ਬਾਦਲ ਐਸਜੀਪੀਸੀ ਐਕਟ ਬਾਰੇ ਅਨਜਾਣ ਜਾਂ ਫਿਰ ਲੋਕਾਂ ਨੂੰ ਬੇਵਕੂਫ਼ ਬਣਾ ਰਿਹਾ : ਬਾਜਵਾ
Posted on:- 04-07-2014
ਸੂਬਾ ਕਾਂਗਰਸ ਕਮੇਟੀ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕਹਿੰਦਿਆਂ ਚੁਣੌਤੀ ਦਿੱਤੀ ਹੈ ਕਿ ਉਹ ਜਾਂ ਤਾਂ ਬਹੁਤ ਸਿੱਧੇ ਹਨ ਜਾਂ ਫਿਰ ਜਾਣਬੁਝ ਕੇ ਸਿੱਖ ਗੁਰਦੁਆਰਾ ਐਕਟ 1925 ਦੀ ਗੱਲ ਨੂੰ ਲਮਕਾ ਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਇਹ ਐਕਟ ਜਿਸ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰਦੀ ਹੈ ਇਕ ਪਾਰਲੀਮੈਂਟ ਦਾ ਐਕਟ ਸੀ, ਅਜਿਹੇ ’ਚ ਹਰਿਆਣਾ ਸਰਕਾਰ ਇਸ ’ਚ ਜੋੜ ਤੋੜ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਬਾਦਲ ਦੀ ਜਾਣਕਾਰੀ ਹਿੱਤ ਉਹ ਦੱਸਣਾ ਚਾਹੁੰਦੇ ਹਨ ਕਿ ਇਹ ਕਾਨੂੰਨ ਉਸ
ਵੇਲੇ ਲਾਹੌਰ ਸਥਿਤ ਪੰਜਾਬ ਵਿਧਾਨ ਸਭਾ ਵੱਲੋਂ ਬਣਾਇਆ ਗਿਆ ਸੀ ਅਤੇ ਇਹ ਲਾਹੌਰ ਵਿਧਾਨ
ਸਭਾ ਦੀ ਵੈਬਸਾਈਟ ’ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ 1925 ਦਾ ਪੰਜਾਬ ਐਕਟ 8 ਇਸ ਦਾ ਸਬ
ਟਾਈਟਲ ਹੈ। ਉਨ੍ਹਾਂ ਕਿਹਾ ਕਿ ਇਸ ਲੜੀ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਐਕਟ ਨੂੰ ਪਾਰਲੀਮੈਂਟ ਵੱਲੋਂ ਅਪਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਮੰਨਣਾ ਮੁਸ਼ਕਿਲ
ਹੈ ਕਿ ਬਾਦਲ ਜਿਹੜੇ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਹਨ ਅਤੇ ਇਨ੍ਹਾਂ ਨੇ ਅਪਣਾ ਸਿਆਸੀ
ਕੈਰੀਅਰ ਐਸਜੀਪੀਸੀ ਨਾਲ ਸ਼ੁਰੂ ਕੀਤਾ ਸੀ, ਨੂੰ ਇਸ ਐਕਟ ਦੇ ਬਣਨ ਬਾਰੇ ਵੀ ਨਹੀਂ ਪਤਾ ਜਿਸ
ਦੇ ਤਹਿਤ ਐਸਜੀਪੀਸੀ ਨੂੰ ਸੰਵੈਧਾਨਿਕ ਅਧਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ
ਸਾਲਾਂ ਤੋਂ ਸਿੱਖਾਂ ਦੇ ਧਾਰਮਿਕ-ਸਿਆਸੀ ਮਾਮਲਿਆਂ ’ਚ ਪ੍ਰਮੁੱਖ ਭੂਮਿਕਾ ਅਦਾ ਕਰ ਰਹੀ ਹੈ
ਅਤੇ ਇਸ ਵੱਲੋਂ ਬਣਾਏ ਅਕਾਲੀ ਦਲ ਨੂੰ ਸਹਾਇਕ ਬਾਡੀ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ,
ਜਦੋਂ ਤੱਕ ਬਾਦਲ ਨੇ ਅਕਾਲੀਆਂ ਦੇ ਮਾਮਲਿਆਂ ’ਤੇ ਹਾਵੀ ਹੋਣਾ ਸ਼ੁਰੂ ਨਹੀਂ ਕੀਤਾ ਸੀ।
ਉਨ੍ਹਾਂ
ਬਾਦਲ ਵੱਲੋਂ ਬੀਤੇ ਦਿਨ ਮੋਹਾਲੀ ਵਿਖੇ ਦਿੱਤੇ ਬਿਆਨ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ
ਨੇ ਕਿਹਾ ਸੀ ਕਿ ਐਸਜੀਪੀਸੀ ਪਾਰਲੀਮੈਂਟ ਦੇ ਇਕ ਕਾਨੂੰਨ ਰਾਹੀਂ ਬਣੀ ਸੀ ਤੇ ਹਰਿਆਣਾ
ਕੋਲ ਇਸ ’ਚ ਜੋੜਤੋੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਉਸ ਸੂਬੇ ਦੇ ਸਿੱਖਾਂ
ਵੱਲੋਂ ਕੀਤੀ ਜਾ ਰਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਨੂੰ ਕਾਂਗਰਸ ਦੀ
ਸਾਜ਼ਿਸ਼ ਕਹਿ ਕੇ ਅਲੋਚਨਾ ਕਰਨ ਵਾਲੇ ਬਾਦਲ ਨੂੰ ਵੀ ਸਵਾਲ ਕੀਤਾ ਹੈ, ਕਿਉਕਿ ਪਾਰਟੀ ਉਸ
ਸੂਬੇ ਦੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ
ਦੇ ਸਿੱਖਾਂ ਕੋਲ ਆਪਣੇ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਇਹ
ਮੰਗ ਸਮੇਂਸਮੇਂ ਅਕਾਲੀ ਦਲ ਵੱਲੋਂ ਸਵੈ ਅਧਿਕਾਰ ਲਈ ਕੀਤੀਆਂ ਜਾਣ ਵਾਲੀਆਂ ਮੰਗਾਂ ਦੇ
ਬਰਾਬਰ ਹੈ, ਜਿਨ੍ਹਾਂ ’ਚ ਬਾਦਲ ਵੀ ਸ਼ਾਮਲ ਰਹੇ ਹਨ।
ਉਨ੍ਹਾਂ ਬਾਦਲ ਨੂੰ ਪੰਜਾਬ ਰੀ
ਆਰਗੇਨਾਈਜੇਸ਼ਨ ਐਕਟ, 1966 ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਹੈ, ਜਿਸ ਦੇ ਅਧੀਨ
ਐਸਜੀਪੀਸੀ ਨੂੰ ਅੰਤਰ ਸੂਬਾਈ ਕਾਰਪੋਰੇਟ ਬਾਡੀ ਦਾ ਸਟੇਟਸ ਮਿਲਦਾ ਹੈ। ਉਨ੍ਹਾਂ ਕਿਹਾ ਕਿ
ਰੀ-ਆਰਗੇਨਾਈਜੇਸ਼ਨ ਐਕਟ ਦੀ ਤਜਵੀਜ਼ ਹੀ ਹੈ, ਜਿਹੜੀ ਪਾਰਲੀਮੈਂਟ ਨੂੰ ਸਿੱਖ ਗੁਰਦੁਆਰਾ ਐਕਟ
’ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਤੇ ਇਸ ਬਾਡੀ ਦੀਆਂ ਚੋਣਾਂ ਕਰਵਾਉਣ ਦਾ ਅਧਿਕਾਰ
ਦਿੰਦੀ ਹੈ। ਉਨ੍ਹਾਂ ਬਾਦਲ ਨੂੰ ਅਜਿਹੇ ਗੰਭੀਰ ਮੁੱਦਿਆਂ ’ਤੇ ਲੋਕਾਂ ਨੂੰ ਗੁੰਮਰਾਹ
ਕਰਨੋਂ ਰੁੱਕ ਜਾਣ ਲਈ ਕਿਹਾ ਹੈ, ਕਿਉਕਿ ਪੰਜਾਬ ਪਹਿਲਾਂ ਹੀ ਅਜਿਹੇ ਬਿਆਨਾਂ ਤੇ ਉਨ੍ਹਾਂ
ਦੀਆਂ ਗਤੀਵਿਧੀਆਂ ਕਾਰਨ ਬਹੁਤ ਕੁਝ ਭੋਗ ਚੁੱਕਾ ਹੈ। ਉਨ੍ਹਾਂ ਨੇ ਪੰਜਾਬ ਦੇ ਸਿੱਖਾਂ ਨੂੰ
ਗੁੰਮਰਾਹ ਕਰਕੇ ਉਨ੍ਹਾਂ ਦੇ ਗੁੱਸੇ ਨੂੰ ਭੜਕਾਉਣ ਵਾਲੇ ਬਾਦਲ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਹ ਅਸਲੀਅਤ ’ਚ ਅਨਜਾਨ ਹਨ, ਤਾਂ ਉਨ੍ਹਾਂ ਨੂੰ ਮੰਨਣਾ ਚਾਹੀਦਾ
ਹੈ।
ਉਨ੍ਹਾਂ ਐਸਜੀਪੀਸੀ ਮੁਖੀ ਅਵਤਾਰ ਸਿੰਘ ਮੱਕੜ ’ਤੇ ਬਾਦਲ ਪਰਿਵਾਰ ਦੀ ਕਠਪੁਤਲੀ
ਹੋਣ ਦਾ ਦੋਸ਼ ਲਗਾਇਆ ਹੈ, ਜਿਹੜੇ ਸੁਤੰਤਰ ਤਰੀਕੇ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ
ਕਿਹਾ ਕਿ ਉਨ੍ਹਾਂ ਰਾਹੀਂ ਬਾਦਲ ਪਰਿਵਾਰ ਸਾਰੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਨੂੰ ਕੰਟਰੋਲ
ਕਰ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ, ਕਿਉਕਿ ਇਹ ਸੰਸਥਾਵਾਂ ਸਿਰਫ ਅਕਾਲੀ ਦਲ ਦੇ
ਸਿੱਖਾਂ ਨਾਲ ਨਹੀਂ ਸਬੰਧਤ ਹਨ, ਬਲਕਿ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਵਿਸ਼ਵ ਪੱਧਰ
’ਤੇ ਜੁੜੀ ਹੋਈ ਹੈ। ਉਨ੍ਹਾਂ ਨੇ ਆਪਣੇ ਵਿਸ਼ੇਸ਼ ਹਿੱਤਾਂ ਲਈ ਇਨ੍ਹਾਂ ਸੰਸਥਾਵਾਂ ਦੀ
ਦੁਰਵਰਤੋਂ ਕਰਨ ਵਾਲੇ ਬਾਦਲ ਨੂੰ ਚੇਤਾਵਨੀ ਦਿੱਤੀ ਹੈ।