ਯੁਕਰੇਨ ਦੇ ਫੌਜੀਆਂ ਵੱਲੋਂ ਸਲੋਵਯਾਂਸਕ ਸ਼ਹਿਰ ’ਤੇ ਕਬਜ਼ਾ
Posted on:- 07-07-2014
ਵਿਦਰੋਹੀਆਂ ਦੇ ਗੜ੍ਹ ਸਲੋਵਯਾਂਸਕ ’ਤੇ ਦੁਬਾਰਾ ਕਬਜ਼ਾ ਕੀਤੇ ਜਾਣ ‘ਤੇ ਯੁਕਰੇਨ ਦੇ ਰਾਸ਼ਟਰਪਤੀ ਪੇਟਰੋ ਪੋਰੋਸ਼ੇਂਕੋ ਨੇ ਇਸ ਨੂੰ ਤਿੰਨ ਮਹੀਨਿਆਂ ਦੇ ਸੰਘਰਸ਼ ‘ਚ ਇਕ ਮਹੱਤਵਪੂਰਨ ਮੋੜ ਦੀ ਸ਼ੁਰੂਆਤ ਦੱਸਦੇ ਹੋਏ ਇਸ ਦਾ ਸਵਾਗਤ ਕੀਤਾ ਹੈ।
ਪੈਟਰੋ ਪੋਰੋਸ਼ੇਂਕੋ ਨੇ ਕਿਹਾ ਕਿ ਇਹ ਪੂਰੀ ਜਿੱਤ ਤਾਂ ਨਹੀਂ ਸੀ ਪਰ ਇਸ ਘਟਨਾਕ੍ਰਮ ਦਾ ਇਹ ਇਕ ਵੱਡਾ ਪ੍ਰਤੀਕਾਤਮਕ ਮਹੱਤਵ ਹੈ।
ਜੰਗ ਬੰਦੀ ਖਤਮ ਹੋਣ ਤੋਂ ਬਾਅਦ ਇਸ ਹਫਤੇ ਸਰਕਾਰੀ ਫੌਜੀ ਦਸਤਿਆਂ ਨੇ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ‘ਚ ਇਕ ਹਮਲਾਵਰ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਖੇਤਰੀ ਪੱਧਰ ਦੀ ਸਫਲਤਾ ਮਿਲੀ ਹੈ।
ਰੂਸੀ ਹਮਾਇਤੀ ਵੱਖਵਾਦੀਆਂ ਨੇ ਹੁਣ ਵੀ ਦੋ ਖੇਤਰੀ ਰਾਜਧਾਨੀਆਂ ਅਤੇ ਹੋਰ ਮੁੱਖ ਖੇਤਰਾਂ ‘ਤੇ ਆਪਣਾ ਕਬਜ਼ਾ ਬਣਾਇਆ ਹੋਇਆ ਹੈ। ਪਰ ਸਵਲੋਵੀਯਾਂਸਕ ਨੂੰ ਵਿਦਰੋਹੀਆਂ ਦਾ ਮੁੱਖ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਅਤੇ ਇਹ ਸਵੈਘੋਸ਼ਿਤ ਪੀਪਲਜ਼ ਰੀਪਬਲੀਕਨ ਆਫ ਦੋਨੇਤਸਕ ਦਾ ਫੌਜੀ ਕੇਂਦਰ ਸੀ। ਇਕ ਵਿਦਰੋਹੀ ਬੁਲਾਰੇ ਨੇ ਦੱਸਿਆ ਕਿ ਵਿਦਰੋਹੀ ਪੂਰੇ ਉੱਤਰੀ ਖੇਤਰ ਨੂੰ ਖਾਲੀ ਕਰਵਾ ਦੇਣਗੇ ਅਤੇ ਵਾਪਸ ਦੋਨੇਤਸਕ ਸ਼ਹਿਰ ‘ਚ ਚਲੇ ਜਾਣਗੇ। ਹੁਣ ਤੱਕ ਸਰਕਾਰ ਨੂੰ ਮਿਲੀ ਜਿੱਤ ‘ਚ ਸਲੋਵੀਯਾਂਸਕ ‘ਤੇ ਫਿਰ ਤੋਂ ਕਬਜ਼ਾ ਕਰਨਾ ਅਤੇ ਸਿਟੀ ਹਾਲ ਦੇ ਉਪਰ ਯੁਕਰੇਨ ਦਾ ਝੰਡਾ ਲਹਿਰਾਉਣਾ ਸਭ ਤੋਂ ਅਹਿਮ ਹੈ।
ਇਹ ਸ਼ਹਿਰ ਵਿਦਰੋਹੀਆਂ ਦਾ ਇਕ ਮੁੱਖ ਕੇਂਦਰ ਤਾਂ ਸੀ ਹੀ ਨਾਲ ਹੀ ਇਹ ਵੱਖਵਾਦੀਆਂ ਦੀ ਸਮਰੱਥਾ ਦਾ ਪ੍ਰਤੀਕ ਬਣ ਚੁੱਕਾ ਸੀ, ਜਿਸ ਦੀ ਬਦੌਲਤ ਪੂਰਬੀ ਖੇਤਰ ‘ਚ ਫਿਰ ਤੋਂ ਕੰਟਰੋਲ ਕਰਨ ਦੀਆਂ ਕੀ. ਐਫ. ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕੀਤਾ ਜਾਂਦਾ ਰਿਹਾ ਸੀ। ਅਜਿਹਾ ਲੱਗਦਾ ਹੈ ਕਿ ਵਿਦਰੋਹੀ ਇਕ ਦੂਜੇ ਮੁੱਖ ਸ਼ਹਿਰ ਕ੍ਰਾਮਾਤੋਸਰਕ ਨੂੰ ਵੀ ਖਾਲੀ ਕਰ ਰਹੇ ਹੋਣਗੇ। ਪਰ ਸਵਾਲ ਇਹ ਹੈ ਕਿ ਕੀ ਇਹ ਯੁਕਰੇਨ ‘ਚ ਚੱਲ ਰਹੇ ਸੰਘਰਸ਼ ‘ਚ ਇਕ ਮਹੱਤਵਪੂਰਨ ਮੋੜ ਹੈ ਜਾਂ ਫਿਰ ਇਹ ਸਿਰਫ ਸੰਘਰਸ਼ ਖੇਤਰ ‘ਚ ਇਕ ਬਦਲਾਅ ਹੈ?