68ਵੇਂ ਅਜ਼ਾਦੀ ਦਿਹਾੜੇ ’ਤੇ ਰਾਸ਼ਟਰਪਤੀ ਦਾ ਰਾਸ਼ਟਰ ਦੇ ਨਾਂ ਸੰਦੇਸ਼
Posted on:- 15-08-2014
ਦੇਸ਼ ’ਚੋਂ ਗਰੀਬੀ ਨੂੰ ਖ਼ਤਮ ਕਰਨਾ ਸਮੇਂ ਦੀ ਫ਼ੈਸਲਾਕੁੰਨ ਵੰਗਾਰ
ਨਵੀਂ ਦਿੱਲੀ : ਪਿਆਰੇ ਦੇਸ਼ ਵਾਸੀਓ, ਸਾਡੀ ਆਜ਼ਾਦੀ ਦੀ 67ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ਦੇ ਮੌਕੇ ਉਤੇ ਮੈਂ ਤੁਹਾਨੂੰ ਤੇ ਵਿਸ਼ਵ ਭਰ ਦੇ ਸਾਰੇ ਭਾਰਤੀਆਂ ਨੂੰ ਨਿੱਘੀ ਮੁਬਾਰਕਬਾਦ ਦਿੰਦਾ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ, ਨੀਮ ਫੌਜੀ ਬਲਾਂ ਤੇ ਅੰਦਰੂਨੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਖ਼ਾਸ ਤੌਰ ਤੇ ਵਧਾਈ ਦਿੰਦਾ ਹਾਂ। ਹਾਲ ਵਿੱਚ ਹੀ ਗਲਾਸਗੋ ਵਿੱਚ ਮੁਕੰਮਲ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਅਤੇ ਸਨਮਾਨ ਪਾਉਣ ਵਾਲੇ ਸਾਰੇ ਖਿਡਾਰੀਆਂ ਨੂੰ ਵੀ ਮੈਂ ਵਧਾਈ ਦਿੰਦਾ ਹਾਂ।
ਆਜ਼ਾਦੀ ਇੱਕ ਉਤਸਵ ਹੈ, ਆਜ਼ਾਦੀ ਇਕ ਚੁਣੌਤੀ ਹੈ। ਆਜ਼ਾਦੀ ਦੇ 68ਵੇਂ ਵਰੇ੍ਹ ਵਿੱਚ ਅਸੀਂ ਤਕਰੀਬਨ ਤਿੰਨ ਦਹਾਕਿਆਂ ਮਗਰੋਂ ਸ਼ਾਂਤੀਪੂਰਨ ਚੋਣ ਅਮਲ ਰਾਹੀਂ ਇੱਕ ਪਾਰਟੀ ਵਾਸਤੇ ਸਪਸ਼ਟ ਬਹੁਮਤ ਦੇ ਨਾਲ ਸਥਾਈ ਸਰਕਾਰ ਨੂੰ ਚੁਣਦੇ ਹੋਏ ਆਪਣੀ ਵਿਅਕਤੀਗਤ ਤੇ ਸਮੂਹਿਕ ਆਜ਼ਾਦੀਆਂ ਦੀ ਤਾਕਤ ਨੂੰ ਮੁੜ ਪ੍ਰਾਪਤ ਕੀਤਾ ਹੈ। ਲੋਕਤੰਤਰ ਵਿੱਚ ਜਨਤਾ ਦੀ ਭਲਾਈ ਲਈ ਸਾਡੇ ਮਾਲੀ ਅਤੇ ਸਮਾਜਿਕ ਸੋਮਿਆਂ ਦੇ ਕੁਸ਼ਲ ਅਤੇ ਪ੍ਰਭਾਵੀ ਪ੍ਰ੍ਰਬੰਧ ਲਈ ਸ਼ਕਤੀਆਂ ਦਾ ਇਸਤੇਮਾਲ ਹੀ ਵਧੀਆਂ ਸ਼ਾਸਨ ਕਹਿਲਾਉਂਦਾ ਹੈ। ਇਸ ਸ਼ਕਤੀ ਦਾ ਇਸਤੇਮਾਲ ਰਾਜ ਦੀਆਂ ਸੰਸਥਾਵਾਂ ਰਾਹੀ ਅਤੇ ਸੰਵਿਧਾਨ ਦੇ ਢਾਂਚੇ ਹੇਠ ਹੀ ਕੀਤਾ ਜਾਣਾ ਚਾਹੀਦਾ ਹੈ।
ਵਧੀਆ ਸ਼ਾਸਨ ਵਿੱਚ, ਕਾਨੂੰਨ ਦੇ ਸ਼ਾਸਨ, ਭਾਗੀਦਰੀ ਨਾਲ ਫੈਸਲੇ ਲੈਣ ਲਈ, ਪਾਰਦਰਸ਼ਤਾ, ਫੁਰਤੀ , ਜਵਾਬਦੇਹੀ, ਬਰਾਬਰੀ ਅਤੇ ਸ਼ਮੂਲੀਅਤ ਉੱਪਰ ਪੂਰੀ ਤਰ੍ਹਾਂ ਨਿਰਭਰ ਹੁੰਦਾ ਹੈ। ਇਸ ਹੇਠ ਸਿਆਸੀ ਅਮਲ ਵਿੱਚ ਸਿਵਲ ਸਮਾਜ ਦੀ ਵਿਆਪਕ ਹਿੱਸੇਦਾਰੀ ਦੀ ਮੰਗ ਹੁੰਦੀ ਹੈ। ਇਸ ਵਿੱਚ ਨੌਜਵਾਨਾਂ ਦੀ ਲੋਕਤੰਤਰ ਦੀਆਂ ਸੰਸਥਾਵਾਂ ਵਿੱਚ ਗਹਿਰੀ ਭਾਈਵਾਲੀ ਲਾਜ਼ਮੀ ਹੁੰਦੀ ਹੈ। ਇਸ ਵਿੱਚ ਜਨਤਾ ਨੰੂ ਫੌਰੀ ਨਿਆਂ ਪ੍ਰਦਾਨ ਕਰਨ ਦੀ ਲੋੜ ਹੈ। ਇਸ ਦੇ ਲਈ ਮੀਡੀਆ ਤੋ ਂਚੰਗੇ ਇਖਲਾਕ ਅਤੇ ਜਿੰਮੇਂਵਾਰਨਾ ਰੱਵਈਏ ਦੀ ਉਮੀਦ ਰੱਖੀ ਜਾਂਦੀ ਹੈ। ਸਾਡੇ ਵਰਗੇ ਭਿੰਨਤਾਵਾਂ ਅਤੇ ਗੁੰਝਲਤਾ ਵਾਲੇ ਵੱਡੇ ਦੇਸ਼ ਲਈ ਸ਼ਾਸਨ ਦੇ ਸੰਸਕ੍ਰਿਤੀ ਅਧਾਰਿਤ ਮਾਡਲਾਂ ਦੀ ਲੋੜ ਹੈ। ਇਸ ਵਿੱਚ ਤਾਕਤ ਦਾ ਇਸਤੇਮਾਲ ਤੇ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਸਾਰੇ ਭਾਗੀਦਾਰੀ ਤੋਂ ਸਹਿਯੋਗ ਵੀ ਲਾਜ਼ਮੀ ਹੈ। ਇਸ ਲਈ ਰਾਜ ਅਤੇ ਇਸ ਦੇ ਨਾਗਰਿਕਾਂ ਵਿਚਾਲੇ ਰਚਨਾਤਮਕ ਭਾਗੀਦਾਰੀ ਦੀ ਲੋੜ ਹੁੰਦੀ ਹੈ।
