਪ੍ਰਦੇਸ ਵਿੱਚ ਵੀ ਭਾਰੀ ਮੀਂਹ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਹੈ।