ਨੇਮਾਰ ਵਿਸ਼ਵ ਫੁਟਬਾਲ ਕੱਪ ਤੋਂ ਬਾਹਰ
Posted on:- 06-07-2014
ਬ੍ਰਾਜ਼ੀਲ ਨੇ ਕੋਲੰਬੀਆ ਨੂੰ ਹਰਾ ਕੇ ਸੈਮੀਫਾਈਨਲ ਮੈਚ ਜਿੱਤ ਲਿਆ ਹੈ, ਪਰ ਆਪਣੀ ਮੇਜ਼ਬਾਨੀ ਵਿੱਚ ਵਿਸ਼ਵ ਫੁੱਟਬਾਲ ਕੱਪ ਜਿੱਤਣ ਦਾ ਸੁਪਨਾ ਦੇਖ ਰਹੀ ਬ੍ਰਾਜ਼ੀਲ ਦੀ ਟੀਮ ਨੂੰ ਉਸ ਸਮੇਂ ਤਕੜਾ ਝਟਕਾ ਲੱਗਾ, ਜਦੋਂ ਉਸ ਦਾ ਸਭ ਤੋਂ ਚਰਚਿਤ ਖ਼ਿਡਾਰੀ ਨੇਮਾਰ ਰੀੜ ਦੀ ਹੱਡੀ ’ਚ ਫਰੈਕਚਰ ਹੋਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਨੇਮਾਰ ਨੂੰ ਇਹ ਸੱਟ ਸ਼ੁੱਕਰਵਾਰ ਨੂੰ ਕੁਆਰਟਰ ਫਾਇਨਲ ਵਿੱਚ ਕੋਲੰਬੀਆ ਤੋਂ ਮਿਲੀ 21 ਨਾਲ ਜਿੱਤ ਦੌਰਾਨ ਲੱਗੀ। ਨੇਮਾਰ ਦੇ ਜ਼ਖ਼ਮੀ ਹੋ ਕੇ ਹਸਪਤਾਲ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਸ਼ੁਭਚਿੰਤਕ ਵੀ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ।
ਨੇਮਾਰ ਨੂੰ ਪਿੱਠ ਦੇ ਹੇਠਾਂ ਸੱਟ ਲੱਗੀ ਹੈ ਅਤੇ ਉਨ੍ਹਾਂ ਦੇ ਡਾਕਟਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵਿਸ਼ਵ ਫੁੱਟਬਾਲ ਕੱਪ ਦੇ ਰਹਿੰਦੇ ਮੈਚਾਂ ਵਿੱਚ ਉਹ ਖੇਡ ਨਹੀਂ ਸਕਣਗੇ। 22 ਸਾਲ ਦੇ ਨੇਮਾਰ ਉਸ ਸਮੇਂ ਜ਼ਖ਼ਮੀ ਹੋ ਗਏ, ਜਦੋਂ ਕੋਲੰਬੀਆ ਦੇ ਖਿਡਾਰੀ ਜੁਆਨ ਜੁਨਿਗਾ ਦੇ ਗੋਡੇ ਨਾਲ ਉਨ੍ਹਾਂ ਦੀ ਰੀੜ ਦੀ ਹੱਡੀ ’ਚ ਸੱਟ ਲੱਗੀ।