ਅਕਾਲੀ ਆਗੂ ਸਣੇ ਚਾਰ ਵਿਅਕਤੀਆਂ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ
Posted on:- 04-07-2014
ਪਿਛਲੇ ਵਰੇ ਬਲਾਚੌਰ ਦੇ ਵਾਰਡ ਨੰਬਰ 13 ਤੋਂ ਐੱਮ .ਸੀ ਦੀ ਲੜ ਚੁੱਕੇ ਅਕਾਲੀ ਉਮੀਦਵਾਰ ਸੁਰੇਸ਼ ਕੁਮਾਰ ਸਿਆਣਾ, ਉਸਦੇ ਭਰਾ ਸਮੇਤ ਚਾਰ ਵਿਆਕਤੀਆਂ ਤੇ ਥਾਣਾ ਬਲਾਚੌਰ ਦੀ ਪੁਲਿਸ ਨੇ ਜਮੀਨ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ 420 ਤੇ 120 ਬੀ ਤਹਿਤ ਪਰਚਾ ਦਰਜ ਕਰ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਲਵੰਤ ਸਿੰਘ ਪੁੱਤਰ ਰਾਮ ਕਿ੍ਰਸ਼ਨ ਤੇ ਕਿ੍ਰਸ਼ਨ ਦੇਵ ਪੁੱਤਰ ਮੁਨਸ਼ੀ ਰਾਮ ਵਾਸੀ ਰਜਿੰਦਰ ਨਗਰ ਸਿਵਲ ਲਾਈਨ ਲੁਧਿਆਣਾ ਨੇ ਦੱਸਿਆ ਕਿ ਉਹਨਾਂ ਨੇ ਮਿਤੀ 15 ਅਕਤੂਬਰ 2013 ਨੂੰ ਸ਼ੁਰੇਸ਼ ਕਮਾਰ ਤੇ ਦਵਿੰਦਰ ਕੁਮਾਰ ਪੁੱਤਰ ਹਰਭਜਨ ਲਾਲ ਵਾਸੀ ਵਾਰਡ ਨੰਬਰ 13 ਸਿਆਣਾ ਬਲਾਚੌਰ ਨਾਲ ਪਿੰਡ ਕਟਵਾਰਾ(ਹੱਦ ਬਸਤ 372) ਦੀ 20 ਏਕੜ ਜਮੀਨ ਦੀ ਖਰੀਦ ਕਰਨ ਲਈ 24 ਲੱਖ 50 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਇਕਰਾਰਨਾਮਾ ਕੀਤਾ ਸੀ।
ਇਸ ਮੌਕੇ ਗਵਾਹ ਰਵਿੰਦਰ ਸਿੰਘ ਪੁੱਤਰ
ਅਵਿਨਾਸ਼ ਚੰਦਰ ਪਿੰਡ ਬਾਗੋਵਾਲ ਤੇ ਸੱਤਪਾਲ ਪੁੱਤਰ ਕਿਸ਼ਨ ਚੰਦ ਪਿੰਡ ਉਧਨਵਾਲ ਤਹਿਸੀਲ
ਬਲਾਚੌਰ ਸਨ। ਉਹਨਾਂ ਦੱਸਿਆ ਕਿ ਸ਼ੁਰੇਸ਼ ਕੁਮਾਰ ਤੇ ਦਵਿੰਦਰ ਕੁਮਾਰ ਨੇ ਬਿਆਨੇ ਦੇ ਤੌਰ ਤੇ
1 ਕਰੋੜ 25 ਲੱਖ ਰੁਪਏ ਲਏ ਸਨ ਤੇ ਰਜਿਸਟਰੀ ਦੀ ਤਾਰੀਖ 25 ਅਪ੍ਰੈਲ 2014 ਲਿਖੀ ਗਈ
ਸੀ।ਸ਼ਿਕਾਇਤ ਕਰਤਾਵਾਂ ਨੇ ਇਹ ਵੀ ਕਿਹਾ ਕਿ ਉਸ ਵੇਲੇ ਇਹ ਵੀ ਲਿਖਿਆ ਗਿਆ ਸੀ ਕਿ ਇਹ ਜਮੀਨ
ਇਹਨਾਂ ਦੀ ਹੀ ਹੈ ਤੇ ਹੋਰ ਕਿਸੇ ਨਾਲ ਇਸ ਜਮੀਨ ਦਾ ਕੋਈ ਇਕਰਾਰਨਾਮਾ ਨਹੀਂ ਕੀਤਾ ਹੋਇਆ।
ਉਹਨਾਂ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਇਹ ਪਤਾ ਲੱਗਿਆ ਕਿ ਓਪਰੋਕਤ
ਵਿਆਕਤੀਆਂ ਨੇ ਕੁੱਲ ਜਮੀਨ ਵਿੱਚੋ ਰਵਿੰਦਰ ਸਿੰਘ ਰਾਹੀ ਮਿਤੀ 118 ਕਨਾਲ ਦਾ 17 ਲੱਖ
ਪ੍ਰਤੀ ਏਕੜ ਦੇ ਹਿਸਾਬ ਨਾਲ ਮਿਤੀ 27 ਜੁਲਾਈ 2012 ਨੂੰ ਪਿਊਸ਼ ਜੈਨ ਪੁੱਤਰ ਧਰਮਵੀਰ ਜੈਨ
ਵਾਰਡ ਨੰਬਰ 7 ਬਲਾਚੌਰ ਨਾਲ ਇਕਰਾਰ ਨਾਮਾ ਕੀਤਾ ਸੀ ਤੇ ਬਿਆਨੇ ਵਜੋਂ 73 ਲੱਖ ਰੁਪਏ ਵਸੂਲ
ਕੀਤੇ ਹੋਏ ਹਨ ਤੇ ਮੁਕੱਦਮਾ ਚੱਲ ਰਿਹਾ ਹੈ।
ਸ਼ਿਕਾਇਤ
ਕਰਤਾਵਾਂ ਨੇ ਇਹ ਵੀ ਦੱਸਿਆ ਕਿ ਉਹ ਉਸ ਵੇਲੇ ਹੱਕੇ ਬੱਕੇ ਰਹਿ ਗਏ ਜਦੋਂ ਉਹਨਾਂ ਨੂੰ ਇਹ
ਪਤਾ ਲੱਗਿਆ ਕਿ ਇਸ ਜਮੀਨ ਤੇ ਸ਼ੁਰੇਸ਼ ਕੁਮਾਰ ਤੇ ਦਵਿੰਦਰ ਕੁਮਾਰ ਨੇ ਮਿਤੀ 30 ਮਈ 2012
ਤੇ 21 ਜੂਨ 2012 ਨੂੰ ਬੈਂਕ ਆਫ ਇੰਡੀਆਂ ਦੀ ਬਰਾਂਚ ਗੜਸ਼ੰਕਰ ਤੋਂ 95 ਲੱਖ ਦਾ ਲੋਨ ਲਿਆ
ਹੋਇਆ ਹੈ।ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਇਹਨਾਂ ਵਿਆਕਤੀਆਂ ਨੇ ਸੌਦਾ ਕਰਨ ਵੇਲੇ ਉਹਨਾਂ
ਨੂੰ ਇਸ ਵਾਰੇ ਕੁੱਝ ਨਹੀਂ ਦੱਸਿਆ ਤੇ ਇਸ ਤੋ ਸਾਫ ਜਾਹਿਰ ਹੁੰਦਾ ਹੈ ਕਿ ਉਹ ਸਾਡੇ ਨਾਲ
ਕਰੋੜਾਂ ਰੁਪਏ ਦੀ ਠੱਗੀ ਮਾਰਨੀ ਚਾਹੁਦੇ ਸਨ। ਪੀੜਤ ਵਿਆਕਤੀਆਂ ਨੇ ਦੱਸਿਆ ਕਿ ਉਹਨਾਂ ਨੂੰ
