ਵੈਦਿਕ-ਹਾਫ਼ਿਜ਼ ਸਈਦ ਮੁਲਾਕਾਤ: ਸੰਸਦ ’ਚ ਜ਼ੋਰਦਾਰ ਹੰਗਾਮਾ
Posted on:- 16-07-2014
ਸੀਨੀਅਰ ਭਾਰਤੀ ਪੱਤਰਕਾਰ ਵੈਦ ਪ੍ਰਤਾਪ ਵੈਦਿਕ ਵੱਲੋਂ ਪਾਕਿਸਤਾਨ ਸਥਿਤ ਦਹਿਸ਼ਤਵਾਦੀ ਸਮੂਹ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ ਦੇ ਮੁੱਦੇ ’ਤੇ ਅੱਜ ਦੂਜੇ ਦਿਨ ਵੀ ਸੰਸਦ ’ਚ ਜ਼ੋਰਦਾਰ ਹੰਗਾਮਾ ਹੋਇਆ। ਇਸ ਮੁੱਦੇ ਨੂੰ ਲੈ ਕੇ ਅੱਜ ਰਾਜ ਸਭਾ ’ਚ ਕਾਂਗਰਸ ਸਮੇਤ ਵਿਰੋਧੀ ਧਿਰ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਦਿਆਂ ਜ਼ਬਰਦਸਤ ਹੰਗਾਮਾ ਕੀਤਾ। ਦੂਜੇ ਪਾਸੇ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਕੇਂਦਰ ਨੇ ਇਸ ਪੂਰੇ ਮਾਮਲੇ ਤੋਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਉਸ ਨੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਹੈ।
ਅੱਜ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੈਦਿਕ ਨੂੰ ਆਰਐਸਐਸ ਦਾ ਆਦਮੀ ਦੱਸਦਿਆਂ ਮੰਗ ਕੀਤੀ ਕਿ ਇਸ ਮੁਲਾਕਾਤ ’ਚ ਭਾਰਤੀ ਦੂਤਾਵਾਸ ਦੀ ਭੂਮਿਕਾ ਦੀ ਜਾਂਚ ਹੋਵੇ। ਕਾਂਗਰਸ ਨੇ ਸੰਸਦ ਦੇ ਦੋਵੇਂ ਸਦਨਾਂ ’ਚ ਇਸ ਮੁੱਦੇ ਨੂੰ ਚੁੱਕਿਆ। ਉਧਰ ਵੈਦਿਕ ਇਕ ਹੋਰ ਵਿਵਾਦ ’ਚ ਫਸਦੇ ਨਜ਼ਰ ਆ ਰਹੇ ਹਨ। ਇਕ ਪਾਕਿਸਤਾਨੀ ਚੈਨਲ ਨੂੰ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਰਾਜ਼ੀ ਹੋ ਜਾਣ ਤਾਂ ਕਸ਼ਮੀਰ ਦੀ ਆਜ਼ਾਦੀ ’ਚ ਕੋਈ ਹਰਜ਼ ਨਹੀਂ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਦਨ ’ਚ ਦਿੱਤੇ ਬਿਆਨ ’ਚ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਨਾਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਵੇਦ ਪ੍ਰਤਾਪ ਵੈਦਿਕ ਦੀ ਪਾਕਿਸਤਾਨ ਯਾਤਰਾ ਜਾਂ ਹਾਫਿਜ਼ ਸਈਦ ਨਾਲ ਉਨ੍ਹਾਂ ਦੀ ਮੁਲਾਕਾਤ ਨਾਲ ਭਾਰਤ ਸਰਕਾਰ ਦਾ ਦੂਰ ਦਾ ਵੀ ਵਾਸਤਾ ਨਹੀਂ। ਵਿਦੇਸ਼ ਮੰਤਰੀ ਨੇ ਕਿਹਾ ਕਿ ਸ੍ਰੀ ਵੈਦਿਕ ਦੀ ਪਾਕਿਸਤਾਨ ਯਾਤਰਾ ਅਤੇ ਸਈਦ ਨਾਲ ਮੁਲਾਕਾਤ ਸਪੱਸ਼ਟ ਤੌਰ ’ਤੇ ਨਿੱਜੀ ਅਤੇ ਵਿਅਕਤੀਗਤ ਸੀ। ਇਸ ਮੁੱਦੇ ’ਤੇ ਵਿੱਤ ਮੰਤਰੀ ਅਤੇ ਸਦਨ ਦੇ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦਾ ਇਸ ਮੁਲਾਕਾਤ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਇਸ ਮੁੱਦੇ ’ਤੇ ਹੰਗਾਮੇ ਕਾਰਨ ਅੱਜ ਦੁਪਹਿਰ ਤੋਂ ਪਹਿਲਾਂ ਦੀ ਕਾਰਵਾਈ ਵਾਰ-ਵਾਰ ਠੱਪ ਹੋਈ ਅਤੇ ਪ੍ਰਸ਼ਨਕਾਲ ਨਹੀਂ ਚੱਲ ਸਕਿਆ। ਹੰਗਾਮੇ ਕਾਰਨ ਸਦਨ ਦੀ ਕਾਰਵਾਈ ਨੂੰ ਚਾਰ ਵਾਰ ਮੁਲਤਵੀ ਕਰਨਾ ਪਿਆ। ਇਸ ਮੁੱਦੇ ’ਤੇ ਸੁਸ਼ਮਾ ਸਵਰਾਜ ਨੇ ਕਿਹਾ ਕਿ ਅਜਿਹੇ ਦੋਸ਼ ਕਿ ਵੈਦਿਕ ਕਿਸੇ ਦੇ ਦੂਤ ਸਨ ਜਾਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਈਦ ਨਾਲ ਮੁਲਾਕਾਤ ਦੀ ਮਨਜ਼ੂਰੀ ਦਿੱਤੀ ਸੀ, ਪੂਰੀ ਤਰ੍ਹਾਂ ਸੱਚ ਨਹੀਂ ਅਤੇ ਮੰਦਭਾਗੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਉਸ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਾਂਸਦਾਂ ਨੂੰ ਭਰੋਸਾ ਦਿਵਾਇਆ ਕਿ ਰਿਪੋਰਟ ਮਿਲਦਿਆਂ ਹੀ ਸਦਨ ਨੂੰ ਉਸ ਤੋਂ ਜਾਣੂ ਕਰਵਾਇਆ ਜਾਵੇਗਾ। ਸ੍ਰੀ ਜੇਤਲੀ ਨੇ ਕਿਹਾ ਕਿ ਕਸ਼ਮੀਰ ਬਾਰੇ ਸ੍ਰੀ ਵੈਦਿਕ ਨੇ ਜੋ ਰਾਇ ਦਿੱਤੀ ਹੈ ਉਹ ਉਨ੍ਹਾਂ ਦੀ ਨਿੱਜੀ ਰਾਇ ਹੈ ਅਤੇ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸੇ ਦੌਰਾਨ ਸਦਨ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜਾਦ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਵੈਦਿਕ ਪਾਕਿਸਤਾਨ ਗਏ ਇਕ ਵਫ਼ਦ ’ਚ ਸ਼ਾਮਲ ਸਨ। ਵਫ਼ਦ ਦੇ ਮੈਂਬਰ 13 ਜੂਨ ਨੂੰ ਜਾਣ ਤੋਂ ਬਾਅਦ 15 ਜੂਨ ਨੂੰ ਆ ਗਏ, ਪਰ ਵੈਦਿਕ ਉਥੇ 15 ਦਿਨ ਤੱਕ ਰੁਕੇ ਰਹੇ। ਉਨ੍ਹਾਂ ਨੂੰ ਇੰਨੇ ਲੰਮੇ ਸਮੇਂ ਦਾ ਵੀਜ਼ਾ ਕਿਵੇਂ ਮਿਲਿਆ। ਉਨ੍ਹਾਂ ਕਿਹਾ ਕਿ ਵੈਦਿਕ ਨੇ ਉਥੇ ਜੋ ਕੁਝ ਕਿਹਾ ਅਤੇ ਜਿਹੜੇ ਲੋਕਾਂ ਨਾਲ ਮੁਲਾਕਾਤ ਕੀਤੀ ਕੀ ਉਸ ਬਾਰੇ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਸਰਕਾਰ ਨੂੰ ਚੌਕਸ ਕੀਤਾ ਜਾਂ ਕੋਈ ਰਿਪੋਰਟ ਭੇਜੀ। ਉਨ੍ਹਾਂ ਕਿਹਾ ਕਿ ਪੂਰੇ ਘਟਨਾਕ੍ਰਮ ਦੌਰਾਨ ਸਾਡੀਆਂ ਏਜੰਸੀਆਂ ਕੀ ਕਰ ਰਹੀਆਂ ਸਨ।
ਕਾਂਗਰਸੀ ਆਗੂ ਅਨੰਦ ਸ਼ਰਮਾ ਨੇ ਕਿਹਾ ਕਿ ਪੂਰੇ ਘਟਨਾਕ੍ਰਮ ’ਤੇ ਸਰਕਾਰ ਨੇ ਚੁੱਪ ਕਿਉ ਸਾਧ ਰੱਖੀ ਹੈ। ਜਦਕਿ ਉਸ ਨੂੰ ਸੰਸਦ ’ਚ ਸਵਾਲ ਉਠਣ ਦੀ ਨੌਬਤ ਹੀ ਨਹੀਂ ਲਿਆਉਣ ਦੇਣੀ ਚਾਹੀਦੀ ਸੀ। ਇਸੇ ਦੌਰਾਨ ਸੁਸ਼ਮਾ ਸਵਰਾਜ ਨੇ ਕਿਹਾ ਕਿ ਵੀਜ਼ੇ ਦੀ ਮਿਆਦ ਨਾਲ ਭਾਰਤ ਦਾ ਕੋਈ ਲੈਣਾ-ਦੇਣਾ ਨਹੀਂ ਅਤੇ ਇਹ ਪਾਕਿਸਤਾਨ ’ਤੇ ਨਿਰਭਰ ਹੈ ਕਿ ਉਹ ਕਿਸੇ ਵਿਅਕਤੀ ਨੂੰ ਕਿੰਨੇ ਦਿਨ ਲਈ ਵੀਜ਼ਾ ਦਿੰਦੀ ਹੈ। ਸ੍ਰੀ ਵੈਦਿਕ ਦੇ ਬਿਆਨ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਵੀ ਟੀ.ਵੀ ’ਤੇ ਉਹ ਖ਼ਬਰ ਦੇਖੀ ਹੈ ਅਤੇ ਅਸੀਂ ਆਪਣੇ ਆਪ ਨੂੰ ਇਸ ਨਾਲੋਂ ਪੂਰੀ ਤਰ੍ਹਾਂ ਵੱਖ ਕਰਦੇ ਹਾਂ। ਇਸ ਤੋਂ ਪਹਿਲਾਂ ਸੀਪੀਆਈ ਦੇ ਡੀ. ਰਾਜਾ ਨੇ ਜਾਣਨਾ ਚਾਹਿਆ ਕਿ ਸਰਕਾਰ ਨੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਕੋਈ ਸੰਪਰਕ ਕੀਤਾ ਜਾਂ ਰਿਪੋਰਟ ਮੰਗੀ ਹੈ। ਸੀਪੀਆਈ (ਐਮ) ਦੇ ਪੀ ਰਾਜੀਵ ਨੇ ਕਿਹਾ ਕਿ ਵੀਜ਼ਾ ਸਿਰਫ਼ 2 ਸ਼ਹਿਰਾਂ ਦਾ ਸੀ ਅਤੇ ਘੁੰਮਣ ਲਈ ਨਹੀਂ ਸੀ, ਫਿਰ ਵੀ ਵੈਦਿਕ ਨੇ ਕਈ ਸਹੂਲਤਾਂ ਦਾ ਲਾਭ ਉਠਾਇਆ। ਉਨ੍ਹਾਂ ਸਵਾਲ ਕੀਤਾ ਕਿ ਕੀ ਕੋਈ ਬੈਕ ਚੈਨਲ ਮਕੈਨਿਜ਼ਮ ਵਾਲੀ ਗੱਲ ਸੀ। ਭਾਜਪਾ ਦੇ ਮੁਖਤਾਰ ਅਬਾਸ ਨਕਬੀ ਨੇ ਕਿਹਾ ਕਿ ਵੈਦਿਕ ਦੁਆਰਾ ਲਿਖੇ ਗਏ ਇਕ ਲੇਖ ’ਚ ਕਾਂਗਰਸ ਦੇ ਇਕ ਸੀਨੀਅਰ ਆਗੂ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਹ ਪੱਤਰਕਾਰ ਕਿਨ੍ਹਾ ਦੇ ਨਜ਼ਦੀਕੀ ਹੈ।
ashesk46ceg
buy elimite metformin fluoxetine pill celebrex clonidine hcl 0.2mg buy wellbutrin valtrex