ਰੇਡੀਓ ਦੀ ਕਾਰਗੁਜ਼ਾਰੀ ’ਤੇ ਉੱਠ ਕਈ ਤਰ੍ਹਾਂ ਦੇ ਸਵਾਲ
ਵੈਨਕੂਵਰ ਦੇ ਨਿਧੜਕ ਪੱਤਰਕਾਰ ਤੇ ਮਸ਼ਹੂਰ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਅਤੇ ਭਾਰਤ ਤੋ ਰੇਡੀਓ ਇੰਡੀਆ ਦੇ ਪ੍ਰਤੀਨਿਧ ਸ਼ਿਵ ਇੰਦਰ ਸਿੰਘ ਵੱਲੋ ਰੇਡੀਓ ਇੰਡੀਆ ਤੋ ਅਸਤੀਫਾ ਦੇ ਦਿੱਤਾ ਹੈ; ਇਸ ਦੇ ਨਾਲ ਹੀ ਰੇਡੀਓ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ।
ਰੇਡੀਓ ਇੰਡੀਆ ਦੇ ਨਿਊਜ਼ ਡਾਇਰੈਕਟਰ ਸ੍ਰੀ ਗੁਰਪ੍ਰੀਤ ਸਿੰਘ ਨੇ ਰੇਡੀਓ ਮੈਨੇਜਮੈਟ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਤੇਰ੍ਹਾਂ ਸਾਲ ਤੋਂ ਅਦਾਰੇ ਨਾਲ ਜੁੜੇ ਹੋਏ ਹਨ। ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹੇ ਹਨ ਹਰ ਦੁੱਖ-ਸੁੱਖ ’ਚ ਰੇਡੀਓ ਐਮ.ਡੀ. ਮਨਿੰਦਰ ਸਿੰਘ ਗਿੱਲ ਖੜਦੇ ਰਹੇ ਹਨ, ਪਰ ਜਦੋਂ ਤੋਂ ਪੱਤਰਕਾਰ ਬਲਤੇਜ ਪੰਨੁ ਰੇਡੀਓ ਇੰਡੀਆ ਨਾਲ ਜੁੜੇ ਹਨ, ਉਦੋਂ ਤੋਂ ਹੀ ਅਦਾਰੇ ਨੇ ਉਹਨਾਂ ਦੀ ਟੀਮ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਰੇਡੀਓ ਸ਼ੋਅ ਨੂੰ ਬੰਦ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਹ ਸਭ ਕੁਝ ਬਲਤੇਜ ਪੰਨੂ ਦੇ ਸਪਾਂਸਰਾਂ ਵੱਲੋਂ ਅਦਾਰੇ ’ਤੇ ਦਬਾਅ ਪਾ ਕੇ ਕਰਵਾਇਆ ਜਾ ਰਿਹਾ ਸੀ।
ਉਧਰ ਰੇਡੀਓ ਇੰਡੀਆ ਦੇ ਭਾਰਤ ਪ੍ਰਤੀਨਿਧ ਅਤੇ ‘ਸੂਹੀ ਸਵੇਰ’ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਵੀ ਕੁਝ ਅਜਿਹੇ ਦੋਸ਼ ਲਗਾਉਂਦਿਆ ਕਿਹਾ ਕਿ ਰੇਡੀਓ ਇੰਡੀਆ ਨੂੰ ਪੱਤਰਕਾਰਾਂ ਦੀ ਨਹੀਂ, ਸਗੋਂ ਦਰਬਾਨਾਂ ਦੀ ਲੋੜ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਅਦਾਰੇ ਵੱਲੋਂ ਉਹਨਾਂ ਦੀ ਛੇ ਮਹੀਨੇ ਦੀ ਤਨਖ਼ਾਹ ਵੀ ਨਹੀਂ ਦਿੱਤੀ ਗਈ।
Ram
ਧੱਕਾ