ਸੰਕਲਪ ਇੰਟਰਨੈਸ਼ਨਲ ਵਲੋਂ ਅਜੋਕੇ ਸਮਾਜ ਦੀਆਂ ਮੂਲ ਸਮੱਸਿਆ ਸਬੰਧੀ ਸੈਮੀਨਾਰ
Posted on:- 25-07-2014
ਪਟਿਆਲਾ: ਸੰਕਲਪ ਇੰਟਰਨੈਸ਼ਨਲ ਵਲੋਂ ਨਮਸਕਾਰ ਪੰਜਾਬ ਦੇ ਸਹਿਯੋਗ ਨਾਲ ਅਜੋਕੇ ਸਮਾਜ ਦੀਆਂ ਮੂਲ ਸਮੱਸਿਆਵਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਮੂਲ ਭਾਸ਼ਣ ਦੌਰਾਨ ਅੰਤਰਰਾਸ਼ਟਰੀੌ ਮਾਮਲਿਆਂ ਦੇ ਮਾਹਿਰ ਅਤੇ ਸਾਹਿੱਤਕਾਰ ਡਾ ਸਵਰਾਜ ਸਿੰਘ (ਯੂ.ਐਸ਼ ਏ.)ਨੇ ਆਖਿਆ ਕਿ ਅੱਜ ਦਾ ਸਮਾਜ ਚਿੰਤਾਂ ਗ੍ਰਸਤ ਹੈ, ਕਿਉਕਿ ਚਿੰਤਾ ਦਾ ਮੁਖ ਕਾਰਨ ਪੱਛਮੀ ਸਰਮਾਏਦਾਰੀ ਦਾ ਖਪਤਕਾਰੀ ਸੱਭਿਆਚਾਰ ਅਰਥਾਤ ਖਪਤਕਾਰੀ ਸੱਭਿਆਚਾਰ ਹੈ,ਜਿਸਨੇ ਮਨੁੱਖ ਨੂੰ ਕੁਦਰਤ,ਸਮਾਜ,ਪਰਵਾਰ ਤੇ ਆਪਣੇ ਆਪ ਤੋਂ ਤੋੜ ਦਿੱਤਾ ਹੈ.ਉਨ੍ਹਾ ਕਿਹਾ ਕਿ ਅੱਜ ਦੇ ਮਨੁੱਖ ਨੂੰ ਅੱਗੇ ਵਧਣ ਲਈ ਦੋ ਚੀਜ਼ਾਂ ਦੀ ਅਹਿਮ ਲੋੜ ਹੈ ਜਿਨ੍ਹਾਂ ਵਿਚੋਂ ਇਕ ਪਦਾਰਥ ਦੀ ਤੇ ਦੂਜੀ ਅਧਿਆਤਮ ਦੀ ।
ਡਾ.ਪਰਮਵੀਰ ਸਿੰਘ ਮੁਖੀ ਸਿੱਖ ਵਿਸ਼ਵਕੋਸ਼ ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਦੱਸਿਆ ਕਿ ਜਦੋਂ ਮਨੁੱਖ ਸੱਚ ਤੋਂ ਦੂਰ ਹੁੰਦਾ ਹੈ ਤਾਂ’ ਸ਼ਰਮ ਧਰਮ ਦੋਏ ਛਪ ਖਲੋਏ ਮਹਾਂਵਾਕ ਅਨੁਸਾਰ ਕੂੜ ਫਿਰੈ ਪਰਧਾਨ ਵਾਲੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ।ਅਜਿਹੀ ਸਥਿਤੀ ਵਿਚ ਮਨੁੱਖ ਕਦੇ ਚਿੰਤਾ ਮੁਕਤ ਨਹੀ ਹੋ ਸਕਦਾ।ਗੁਰਮਤਿ ਦੇ ਸਹਜ ਸਿਧਾਂਤਾ ਬਾਰੇ ਜਾਣੂ ਕਰਉਦਿਆਂ ਉਨ੍ਹਾ ਦੱਸਿਆ ਕਿ ਰੂਹਾਨੀਅਤ ਦਾ ਮਾਰਗ ਹੀ ਸਮਾਜ ਦੀ ਚਿੰਤਾ ਮੁਕਤੀ ਦਾ ਸੱਚਾ ਮਾਰਗ ਹੈ।