ਇਸ ਵਾਰੇ ਜਦੋਂ ਪਤਾ ਲੱਗਾ ਤਦ ਉਹਨਾਂ ਨੇ ਸ਼ੁਰੇਸ਼ ਕੁਮਾਰ ਤੋਂ 1 ਕਰੋੜ 25 ਲੱਖ ਦੀ ਮੰਗ
ਕੀਤੀ ਤਦ ਤਾਂ ਉਹਨਾਂ ਨੇ ਰੁਪਏ ਵਾਪਸ ਦੇਣ ਦੀ ਬਜਾਏ ਇਹ ਕਹਿ ਕੇ ਧਮਕਾਉਣਾ ਸ਼ੁਰੂ ਕਰ
ਦਿੱਤਾ ਕਿ ਸਾਡੀ ਵੱਡੇ ਵੱਡੇ ਅਫਸਰਾਂ ਨਾਲ ਉਠਣੀ ਬੈਠਣੀ ਹੈ ਤੁਸੀਂ ਸਾਡਾ ਕੂੱਝ ਨਹੀਂ
ਵਿਗਾੜ ਸਕਦੇ । ਅਗਰ ਤੁਸੀਂ ਸਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਤਾਂ ਅਸੀਂ ਤੁਹਾਡਾ
ਬੁਰਾ ਹਸ਼ਰ ਕਰਾਂਗੇ।
ਪੀੜਤ ਵਿਆਕਤੀਆਂ ਨੇ ਸ਼ਿਕਾਇਤ ਵਿੱਚ
ਦੱਸਿਆ ਕਿ ਉਹ 25 ਅਪ੍ਰੈਲ 2014 ਨੂੰ ਬਲਾਚੌਰ ਦੇ ਤਹਿਸੀਲਦਾਰ ਅੱਗੇ ਪੇਸ਼ ਹੋਏ ਸਨ ਤੇ
ਉਹਨਾਂ ਨੇ ਤਹਿਸੀਲਦਾਰ ਸਾਹਿਬ ਨੂੰ ਸਾਰਾ ਕੁੱਝ ਦੱਸਿਆ ਸੀ ਪ੍ਰੰਤੂ ਤਹਿਸੀਲਦਾਰ ਨੇ
ਉਹਨਾਂ ਦੀ ਹਾਜਰੀ ਤਸਦੀਕ ਨਹੀਂ ਕੀਤੀ। ਦੂਜੇ ਪਾਸੇ ਸ਼ੁਰੇਸ਼ ਕੁਮਾਰ ਨੇ ਹ੍ਹਲਫੀਆ ਬਿਆਨ ਦੇ
ਕੇ ਇਹ ਕਿਹਾ ਸੀ ਕਿ ਉਹ ਮੁਕੱਰਰ ਤਾਰੀਖ ’ਤੇ ਜ਼ਮੀਨ ਦੀ ਰਜਿਸਟਰੀ ਕਰਾਉਣ ਤੇ ਬਾਅਦ ਵਿੱਚ
ਕਬਜ਼ਾ ਦੇਣ ਲਈ ਤਿਆਰ ਹੈ। ਪੀੜਤ ਵਿਆਕਤੀਆਂ ਨੇ ਦੱਸਿਆ ਕਿ ਅਗਰ ਉਹ ਰਜਿਸਟਰੀ ਕਰਾਉਂਦੇ
ਤਾਂ ਉਹਨਾਂ ਨੂੰ ਸੌਦੇ ਦੇ ਹਿਸਾਬ ਨਾਲ 3 ਕਰੋੜ 65 ਲੱਖ ਹੋਰ ਦੇਣੇ ਪੈਂਦੇ ਤੇ ਅਜਿਹਾ
ਕਰਨ ਨਾਲ ਉਹਨਾਂ ਦੇ ਇਸ ਝਗੜੇ ਵਾਲੀ ਜਮੀਨ ਦੀ ਖਰੀਦ ਕਰਨ ਵਿੱਚ ਉਹਨਾਂ ਦੇ ਕਰੀਬ 5 ਕਰੋੜ
ਰੁਪਏ ਦੀ ਰਕਮ ਫਸ ਜਾਣੀ ਸੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਅਗਰ ਸ਼ਰੇਸ਼ ਕੁਮਾਰ ਤੇ ਹੋਰ
