ਇਰਾਕ ’ਚ ਰਸਾਇਣਕ ਹਥਿਆਰਾਂ ’ਤੇ ਦਹਿਸ਼ਤਗਰਦਾਂ ਦਾ ਕਬਜ਼ਾ
Posted on:- 11-07-2014
ਇਰਾਕ ਨੇ ਸੰਯੁਕਤ ਰਾਸ਼ਟਰ ਨੂੰ ਸੂਚਿਤ ਕੀਤਾ ਹੈ ਕਿ ਬਗਦਾਦ ਦੇ ਉਤਰ-ਪੱਛਮ ਵਿਚ ਇਕ ਵਿਸ਼ਾਲ ਰਸਾਇਣਕ ਹਥਿਆਰਾਂ ਦੇ ਭੰਡਾਰ ‘ਤੇ ਅੱਤਵਾਦੀਆਂ ਨੇ ਆਪਣਾ ਕੰਟਰੋਲ ਕਾਇਮ ਕਰ ਲਿਆ ਹੈ। ਇਸ ਇਲਾਕੇ ਵਿਚ ਲਗਭਗ 2500 ਖਤਰਨਾਕ ਗੈਸ ਨਾਲ ਭਰੇ ਰਸਾਇਣਕ ਰਾਕੇਟ ਜਾਂ ਫਿਰ ਉਨ੍ਹਾਂ ਦੇ ਕੁੱਝ ਅਵਸ਼ੇਸ਼ ਮੌਜੂਦ ਹਨ। ਇਹ ਗੈਸ ਮਨੁੱਖ ਦੇ ਨਾੜੀਤੰਤਰ ਨੂੰ ਪ੍ਰਭਾਵਿਤ ਕਰਦੀ ਹੈ।
ਸੰਯੁਕਤ ਰਾਸ਼ਟਰ ਸਥਿਤ ਇਰਾਕੀ ਦੂਤ ਮੁਹੰਮਦ ਅਲੀ ਅਲਹਾਕਮ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਚਿੱਠੀ ਰਾਹੀਂ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਅੱਤਵਾਦੀਆਂ ਨੇ ਮੁਥੁਨਾ ਇਲਾਕੇ ਵਿਚ ਦਾਖਲ ਹੋ ਕੇ ਉਥੇ ਰਸਾਇਣਿਕ ਹਥਿਆਰਾਂ ਦੀ ਰੱਖਿਆ ਕਰ ਰਹੇ ਸੁਰੱਖਿਆ ਬਲਾਂ ਤੋਂ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।