ਪੇਂਡੂ ਸਿਹਤ ਮਿਸ਼ਨ ਇੰਮਪਲਾਈਜ ਐਸ਼ੋਸੀਏਸ਼ਨ ਵੱਲੋਂ ਨਾਅਰੇਬਾਜ਼ੀ ਅਤੇ ਇੱਕ ਰੋਜ਼ਾ ਹੜਤਾਲ
Posted on:- 08-08-2014
- ਸ਼ਿਵ ਕੁਮਾਰ ਬਾਵਾ
ਹੁਸ਼ਿਆਰਪੁਰ: ਸਿਹਤ ਵਿਭਾਗ ਵਿੱਚ ਕੰਮ ਕਰਦੇ ਕੌਮੀ ਪੇਡੂੰ ਸਿਹਤ ਮਿਸ਼ਨ ਇੰਮਪਲਾਈਜ ਐਸੋਸੀਏਸ਼ੀਅਨ ਹੁਸ਼ਿਆਰਪੁਰ ਵੱਲੋਂ ਕਰਮਚਾਰੀਆਂ ਨੇ ਸਿਵਲ ਸਰਜਨ ਦਫਤਰ ਅੱਗੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰ੍ਹੇਬਾਜੀ ਕੀਤੀ ਗਈ। ਇਸ ਗੱਲ ਤੇ ਰੋਸ ਪ੍ਰਗਟਾਉਦਿਆਂ ਐਨ.ਆਰ.ਐਚ.ਐਮ. ਪ੍ਰੈਸ ਮੈਨੇਜਮੈਂਟ ਯੂਨਿਟ ਦੇ ਮੁਲਾਜਮਾਂ ਵੱਲੋਂ ਅੱਜ ਦਫਤਰ ਸਿਵਲ ਸਰਜਨ ਵਿਖੇ ਇੱਕ ਰੋਜ਼ਾ ਹੜਤਾਲ ਕੀਤੀ ਗਈ। ਹੜਤਾਲ ਦੌਰਾਨ ਮੁਲਾਜਮਾਂ ਵੱਲੋਂ ਕੰਮ ਕਾਜ ਠੱਪ ਰੱਖਿਆ ਗਿਆ।
ਇਸ ਮੌਕੇ ਤਜਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੱਲ ਹੀ ਪ੍ਰਾਪਤ ਹੋਏ ਪਤੱਰ ਵਿੱਚ ਤਨਖਾਹਾਂ ਵਾਸਤੇ 75 ਪ੍ਰਤੀਸ਼ਤ ਹਿੱਸਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸਿਹਤ ਮੰਤਰੀ ਪੰਜਾਬ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਆਪ ਇਸ ਮੁੱਦੇ ਨੂੰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਾਂਝਾ ਕਰਨਗੇ। ਉਪਰੰਤ ਇਹ ਨੀਤੀ ਬਣਾਈ ਜਾਵੇਗੀ ਕਿ ਕੌਮੀ ਪੇਡੂੰ ਸਿਹਤ ਮਿਸ਼ਨ ਦੇ ਸਾਰੇ ਮੁਲਾਜਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ।
ਇਸ ਨੀਤੀ ਵਿੱਚ ਪਹਿਲ ਦੇ ਆਧਾਰ ਤੇ 1151 ਏ.ਐਨ.ਐਮ. ਨੂੰ ਪੱਕਾ ਕਰਨਾ ਅਤੇ ਬਾਕੀ ਦੇ ਮੁਲਾਜਮਾਂ ਨੂੰ ਵਧਾ ਕੇ ਤਰਖਾਹਾ ਦੇਣਾ ਸ਼ਾਮਿਲ ਹੈ। ਐਨ.ਆਰ.ਐਚ.ਐਮ. ਯੂਨਿਟ ਹੁਸ਼ਿਆਰਪਰ ਦੇ ਮੁਲਾਜਮਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਹਮੇਸ਼ਾ ਤੋਂ ਹੀ ਇਸ ਮੁੱਦੇ ਤੇ ਟਾਲ ਮਟੋਲ ਦੀ ਨੀਤੀ ਅਪਣਾਉਦੀ ਹੈ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੀ ਹੈ। ਇੰਨ੍ਹਾਂ ਮੁਲਾਜਮਾਂ ਦੇ ਨਾਲ ਹੀ ਜਿਲ੍ਹਾ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਸੋਸ਼ਲ ਵਰਕਰ ਸ਼੍ਰੀਮਤੀ ਤਵਿੰਦਰ ਕੌਰ ਨੇ ਦੱਸਿਆ ਕਿ ਦਿਸੰਬਰ 2011 ਤੋਂ ਹੁਣ ਤੱਕ ਚਾਰ ਮੁਲਾਜਮ ਇਸ ਪ੍ਰੋਗਰਾਮ ਅਧੀਨ ਆਪਣੀ ਸੇਵਾਵਾਂ ਦੇ ਰਹੇ ਹਨ। ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਸਾਰੇ ਮੁਲਾਜਮਾਂ ਨੇ ਇੱਕਠੇ ਹੋ ਕੇ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਹੁਣ ਜਾਗਰੁਕ ਹੋ ਗਿਆ ਹੈ ਤੇ ਕਦੇ ਵੀ ਉਹ ਇਨ੍ਹਾਂ ਦੀਆਂ ਲੁੰਬੜ ਚਾਲਾਂ ਵਿੱਚ ਨਹੀਂ ਆਵੇਗਾ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਐਪੀਡਿਮੋੋਲੋਜਿਸਟ ਡਾ. ਸੈਲੇਸ਼ ਕੁਮਾਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਮੈਡਮ ਅਨੁਰਾਧਾ, ਮੈਡਮ ਅਨੀਤਾ, ਸੁਮੀਤ, ਵਿਜੈ ਕੁਮਾਰ, ਮਨੀਸ਼ਾ, ਰਾਣੀ, ਰਾਹੁਲ, ਗਿਰੀਸ਼ ਤੇ ਰੀਨਾ ਸੰਧੂ ਆਦਿ ਸ਼ਾਮਿਲ ਸਨ।