ਬਦਾਯੂੰ ਬਲਾਤਕਾਰ ਮਾਮਲਾ : ਲਾਸ਼ਾਂ ਕੱਢਵਾ ਕੇ ਸੀਬੀਆਈ ਕਰਵਾਏਗੀ ਮੁੜ ਪੋਸਟਮਾਰਟਮ
Posted on:- 09-07-2014
ਉਤਰ ਪ੍ਰਦੇਸ਼ ਦੇ ਬਦਾਯੂੰ ’ਚ ਦੋ ਲੜਕੀਆਂ ਦੀ ਕਥਿਤ ਬਲਾਤਕਾਰ ਤੋਂ ਬਾਅਦ ਹੱਤਿਆ ਦੇ ਮਾਮਲੇ ਨੂੰ ਨਵਾਂ ਮੋੜ ਦਿੰਦਿਆਂ ਸੀਬੀਆਈ ਨੇ ਦੋਵੇਂ ਲੜਕੀਆਂ ਦਾ ਨਵੇਂ ਸਿਰੇ ਤੋਂ ਪੋਸਟਮਾਰਟਮ ਕਰਵਾਉਣ ਲਈ ਕਬਰਾਂ ਖੋਦ ਕੇ ਉਨ੍ਹਾਂ ਦੀ ਲਾਸ਼ਾਂ ਕੱਢਵਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਸੀਬੀਆਈ ਨੂੰ ਲਗਦਾ ਹੈ ਕਿ ਪੋਸਟਮਾਰਟਮ ਕਰਨ ’ਚ ਸਹੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਸੀ। ਏਜੰਸੀ ’ਚ ਮੌਜੂਦ ਉੱਚ ਸੂਤਰਾਂ ਨੇ ਦੱਸਿਆ ਕਿ ਪਹਿਲਾ ਪੋਸਟਮਾਰਟਮ ਰਾਤ ਸਮੇਂ ਕੀਤਾ ਗਿਆ ਸੀ, ਜੋ ਨਿਰਧਾਰਿਤ ਕਾਰਜ ਪ੍ਰਣਾਲੀ ਦੇ ਖਿਲਾਫ਼ ਹੈ।
ਪੋਸਟਮਾਰਟਮ ਸੂਰਜ ਛਿਪਣ ਤੋਂ ਬਾਅਦ ਨਹੀਂ ਕੀਤਾ ਜਾਂਦਾ, ਸਿਵਾਏ ਵਿਵਾਦਿਤ ਐਮਰਜੈਂਸੀ
ਮਾਮਲਿਆਂ ਨੂੰ ਛੱਡ ਕੇ। ਲਾਸ਼ਾਂ ਕੱਢਣ ਤੋਂ ਪਹਿਲਾਂ ਸੀਬੀਆਈ ਇਕ ਮੈਡੀਕਲ ਬੋਰਡ ਗਠਿਤ
ਕਰੇਗੀ, ਜਿਸ ਤੋਂ ਬਾਅਦ ਉਹ ਨਵੇਂ ਸਿਰੇ ਤੋਂ ਪੋਸਟਮਾਰਟਮ ਲਈ ਦੋਵੇਂ ਲੜਕੀਆਂ ਦੀਆਂ
ਕਬਰਾਂ ਖੋਦ ਨੂੰ ਉਨ੍ਹਾਂ ਦੀਆਂ ਲਾਸ਼ਾਂ ਕੱਢਣ ਨੂੰ ਲੈ ਕੇ ਨਿਰਦੇਸ਼ ਲੈਣ ਲਈ ਇਕ ਸਥਾਨਕ
ਅਦਾਲਤ ਕੋਲ ਜਾਵੇਗੀ।