ਤਿੰਨ ਸਾਬਕਾ ਮੁੱਖ ਜੱਜਾਂ ਨੇ ਕੀਤੇ ਨਾ ਕਰਨ ਵਾਲੇ ਸਮਝੌਤੇ : ਕਾਟਜੂ
Posted on:- 22-07-2014
ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੁਖੀ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਾਰਕੰਡੇ ਕਾਟਜੂ ਨੇ ਅੱਜ ਇਹ ਦੋਸ਼ ਲਗਾ ਕਿ ਵਿਵਾਦ ਖੜਾ ਕਰ ਦਿੱਤਾ ਹੈ ਕਿ 3 ਸਾਬਕਾ ਮੁੱਖ ਜੱਜਾਂ ਨੇ ਯੂਪੀਏ ਸਰਕਾਰ ਦੇ ਇਸ਼ਾਰੇ ’ਤੇ ਮਦਰਾਸ ਹਾਈਕੋਰਟ ਦੇ ਇੱਕ ਵਧੀਕ ਜੱਜ ਨੂੰ ਵਿਸਤਾਰ (ਪਦਉਨਤੀ) ਦੇਣ ਦੇ ਮਾਮਲੇ ਵਿੱਚ ਸਮਝੌਤਾ ਕੀਤਾ ਸੀ ਅਤੇ ਯੂਪੀਏ ਨੇ ਅਜਿਹਾ ਇਸ ਦੇ ਇੱਕ ਸਹਿਯੋਗੀ ਦਰਾਮੁਕ ਦੇ ਦਬਾਅ ਵਿੱਚ ਕੀਤਾ।
ਜਸਟਿਸ ਕਾਟਜੂ ਨੇ ਦੋਸ਼ ਲਾਇਆ ਕਿ 3 ਸਾਬਕਾ ਮੁੱਖ ਜੱਜਾਂ ਆਰਸੀ ਲਾਹੋਟੀ, ਵਾਈਕੇ ਸਭਰਵਾਲ ਅਤੇ ਕੇਜੀ ਬਾਲਾ ਕ੍ਰਿਸ਼ਨਨ ਨੇ ਜੱਜ, ਜਿਸ ਦੇ ਖਿਲਾਫ਼ ਭਿ੍ਰਸ਼ਟਾਚਾਰ ਦੇ ਕਈ ਦੋਸ਼ ਹਨ, ਨੂੰ ਸੇਵਾ ਵਿੱਚ ਬਣੇ ਰਹਿਣ ਦੀ ਮਨਜ਼ੂਰੀ ਦੇ ਕੇ ਅਣਉਚਿਤ ਸਮਝੌਤੇ ਕੀਤੇ। ਦੂਜੇ ਪਾਸੇ ਸਾਬਕਾ ਚੀਫ਼ ਜਸਟਿਸ ਕੇਜੀ ਬਾਲਾਕਿ੍ਰਸ਼ਨਨ ਨੇ ਪ੍ਰੈਸ ਕੌਂਸਲ ਆਫ਼ ਇੰਡੀਆ ਦੇ ਮੁਖੀ ਮਾਰਕੰਡੇ ਕਾਟਜੂ ’ਤੇ ਮੋੜਵਾਂ ਵਾਰ ਕਰਦਿਆਂ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾ ਬੇਬੁਨਿਆਦ ਦੱਸਿਆ। ਜਸਟਿਸ ਬਾਲਾ ਕ੍ਰਿਸ਼ਨਨ ਨੇ ਇਸ ਗੱਲ ’ਤੇ ਹੈਰਾਨੀ ਜਤਾਈ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਕਾਟਜੂ ਨੇ ਤਿੰਨੇ ਸਾਲਾਂ ਬਾਅਦ ਇਹ ਮੁੱਦਾ ਕਿਉਂ ਚੁੱਕਿਆ।
ਉਨ੍ਹਾਂ ਕਿਹਾ ਕਿ ਸਬੰਧਤ ਜੱਜ ਜਿਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ, ਨੂੰ ਤੈਅ ਪ੍ਰਕਿਰਿਆ ਦਾ ਪਾਲਣ ਕਰਦਿਆਂ ਵਿਸਤਾਰ ਦਿੱਤਾ ਗਿਆ ਅਤੇ ਕਿਸੇ ਦੇ ਦਬਾਅ ਵਿੱਚ ਅਜਿਹਾ ਨਹੀਂ ਕੀਤਾ। ਜਸਟਿਸ ਕਾਟਜੂ ਵੱਲੋਂ ਯੂਪੀਏ ’ਤੇ ਲਗਾਏ ਗਏ ਦੋਸ਼ ਬਾਰੇ ਕਾਂਗਰਸੀ ਆਗੂ ਰਾਸ਼ਿਦ ਅਲਵੀ ਨੇ ਕਿਹਾ ਕਿ ਉਹ ਐਨਡੀਏ ਨਾਲ ਨਜ਼ਦੀਕੀ ਵਧਾਉਣਾ ਚਾਹੁੰਦੇ ਹਨ। ਉਧਰ ਇਸ ਮਾਮਲੇ ਨੂੰ ਲੈ ਕੇ ਰਾਜ ਸਭਾ ਵਿੱਚ ਵੀ ਜ਼ੋਰਦਾਰ ਹੰਗਾਮਾ ਹੋਇਆ, ਜਿਸ ਕਾਰਨ ਕਾਰਵਾਈ ਪ੍ਰਭਾਵਤ ਹੋਈ। ਇਸੇ ਦੌਰਾਨ ਸੀਪੀਆਈ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਤੋਂ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਨਿਆਂ ਪਾਲਿਕਾ ’ਤੇ ਪਹਿਲਾਂ ਵੀ ਦੋਸ਼ ਲੱਗਦੇ ਰਹੇ ਹਨ, ਪਰ ਜਸਟਿਸ ਕਾਟਜੂ ਦੇ ਇਸ ਵੱਖ ਤਰ੍ਹਾਂ ਦੇ ਦੋਸ਼ ਨਾਲ ਕੌਮੀ ਨਿਆਂ ਪਾਲਿਕਾ ਕਮਿਸ਼ਨ ਦਾ ਗਠਨ ਕਰਨਾ ਜ਼ਰੂਰੀ ਹੋ ਗਿਆ ਹੈ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਮਦਰਾਸ ਹਾਈ ਕੋਰਟ ਵਿੱਚ 2004 ਵਿੱਚ ਮੁੱਖ ਜੱਜ ਰਹੇ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਦੇ ਜੱਜ ਬਣਨ ਵਾਲੇ ਜਸਟਿਸ ਕਾਟਜੂ ਨੇ ਇੱਕ ਅੰਗਰੇਜ਼ੀ ਅਖ਼ਬਾਰ ਵਿੱਚ ਲਿਖੇ ਲੇਖ ਵਿੱਚ ਦੱਸਿਆ ਕਿ ਤਿੰਨ ਸਾਬਕਾ ਮੁੱਖ ਜੱਜਾਂ ਨੇ ਨਾ ਕਰਨ ਵਾਲੇ ਸਮਝੌਤੇ ਕੀਤੇ ਹਨ। ਜਸਟਿਸ ਕਾਟਜੂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਰਿਪੋਰਟਾਂ ਮਿਲੀਆਂ ਕਿ ਸਬੰਧਤ ਵਧੀਕ ਜੱਜ ਕਥਿਤ ਤੌਰ ’ਤੇ ਭਿ੍ਰਸ਼ਟਾਚਾਰ ਵਿੱਚ ਲਿਪਤ ਸਨ ਅਤੇ ਉਨ੍ਹਾਂ ਨੂੰ ਤਤਕਲੀਨ ’ਤੇ ਭਿ੍ਰਸ਼ਟਾਚਾਰ ਵਿੱਚ ਲਿਪਤ ਸਨ ਅਤੇ ਉਨ੍ਹਾਂ ਨੂੰ ਤਤਕਲੀਨ ਮੁੱਖ ਜੱਜ ਲਾਹੋਟੀ ਨਾਲ ਸਬੰਧਤ ਜੱਜ ਦੇ ਬਾਰੇ ਖੁਫ਼ੀਆ ਬਿਊਰੋ ਤੋਂ ਗੁਪਤ ਜਾਂਚ ਕਰਵਾਏ ਜਾਣ ਬਾਰੇ ਕਿਹਾ ਸੀ।
