ਪੰਜਾਬ ਨੂੰ ਸੰਵਿਧਾਨਿਕ ਸੰਕਟ ’ਚ ਧਕੇਲਣ ਖਿਲਾਫ਼ ਅਮਰਿੰਦਰ ਦੀ ਬਾਦਲ ਨੂੰ ਚੇਤਾਵਨੀ
Posted on:- 26-07-2014
ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਤੌਰ ਮੁੱਖ ਮੰਤਰੀ ਨਾ ਸਿਰਫ ਆਪਣੀ ਅਥਾਰਿਟੀ ਤੇ ਜ਼ਿੰਮੇਵਾਰੀ ਨੂੰ ਛੱਡ ਕੇ, ਬਲਕਿ ਆਪਣੇ ਹੰਕਾਰ ਤੇ ਵਿਅਕਤੀਗਤ ਹਿੱਤਾਂ ਖਾਤਿਰ ਖ਼ਤਰਨਾਕ ਹਾਲਾਤ ਪੈਦਾ ਕਰਦਿਆਂ ਪੰਜਾਬ ਨੂੰ ਸੰਵਿਧਾਨਿਕ ਸੰਕਟ ’ਚ ਨਾ ਧਕੇਲਣ ਦੀ ਚੇਤਾਵਨੀ ਦਿੱਤੀ ਹੈ।
ਇਸ ਲੜੀ ਹੇਠ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ’ਚ ਬਾਦਲ ਯੋਜਨਾਬੱਧ ਪ੍ਰਦਰਸ਼ਨ ’ਤੇ ਪ੍ਰਤੀਕ੍ਰਿਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀਆਂ ਤੋਂ ਸੰਵਿਧਾਨਿਕ ਨਿਯਮਾਂ ਤੇ ਤਰੀਕਿਆਂ ਦੀ ਪਾਲਣਾ ਕੀਤੇ ਜਾਣ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਸੰਵਿਧਾਨਿਕ ਤੋਂ ਉਪਰ ਵੱਧਦਿਆਂ ਬਲੈਕਮੇਲ ਕਰਨ ਲਈ, ਜਿਹੜੀ ਕੋਸ਼ਿਸ਼ ਬਾਦਲ ਕਰ ਰਹੇ ਹਨ।
ਉਨ੍ਹਾਂ ਨੇ ਬਾਦਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਗਲਪਣੇ ਦੀਆਂ ਹਰਕਤਾਂ ਕਰਦਿਆਂ ਹਰਿਆਣਾ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕਰਨ ਦੀ ਬਜਾਏ, ਜਿਸ ਤਰੀਕੇ ਨਾਲ ਤਸੀਂ ਸੂਬੇ ਨੂੰ ਅਰਾਜਕਤਾ ਵੱਲ ਧਕੇਲ ਰਹੇ ਹੋ, ਤੁਹਾਨੂੰ ਆਪਣੇ ਗਠਜੋੜ ਸਾਂਝੇਦਾਰ ’ਤੇ ਖੁਦ ਦੀ ਸਰਕਾਰ ਨੂੰ ਬਰਖਾਸਤ ਕਰਨ ਲਈ ਦਬਾਅ ਬਣਾਉਣਾ ਚਾਹੀਦਾ ਹੈ। ਉਹ ਬੱਚਿਆਂ ਵਾਂਗ ਆਪਣੀ ਜਿੱਦ ਛੱਡਣ ਅਤੇ ਸੂਬੇ ਦੀ ਸ਼ਾਂਤੀ ਲਈ ਆਪਣੀ ਧਾਰਮਿਕ ਸਭਾ ’ਤੇ ਮੁੜ ਵਿਚਾਰ ਕਰਨ, ਜਿਸ ਦੇ ਉਹ ਮੁੱਖ ਮੰਤਰੀ ਹਨ। ਬਾਦਲ ਵੱਲੋਂ ਐਤਵਾਰ ਨੂੰ ਆਯੋਜਿਤ ਕੀਤੇ ਜਾ ਰਹੇ ਧਾਰਮਿਕ ਸੰਮੇਲਨ ’ਤੇ ਪ੍ਰਤੀ�ਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਜੋ ਇੱਥੇ ਹੋਵੇਗਾ ਕੀ ਤੁਸੀਂ ਉਸਦੀ ਜ਼ਿੰਮੇਵਾਰੀ ਲੈਂਦੇ ਹੋ ਜਾਂ ਫਿਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਲੋਕਾਂ ਦਾ ਗੁੱਸਾ ਭੜਕਾਉਣ ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ’ਚ ਧਕੇਲਣ ਤੋਂ ਬਾਅਦ ਖੁਦ ਭੱਜ ਜਾਓਗੇ। ਅਜਿਹੇ ’ਚ ਕਲਪਨਾ ਕਰੋ ਕਿ ਜੇ ਕੋਈ ਅਨਚਾਹੀ ਘਟਨਾ ਵਾਪਰਦੀ ਹੋਵੇਗੀ, ਜਿਸਦੀ ਪੂਰੀ ਸੰਭਾਵਨਾ ਹੈ ਤੇ ਉਸ ਸਥਿਤੀ ’ਚ ਪੁਲਿਸ ਮੁੱਖ ਮੰਤਰੀ ਖਿਲਾਫ ਕਿਵੇਂ ਕਾਰਵਾਈ ਕਰ ਸਕੇਗੀ। ਜਿਹੜਾ ਸੂਬੇ ਦਾ ਕਾਰਜਕਾਰੀ ਮੁਖੀ ਹੈ ਤੇ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਹੈ।
ਉਨ੍ਹਾਂ ਨੇ ਬਾਦਲ ਨੂੰ ਕਿਹਾ ਕਿ ਮੁੱਖ ਮੰਤਰੀ ਸ਼ਾਸਨ ਤੇ ਪ੍ਰਸ਼ਾਸਨ ਨੂੰ ਚਲਾਉਦੇ ਚੰਗੇ ਲੱਗਦੇ ਹਨ, ਨਾ ਕਿ ਇਸ ਤੋਂ ਭੱਜਦੇ। ਜਦਕਿ ਉਹ ਆਪਣੀ ਅਥਾਰਿਟੀ ਤੇ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਕਿ ਉਹ ਸਮਝ ਚੁੱਕੇ ਹਨ ਕਿ ਸੂਬੇ ਦੀ ਸਥਿਤੀ ਕਾਬੂ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਿਰਫ ਪੰਜਾਬ ਦੇ ਮੁੱਖ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਅਰਥ ਵਿਵਸਥਾ 1,13,053 ਕਰੋੜ ਦੇ ਕਰਜੇ ਹੇਠਾਂ ਡੁੱਬ ਚੁੱਕੀ ਹੈ, ਅਕਾਲੀਆਂ ਵੱਲੋਂ ਨਸ਼ੇ ਵੇਚਣ ਤੇ ਤਸਕਰੀ ਕਾਰਨ ਵੱਡੇ ਪੱਧਰ ’ਤੇ ਨਸ਼ਾਖੋਰੀ ਫੈਲ੍ਹ ਚੁੱਕੀ ਹੈ ਅਤੇ ਬੇਰੁਜ਼ਗਾਰੀ ਵਰਗੀਆਂ ਕੁਝ ਉਦਾਹਰਨਾਂ ਹਨ। ਬਾਦਲ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਸ ਢੰਗ ਨਾਲ ਬਾਦਲ ਨੇ ਅੰਮਿ੍ਰਤਸਰ ’ਚ ਹਾਲਾਤ ਪੈਦਾ ਕੀਤੇ ਹਨ, ਲੋਕ ਅਨਿਸ਼ਚਿਤਤਾ, ਭੈਅ ਤੇ ਡਰ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਬਾਦਲ ਨੂੰ ਸੰਵਿਧਾਨ ਤੋਂ ਉਪਰ ਉਠਦਿਆਂ ਕੱਟਵਾਦੀ ਤਰੀਕੇ ਅਪਣਾਉਣ ਦੀ ਬਜਾਏ, ਸੰਵਿਧਾਨਿਕ ਤਰੀਕਾ ਅਪਣਾਉਣ ਲਈ ਕਿਹਾ ਹੈ। ਇਨ੍ਹਾਂ ਹਾਲਾਤਾਂ ਨੂੰ ਲੋਕ 80 ਦੇ ਦਹਾਕੇ ਦੇ ਹਾਲਾਤਾਂ ਨਾਲ ਜੋੜਨ ਲੱਗ ਪਏ ਹਨ, ਜਿਨ੍ਹਾਂ ਨੇ ਪੰਜਾਬ ਨੂੰ ਕਾਲੇ ਦਿਨਾਂ ਦੇ ਦਹਾਕੇ ’ਚ ਧਕੇਲ ਦਿੱਤਾ ਸੀ ਤੇ ਇਸ ਦੌਰਾਨ ਪੰਜਾਬੀਆਂ ਦਾ ਸਿਰਫ ਕਤਲੇਆਮ ਹੋਇਆ ਸੀ।