ਇਮਾਨਦਾਰ ਹੁੰਦੇ ਤਾਂ ਉਹ ਇਸ ਜਮੀਨ ਨੂੰ ਵੇਚਣ ਲਈ ਉਨ੍ਹਾਂ ਹੀ ਪਾਸੋਂ ਬਿਆਨੇ ਦੇ ਰੂਪ
ਵਿੱਚ ਲਏ 1 ਕਰੋੜ 25 ਲੱਖ ਦੀ ਰਕਮ ’ਚੋਂ 95 ਲੱਖ ਬੈਂਕ ਦਾ ਲੋਨ ਮੌੜ ਦਿੰਦੇ । ਉਨ੍ਹਾਂ
ਕਿਹਾ ਕਿ ਸ਼ੁਰੇਸ਼ ਤੇ ਹੋਰ ਸ਼ੁਰੂ ਤੋਂ ਹੀ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨੀ
ਚਾਹੁੰਦੇ ਸਨ। ਪੁਲਿਸ ਨੇ ਇਸ ਕੇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਉਪਰੋਕਤ
ਵਿਆਕਤੀਆਂ ਵਿਰੁੱਧ 420 ਤੇ 120 ਬੀ ਤਹਿਤ ਬਲਾਚੌਰ ਥਾਣੇ ਅੰਦਰ 67 ਨੰਬਰ ਪਰਚਾ ਦਰਜ
ਕੀਤਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸ਼ੁਰੇਸ਼ ਕੁਮਾਰ ਤੇ
ਦਵਿੰਦਰ ਕੁਮਾਰ ਦਾ ਪਰਿਵਾਰ ਦਾ ਆਰਥਿਕ ਤੇ ਰਾਜਨੀਤੀ ਪੱਖੋਂ ਬਲਾਚੌਰ ਅੰਦਰ ਕਾਫੀ ਨਾਮ
ਹੈ। ਇਹ ਪਰਿਵਾਰ ਕਿਸੇ ਵੇਲੇ ਕਾਂਗਰਸੀ ਅਖਵਾਉਂਦਾ ਸੀ। 2012 ਦੀਆਂ ਵਿਧਾਨ ਸਭਾ ਦੀਆਂ
ਚੋਣਾਂ ਮੌਕੇ ਅਕਾਲੀ ਦਲ (ਬ) ਵਿੱਚ ਚਲਾ ਗਿਆ ਸੀ ਤੇ ਅੱਜ ਕੱਲ ਸੰਸਦੀ ਸਕੱਤਰ ਚੌਧਰੀ ਨੰਦ
ਲਾਲ ਦੇ ਬਹੁਤ ਨਜ਼ਦੀਕ ਹੈ। ਸ਼ੁਰੇਸ਼ ਸਿਆਣਾ ਇਲਾਕੇ ਅੰਦਰ ਯੂਥ ਅਕਾਲੀ ਦਲ ਦੇ ਨੇਤਾ ਵਜੋਂ
ਵਿਚਰਦਾ ਸੀ। ਇਲਾਕੇ ਅੰਦਰ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਜ਼ਮੀਨ ਦਾ ਸੌਦਾ
ਕਰਾੳਣ ’ਚ ਬਲਾਚੌਰ ਦੇ ਵੱਡੇ ਰਾਜਨੀਤਕ ਆਗੂ ਦੇ ਬੇਟੇ ਨੇ ਵੀ ਕਥਿੱਤ ਤੌਰ ’ਤੇ ਅਹਿਮ
ਭੁਮਿਕਾ ਨਿਭਾਈ ਸੀ।