ਗਰੀਬੀ ਦੇ ਸਰਾਪ ਨੂੰ ਖਤਮ ਕਰਨਾ ਸਾਡੇ ਸਮੇਂ ਦੀ ਫੈਸਲਾਕੁੰਨ ਵੰਗਾਰ ਹੈ। ਹੁਣ ਸਾਡੀਆਂ ਨੀਤੀਆਂ ਨੂੰ ਗਰੀਬੀ ਨੂੰ ਘਟਾਉਣ ਤੋਂ ਗਰੀਬੀ ਦੇ ਖਾਤਮੇ ਵੱਲ ਕੇਂਦਿ੍ਰਤ ਹੋਣਾ ਹੋਵੇਗਾ। ਇਹ ਫਰਕ ਸਿਰਫ਼ ਸ਼ਬਦਾਂ ਦਾ ਹੀ ਨਹੀਂ ਹੈ: ਘਟਾਉਣਾ ਇਕ ਅਮਲ ਹੈ, ਜਦ ਕਿ ਖਾਤਮਾ ਸਮਾਂਬੱਧ ਟੀਚਾ। ਬੀਤੇ ਛੇ ਦਹਾਕਿਆਂ ਵਿੱਚ ਗਰੀਬੀ ਦਾ ਅਨੁਪਾਤ ਜੋ 60 ਫੀਸਦ ਤੋਂ ਵਧੇਰੇ ਸੀ, ਘਟ ਕੇ 30 ਫੀਸਦ ਤੋਂ ਹੇਠਾਂ ਆ ਚੁੱਕਾ ਹੈ।
ਪਿਛਲੇ ਦਹਾਕੇ ਦੌਰਾਨ ਸਾਡੇ ਅਰਥਚਾਰੇ ਵਿੱਚ ਹਰ ਵਰ੍ਹੇ 7.6 ਫੀਸਦ ਦੀ ਅੋਸਤ ਦਾ ਵਾਧਾ ਹੋਇਆ ਹੈ, ਭਾਵੇਂਕਿ ਪਿਛਲੇ ਦੋ ਵਰ੍ਹਿਆਂ ਵਿੱਚ ਇਹ ਵਾਧਾ 5 ਫੀਸਦ ਤੋਂ ਘੱਟ ਰਿਹਾ ਹੈ, ਪਰ ਮੈਨੂੰ ਫਿਜ਼ਾ ਵਿੱਚ ਇੱਕ ਨਵੀਂ ਊਰਜਾ ਤੇ ਆਸ ਮਹਿਸੂਸ ਹੋ ਰਹੀ ਹੈ। ਅਰਥਚਾਰਾ ਵਿਕਾਸ ਦਾ ਭੌਤਿਕ ਹਿੱਸਾ ਹੈ। ਸਿੱਖਿਆ ਉਸ ਦਾ ਲਾਜ਼ਮੀ ਹਿੱਸਾ ਹੈ। ਠੋਸ ਸਿੱਖਿਆ ਪ੍ਰਣਾਲੀ ਕਿਸੇ ਵੀ ਗਿਆਨਵਾਨ ਸਮਾਜ ਦੀ ਨੀਂਹ ਹੁੰਦੀ ਹੈ। ਸਾਡੇ ਵਿਚਾਰ ਸਾਡੇ ਵਾਤਾਵਰਣ ਤੋਂ ਪ੍ਰਭਾਵਿਤ ਹੁੰਦੇ ਹਨ। ‘‘ਯਾਦਿ੍ਰਸ਼ੀ ਭਾਵਨਾ ਯਸਯ ਸਿੱਧਿਰਭਵਤੀ ਤਾਦਿ੍ਰਸ਼ੀ’’ ਅਰਥਾਤ ‘‘ਜਿਵੇਂ ਆਪਣੇ ਵਿਚਾਰ ਹੁੰਦੇ ਹਨ, ਉਸ ਤਰ੍ਹਾਂ ਹੀ ਫਲ ਮਿਲਦਾ ਹੈ’’। ਸਵੱਛ ਵਾਤਾਵਰਣ ਨਾਲ ਸਵੱਛ ਵਿਚਾਰ ਉਪਜਦੇ ਹਨ।
68 ਸਾਲ ਦੀ ਉਮਰ ਵਿੱਚ ਇਕ ਰਾਸ਼ਟਰ ਬਹੁਤ ਜਵਾਨ ਹੁੰਦਾ ਹੈ। ਭਾਰਤ ਕੋਲ 21ਵੀਂ ਸਦੀ ਨੂੰ ਆਪਣੇ ਹੱਕ ਵਿੱਚ ਕਰਨ ਲਈ ਇੱਛਾਸ਼ਕਤੀ, ਊਰਜਾ, ਸਿਆਣਪ, ਕਦਰਾਂ ਕੀਮਤਾਂ ਅਤੇ ਏਕਤਾ ਮੌਜੂਦ ਹੈ। ਗਰੀਬੀ ਤੋਂ ਮੁਕਤੀ ਦੀ ਲੜਾਈ ਲਈ ਜਿੱਤ ਦਾ ਟੀਚਾ ਤੈਅ ਕੀਤਾ ਜਾ ਚੁੱਕਾ ਹੈ।