ਡਾ.ਜਗਮੇਲ ਸਿੰਘ ਭਾਠੂਆਂ ਸੀਨੀਅਰ ਪੱਤਰਕਾਰ ਦਿੱਲੀ , ਨੇ ਅਜੋਕੀ ਸਮੱਸਿਆਵਾਂ ਵੱਧ ਰਹੀ ਆਬਾਦੀ,ਮਾਰੂ ਹਥਿਆਰ, ਯੁੱਧ, ਨਸ਼ਿਆਂ ਤੇ ਹਵਾ ਪਾਣੀ ਧਰਤੀ ਦੇ ਵਿਸ਼ੈਲੇਪਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਬੀਲਾ ਯੁੱਗ ਤੋਂ ਲੈ ਕੇ ਅੱਜ ਤੱਕ ਮਨੁੱਖ ਸਿਰਫ ਬਾਹਰੋ ਬਦਲਿਆ ਹੈ ,ਅੰਦਰੋਂ ਜਿਉਂ ਦਾ ਤਿਉਂ ਹਿੰਸਕ ਅਤੇ ਜਾਂਗਲੀ ਪਰਵਿਰਤੀ ਦਾ ਧਾਰਨੀ ਹੈ । ਜੇਕਰ ਮਨੁੱਖ ਇਮਾਨਦਾਰੀ ਵੱਲ ਵਧੇ ਅਤੇ ਹਰ ਮਨੁੱਖ ਆਪਣੇ ਸਾਮ੍ਹਣੇ ਵਾਲੇ ਦੂਜੇ ਮਨੁੱਖ ਨੂੰ ,ਮਨੁੱਖ ਦੇ ਤੌਰ ਤੇ ਮਾਨਤਾ ਦੇਣ ਲਈ ਤਿਆਰ ਹੋ ਜਾਵੇ ਤਾਂ ਬਹੁਤ ਸਾਰੀਆਂ ਚਿੰਤਾਵਾ ਤੋਂ ਮੁਕਤੀ ਅਤੇ ਇਕ ਸਨਹਿਰੇ ਭਵਿੱਖ ਤੇ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।
ਸੈਮੀਨਾਰ ਵਿਚ ਸ.ਗੁਰਦੀਪ ਸਿੰਘ ਏ.ਆਈ.ਜੀ. ਰੇਲਵੇ ਨੇ ਚਿੰਤਾ-ਮੁਕਤੀ ਲਈ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ।ਡਾ ਮਨਦੀਪ ਸਿੰਘ ਨੇ ਡਾ ਸਵਰਾਜ ਸਿੰਘ ਦੇ ਜੀਵਨ ਤੇ ਉਨਹਾਂ ਦੀ ਲੇਖਨ ਕਲਾ ਬਾਰੇ ਖੁਲਕੇ ਚਾਨਣਾ ਪਾਇਆ।ਇਸ ਤੋਂ ਪਹਿਲਾਂ ਸੰਕਲਪ ਇੰਟਰਨੈਸ਼ਨਲ ਅਤੇ ਨਮਸਕਾਰ ਪੰਜਾਬ ਦੇ ਅਹੁਦੇਦਾਰਾਂ ਨੇ ਸੈਮੀਨਾਰ ਵਿੱਚ ਪੁੱਜੇ ਡੈਲਗਿੇਟਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੀ ਆਇਆਂ ਆਖਿਆ।ਸੈਮੀਨਾਰ ਵਿੱਚ ਬਾਬਾ ਬਲਬੀਰ ਸਿੰਘ, ਸਤਨਾਮ ਸ਼ਿੰਘ ਬੇਦੀ,ਰੁਪਿੰਦਰ ਕੌਰ,ਸ਼੍ਰੀ ਮੱਖਣ ਗੁਪਤਾ,ਪਿ੍ਰੰਸੀਪਲ ਅਜੀਤ ਸਿੰਘ ਭੱਟੀ,ਅਭਿਨਵ ਜੋਸ਼ੀ,ਬਲਰਾਜ ਸੈਣੀ,ਮਨਦੀਪ ਸੈਣੀ,ਸਵਿੰਦਰਜੀਤ ਸਿੰਘ,ਤਰਨਜੀਤ ਸਿੰਘ,ਸੇਠ ਸ਼ਾਮ ਲਾਲ ਨਵਯੁੱਗ,ਰਾਜ ਪਟਿਆਲਾ,ਵਿਜੈ ਸੂਦ ਅਤੇ ਲਾਡੀ ਜੋਸ਼ੀ ਸਮੇਤ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ।