ਅਫ਼ਗਾਨਿਸਤਾਨ : ਅਬਦੁਲਾ ਨੇ ਕੀਤਾ ਚੋਣ ਨਤੀਜਿਆਂ ਦਾ ਬਾਈਕਾਟ
Posted on:- 09-07-2014
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਬਦੁਲਾ-ਅਬਦੁਲਾ ਨੇ ਪਿਛਲੇ ਮਹੀਨੇ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਧਾਂਦਲੀ ਦੀ ਗੱਲ ਕਹਿੰਦਿਆਂ ਮੁੱਢਲੇ ਚੋਣ ਨਤੀਜਿਆਂ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਲਾਨੇ ਨਤੀਜੇ ਇਥੋਂ ਦੀ ਜਨਤਾ ਨਾਲ ਧੋਖਾ ਹੈ। ਚੋਣ ਕਮਿਸ਼ਨ ਨੇ ਅੱਜ 14 ਜੂਨ ਨੂੰ ਹੋਈਆਂ ਦੂਜੇ ਗੇੜ ਦੀਆਂ ਚੋਣਾਂ ’ਚ ਅਸ਼ਰਫ਼ ਘਾਨੀ ਨੂੰ 56.40 ਫੀਸਦੀ ਵੋਟਾਂ ਨਾਲ ਜੇਤੂ ਕਰਾਰ ਦਿੱਤਾ ਸੀ। ਚੋਣਾਂ ’ਚ ਅਬਦੁਲਾ ਨੂੰ ਘੱਟ ਗਿਣਤੀ ਤਾਜਿਕ ਭਾਈਚਾਰਾ ਅਤੇ ਘਾਨੀ ਨੂੰ ਪਾਸ਼ਤੂਨ ਭਾਈਚਾਰੇ ਦਾ ਸਮਰਥਨ ਮਿਲਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਆਖਰੀ ਨਤੀਜੇ ਨਹੀਂ ਹਨ। ਹਾਲੇ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।