ਆਪ ਦਾ ਤਿੰਨ ਰੋਜ਼ਾ ਡੈਲੀਗੇਟ ਇਜਲਾਸ ਸ਼ੁਰੂ
Posted on:- 26-07-2014
ਆਮ ਆਦਮੀ ਪਾਰਟੀ ਦਾ ਤਿੰਨ ਰੋਜ਼ਾ ਕੌਮੀ ਡੈਲੀਗੇਟ ਇਜਲਾਸ ਸਥਾਨਕ ਰਿਸ਼ਤਾ ਰਿਜ਼ੌਰਟ ਵਿਖੇ ਆਰੰਭ ਹੋਇਆ।
ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕੌਮੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦੀ ਸਮਾਰਕ ਦੇ ਫੁੱਲ ਭੇਟ ਕਰਕੇ ਸ਼ਹੀਦ ਨੂੰ ਸ਼ਰਧਾਜਲੀ ਭੇਟ ਕੀਤੀ। ਡੇਲੀਗੇਟ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਖੇ ਆਮ ਜਨਤਾ ਦਾ ਰੁੱਖ ਉਨ੍ਹਾਂ ਦੀ ਪਾਰਟੀ ਵੱਲ ਵੱਧ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਦਿੱਲੀ ਅਤੇ ਦੇਸ਼ ਦੇ ਲੋਕ ਉਨ੍ਹਾਂ ਦੀ ਪਾਰਟੀ ਨੂੰ ਹਮਾਇਤ ਜਿੱਤਾ ਕੇ ਦੇਸ਼ ਦੇ ਸਿਆਸੀ ਮਾਹੌਲ ਵਿੱਚ ਇੱਕ ਨਵਾਂ ਵਾਤਾਵਰਣ ਕਾਇਮ ਕਰਨਗੇ ।
ਸ੍ਰੀ ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਭਾਗ ਲਵੇਗੀ । ਪਾਰਟੀ ਦੇ ਕੌਮੀ ਕਨਵੀਨਰ ਨੇ ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਨਸ਼ਿਆਂ ਦੀ ਤਸਕਰੀ ਨੂੰ ਵੱਡੇ ਲੋਕ ਕਰਦੇ ਹਨ ਜਿਹਨਾਂ ਵਿੱਚ ਕੁਝ ਮੰਤਰੀ ਵੀ ਸ਼ਾਮਲ ਹਨ । ਉਹਨਾਂ ਕਿਹਾ ਕਿ ਇਹਨਾਂ ਵੱਡੇ ਤਸਕਰਾ ਨੂੰ ਨੱਥ ਪਾਏ ਬਿਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਨਹੀ ਕੀਤਾ ਜਾ ਸਕਦਾ । ਉਹਨਾਂ ਕਿਹਾ ਕਿ ਪਾਰਟੀ ਲੋਕ ਮੁਦਿਆਂ ਨੂੰ ਲੈ ਕੇ ਸਦਾ ਸੰਘਰਸ਼ਸ਼ੀਲ ਰਹੇਗੀ । ਇਸ ਮੌਕੇ ਉਹਨਾਂ ਨਾਲ ਭਗਵੰਤ ਮਾਨ, ਡਾ. ਧਰਮਵੀਰ ਗਾਂਧੀ, ਮੁਨੀਸ਼ ਸਿਸੋਦੀਆਂ, ਮੇਘਾ ਪਾਟੇਕਰ ਸੰਜੇ ਸਿੰਘ ਆਦਿ ਮੁੱਖ ਤੌਰ ਪਰ ਹਾਜਰ ਸਨ ।