ਜਸਟਿਸ ਕਾਟਜੂ ਨੇ ਦਾਅਵਾ ਕੀਤਾ ਕਿ ਖੁਫ਼ੀਆ ਬਿਊਰੋ ਦੀ ਰਿਪੋਰਟ ਵਿੱਚ ਦੋਸ਼ ਸਹੀ ਪਾਏ ਗਏ ਅਤੇ ਸਬੰਧਤ ਜੱਜ ਨੂੰ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਿਉਂਕ ਵਧੀਕ ਜੱਜ ਵਜੋਂ ਉਸ ਵਿਅਕਤੀ ਦਾ ਦੋ ਸਾਲ ਦਾ ਕਾਰਜਪਾਲ ਪੂਰਾ ਹੋਣ ਨੂੰ ਸੀ, ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਉਸ ਦੀ ਜੱਜ ਵਜੋਂ ਸੇਵਾ ਸਮਾਪਤ ਕਰ ਦਿੱਤੀ ਜਾਵੇਗੀ। ਜਸਟਿਸ ਕਾਟਜੂ ਨੇ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਖੁਫ਼ੀਆ ਬਿਊਰੋ ਦੀ ਪ੍ਰਤੀਕੂਲ ਰਿਪੋਰਟ ਦੇ ਬਾਵਜੂਦ ਉਸ ਨੂੰ ਇੱਕ ਹੋਰ ਤਰੱਕੀ ਦੇ ਦਿੱਤੀ ਗਈ ਤਾਂ ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਸਭ ਕੁਝ ਦਾ ਕਾਰਨ ਇਹ ਸੀ ਕਿ ਉਸ ਸਮੇਂ ਦੀ ਯੂਪੀਏ1 ਆਪਣੇ ਸਹਿਯੋਗੀ ਦਲਾਂ ਦੇ ਸਮਰਥਨ ’ਤੇ ਨਿਰਭਰ ਸੀ। ਦਰਾਮੁਕ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿੱਚੋਂ ਇੱਕ ਤਾਮਿਲਨਾਡੂ ਦੀ ਪਾਰਟੀ ਸੀ, ਜਿਸ ਦੇ ਆਗੂ ਨੂੰ ਸਬੰਧਤ ਵਧੀਕ ਜੱਜ ਨੇ ਜ਼ਮਾਨਤ ਦਿੱਤੀ ਸੀ। ਜਸਟਿਸ ਕਾਟਜੂ ਨੇ ਕਿਹਾ ਕਿ ਵਧੀਕ ਜੱਜ ਕੋਈ ਸਥਾਈ ਜੱਜ ਨਹੀਂ ਸਨ, ਉਨ੍ਹਾਂ ਦੀ ਸਥਾਈ ਨਿਯੁਕਤੀ ਦੀ ਪੁਸ਼ਟੀ ਕੀਤੀ ਵੀ ਜਾ ਸਕਦੀ ਅਤੇ ਨਹੀਂ ਵੀ ਕੀਤੀ ਜਾ ਸਕਦੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਮਦਰਾਸ ਹਾਈ ਕੋਰਟ ਵਿੱਚ ਤਾਇਨਾਤ ਇੱਕ ਵਧੀਕ ਜੱਜ ’ਤੇ ਭਿ੍ਰਸ਼ਟਾਚਾਰ ਦੇ ਕਈ ਦੋਸ਼ ਲੱਗੇ ਸਨ, ਪਰ ਤਾਮਿਲਨਾਡੂ ਦੀ ਇੱਕ ਸਿਆਸੀ ਪਾਰਟੀ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ’ਤੇ ਦਬਾਅ ਪਾ ਕੇ ਉਨ੍ਹਾਂ ਨੂੰ ਬਰਖਾਸਤ ਨਹੀਂ ਹੋਣ ਦਿੱਤਾ।
ਆਪਣੇ ਬਲਾਗ ਵਿੱਚ ਜਸਟਿਸ ਕਾਟਜੂ ਨੇ ਲਿਖਿਆ ਕਿ ਮਦਰਾਸ ਹਾਈ ਕੋਰਟ ਵਿੱਚ ਤਾਇਨਾਤ ਇੱਕ ਵਧੀਕ ਜੱਜ ’ਤੇ ਭਿ੍ਰਸ਼ਟਾਚਾਰ ਦੇ ਕਈ ਗੰਭੀਰ ਮਾਮਲੇ ਸਨ। ਤਾਮਿਲਨਾਡੂ ’ਚ ਉਨ੍ਹਾਂ ਨੂੰ ਸਿੱਧੇ ਜ਼ਿਲ੍ਹਾ ਜੱਜ ਨਿਯੁਕਤ ਕੀਤਾ ਗਿਆ ਸੀ। ਜ਼ਿਲ੍ਹਾ ਜੱਜ ਰਹਿੰਦਿਆਂ ਹਾਈ ਕੋਰਟ ਦੇ ਵੱਖਵੱਖ ਜੱਜਾਂ ਨੇ ਉਨ੍ਹਾਂ ਖਿਲਾਫ਼ 8 ਗੰਭੀਰ ਮਾਮਲੇ ਬੁਕ ਵਿੱਚ ਦਰਜ ਕਰਵਾਏ ਸਨ। ਜਸਟਿਸ ਕਾਟਜੂ ਨੇ ਲਿਖਿਆ ਹਾਲਾਂਕਿ ਹਾਈ ਕੋਰਟ ਦੇ ਇੱਕ ਕਾਰਜਕਾਰੀ ਮੁੱਖ ਜੱਜ ਨੇ ਆਪਣੀ ਕਲ਼ਮ ਨਾਲ ਇਨ੍ਹਾਂ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਦਉੱਨਤ ਕਰਕੇ ਹਾਈ ਕੋਰਟ ਵਿੱਚ ਵਧੀਕ ਜੱਜ ਨਿਯੁਕਤ ਕਰ ਦਿੱਤਾ ਗਿਆ। ਉਹ ਜੱਜ ਇਸ ਅਹੁਦੇ ’ਤੇ ਉਦੋਂ ਤੱਕ ਸਨ, ਜਦੋਂ ਮੈਂ ਨਵੰਬਰ 2004 ਵਿੱਚ ਮਦਰਾਸ ਹਾਈ ਕੋਰਟ ਦਾ ਮੁੱਖ ਜੱਜ ਬਣ ਕੇ ਆਇਆ ਸੀ। ਸ੍ਰੀ ਕਾਟਜੂ ਨੇ ਕਿਹਾ ਕਿ ਉਕਤ ਜੱਜ ਨੂੰ ਤਾਮਿਲਨਾਡੂ ਦੀ ਇੱਕ ਅਹਿਮ ਪਾਰਟੀ ਦਾ ਸਮਰਥਨ ਹਾਸਲ ਸੀ। ਜਸਟਿਸ ਕਾਟਜੂ ਦਾ ਦੋਸ਼ ਹੈ ਕਿ ਭਿ੍ਰਸ਼ਟਾਚਾਰ ਦੇ ਦੋਸ਼ੀ ਜੱਜ ਨੂੰ ਇਸ ਲਈ ਪਦਉਨਤ ਕੀਤਾ ਗਿਆ, ਕਿਉਂਕਿ ਉਨ੍ਹਾਂ ਨੇ ਜ਼ਿਲ੍ਹਾ ਜੱਜ ਰਹਿੰਦਿਆਂ ਤਾਮਿਲਨਾਡੂ ਦੇ ਇੱਕ ਵੱਡੇ ਆਗੂ ਨੂੰ ਜ਼ਮਾਨਤ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਉਸ ਦੇ ਭਿ੍ਰਸ਼ਟਾਚਾਰ ਦੀਆਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸਨ, ਇਸ ਲਈ ਮੈਂ ਭਾਰਤ ਦੇ ਤੱਤਕਲੀਨ ਮੁੱਖ ਜੱਜ ਜਸਟਿਸ ਲਾਹੋਟੀ ਨੂੰ ਆਈਵੀ ਤੋਂ ਉਸ ਦੀ ਖੁਫ਼ੀਆ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਸ੍ਰੀ ਕਾਟਜੂ ਨੇ ਅੱਗੇ ਲਿਖਿਆ ਕਿ ਜਦੋਂ ਮੈਂ ਚੇਨਈ ਵਿੱਚ ਸੀ ਤਾਂ ਕੁਝ ਹਫ਼ਤਿਆਂ ਬਾਅਦ ਮੁੱਖ ਜੱਜ ਦੇ ਸਕੱਤਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸੀਜੇਆਈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਜਸਟਿਸ ਲਾਹੋਟੀ ਫੋਨ ’ਤੇ ਆਏ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਜੋ ਸ਼ਿਕਾਇਤ ਕੀਤੀ ਸੀ, ਉਹ ਸਹੀ ਹੈ। ਆਈਵੀ ਨੂੰ ਜੱਜ ਦੇ ਖਿਲਾਫ਼ ਕਾਫ਼ੀ ਸਬੂਤ ਮਿਲੇ ਸਨ।