1.14 ਕਰੋੜ ਰੁਪਏ ਦੇ ਸਵਾਲ ’ਤੇ ਘਿਰੇ ਭਾਜਪਾ ਆਗੂ ਗਿਰੀਰਾਜ
Posted on:- 10-07-2014
ਭਾਜਪਾ ਦੇ ਸੰਸਦ ਗਿਰਿਰਾਜ ਸਿੰਘ ਦੇ ਘਰ ਹੋਈ ਚੋਰੀ ਦੀ ਰਕਮ ਬਰਾਮਦ ਹੋਣ ਤੋਂ ਬਾਅਦ ਗਿਰੀਰਾਜ ਸਿੰਘ ‘ਤੇ ਜਿੱਥੇ ਹੋਰ ਦਲਾਂ ਦੇ ਲੋਕ ਸਵਾਲ ਖੜੇ ਕਰ ਰਹੇ ਹਨ, ਉੱਥੇ ਹੀ ਭਾਜਪਾ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਕਰ ਰਹੀ ਹੈ। ਚੋਰੀ ਦੇ 1.14 ਕਰੋੜ ਰੁਪਏ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਨੇ ਹੁਣ ਤੂਲ ਫੜ ਲਿਆ ਹੈ।
ਬਿਹਾਰ ਵਿਧਾਨ ਸਭਾ ਦੇ ਗੇਟ ‘ਤੇ ਬੁੱਧਵਾਰ ਨੂੰ ਜਿੱਥੇ ਜਨਤਾ ਦਲ ਦੇ ਮੈਂਬਰ ਧਰਨੇ ‘ਤੇ ਬੈਠ ਕੇ ਸੰਸਦ ਦੀ ਗਿ੍ਰਫਤਾਰੀ ਦੀ ਮੰਗ ਕਰ ਰਹੇ ਹਨ, ਉੱਥੇ ਹੀ ਰਾਸ਼ਟਰੀ ਜਨਤਾ ਦਲ ਨੇ ਵੀ ਪੂਰੇ ਮਾਮਲੇ ਦੀ ਜਾਂਚ ਕਰਨ ਅਤੇ ਸੰਸਦ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਹੈ। ਭਾਜਪਾ ਸੰਸਦ ਗਿਰੀਰਾਜ ਸਿੰਘ ਨੇ ਦਿੱਲੀ ਤੋਂ ਫੋਨ ਕਰਕੇ ਦੱਸਿਆ ਕਿ ਇਹ ਪੈਸਾ ਉਨਾਂ ਦੇ ਰਿਸ਼ਤੇਦਾਰ ਦਾ ਹੈ, ਜੋ ਛੇਤੀ ਹੀ ਸਾਰਿਆਂ ਸਾਹਮਣੇ ਆ ਕੇ ਸਵੀਕਾਰ ਕਰਨਗੇ। ਉਨਾਂ ਨੇ ਕਿਹਾ ਕਿ ਛੇਤੀ ਹੀ ਪੂਰਾ ਮਾਮਲਾ ਸਾਫ ਹੋ ਜਾਵੇਗਾ। ਉਨਾਂ ਨੇ ਇਸ ਮਾਮਲੇ ‘ਚ ਉਨਾਂ ਨੂੰ ਵਿਰੋਧੀ ਧਿਰ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ। ਬਿਹਾਰ ‘ਚ ਪਰਤਖ ਦੇ ਨੇਤਾ ਨੰਦਕਿਸ਼ੋਰ ਯਾਦਵ ਨੇ ਕਿਹਾ ਕਿ ਸਰਕਾਰ ਰੋਹਤਾਸ ‘ਚ ਪੁਲਸ ਫਾਇਰਿੰਗ ‘ਚ 2 ਪਿੰਡ ਵਾਸੀਆਂ ਦੀ ਮੌਤ ਤੋਂ ਧਿਆਨ ਭਟਕਾਉਣ ਲਈ ਇਹ ਮਾਮਲਾ ਬਣਾ ਰਹੀ ਹੈ।