ਕੈਲਗਰੀ ਵਿੱਚ ਕਨੇਡਾ ਡੇਅ ਮੌਕੇ ਕਨੇਡਾ ਪ੍ਰਤੀ ਮੋਹ ਦੀ ਝਲਕ
Posted on:- 03-07-2014
- ਹਰਬੰਸ ਬੁੱਟਰ
ਕਨੇਡਾ ਡੇਅ ਮੌਕੇ ਹੋਏ ਵੱਖੋ ਵੱਖ ਸਮਾਗਮਾਂ ਦੌਰਾਨ ਕਨੇਡਾ ਮੁਲਕ ਪ੍ਰਤੀ ਲੋਕਾਂ ਦੇ ਮੋਹ ਪਿਆਰ ਦੀ ਤਸਵੀਰ ਕੈਲਗਰੀ ਵਿਖੇ ਭਰਵੀਆਂ ਹਾਜਰੀਆਂ ਦੇ ਰੂਪ ਹੋਏ ਇਕੱਠਾਂ ਤੋਂ ਸਾਫ ਝਲਕਦੀ ਸੀ। ਅਹਿਮਦੀਆ ਮੁਸਲਿਮ ਭਾਈਚਾਰੇ ਵੱਲੋਂ ਹਰ ਸਾਲ ਦੀ ਤਰਾਂ ਇਸ ਬਾਰ ਵੀ ਕਨੇਡਾ ਡੇ ਮੌਕੇ ਪ੍ਰੇਰੀਵਿੰਡਜ਼ ਪਾਰਕ ਵਿਖੇ ਇੱਕ ਵਿਸਾਲ ਪਰੋਗਰਾਰਮ ਦਾ ਆਯੋਜਿਨ ਕੀਤਾ ਗਿਆ। ਕਨੇਡਾ ਦੇ ਮਲਟੀਕਲਚਰ ਮਨਿਸਟਰ ਜੈਸਨ ਕੇਨੀ ਦੀ ਇਸ ਸਮਾਗਮ ਵਿੱਚ ਹਾਜ਼ਰੀ ਤੋਂ ਇਲਾਵਾ ਐਮ ਪੀ ਦਵਿੰਦਰ ਸ਼ੋਰੀ,ਮਨਿਸਟਰ ਆਫ ਹਿਊਮਨ ਸਰਵਿਸਜ਼ ਅਲਬਰਟਾ ਮਨਮੀਤ ਭੁੱਲਰ, ਐਮ ਐਲ ਏ ਦਰਸਨ ਕੰਗ ,ਸੇਨੇਟਰ ਮਾਈਕ ਸ਼ੇਖ,ਡੈਨੀਅਲ ਸਮਿੱਥ, ਹੈਪੀ ਮਾਨ, ਡੈਨ ਸਿੱਧੂ, ਰੁਪਿੰਦਰ ਗਿੱਲ, ਬਜ਼ੁਰਗਾਂ ਦੀਆਂ ਸੋਸਾਇਟੀਆਂ ਦੇ ਬਹੁਤ ਸਾਰੇ ਸਿਰ ਕੱਢ ਆਗੂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਆਪਣੇ ਪਰਿਵਾਰਾਂ ਸਮੇਤ ਇਸ ਸਮਾਗਮ ਦੀ ਰੌਣਕ ਦਾ ਹਿੱਸਾ ਰਹੇ।
ਬੱਚਿਆਂ ਦੇ ਕਨੇਡਾ ਦੇ ਝੰਡੇ ਵਾਲੇ ਪਹਿਨੇ ਹੋਏ ਲਾਲ ਰੰਗ ਦੇ ਸੂਟ ਬੜਾ ਹੀ ਦਿਲਖਿਚਵਾਂ ਨਜਾਰਾ ਪੇਸ ਕਰ ਰਹੇ ਸਨ।147ਵੇਂ ਕਨੇਡਾ ਡੇ ਮੌਕੇ ਮੁੱਖ ਬੁਲਾਰੇ ਸਮੇਤ ਸਭ ਨੇ ਮੁਲਕ ਪ੍ਰਤੀ ਵਫਾਦਾਰੀ ਦੀਆਂ ਗੱਲਾਂ ਕਰਦਿਆਂ ਇਸ ਨੂੰ ਹੋਰ ਵਧੀਆ ਬਣਾਉਣ ਦਾ ਸੱਦਾ ਦਿੱਤਾ। ਬੜੇ ਹੀ ਨਿਯਮਵੱਧ ਤਰੀਕੇ ਅਤੇ ਸਲੀਕੇ ਨਾਲ ਉਲੀਕਆ ਇਹ ਪਰੋਗਰਾਮ ਜਿੱਥੇ ਮੁਸਲਿਮ ਭਾਈਚਾਰੇ ਦੀ ਕਨੇਡਾ ਵਿੱਚ ਰਹਿੰਦਿਆਂ ਮੁਲਕ ਨਾਲ ਜੁੜਨ ਦੀ ਗਵਾਹੀ ਭਰਦਾ ਸੀ ਉੱਥੇ ਨਾਲ ਹੀ ਵੱਡੀ ਗਿਣਤੀ ਵਿੱਚ ਕੈਲਗਰੀ ਅੰਦਰ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਕੋਈ ਖੁਦ ਅਜਿਹੇ ਪਰੋਗਰਾਮ ਦਾ ਪ੍ਰਬੰਧ ਨਾ ਕਰਨਾ ਜਾਂ ਕਿਸੇ ਹੋਰ ਵੱਲੋਂ ਕਰਵਾਏ ਜਾ ਰਹੇ ਪਰੋਗਰਾਮਾਂ ਵਿੱਚ ਸਿਰਫ ਗਿਣਤੀ ਦੇ ਲੀਡਰ ਵਰਗ ਦੇ ਲੋਕਾਂ ਵੱਲੋਂ ਹੀ ਹਿੱਸਾ ਲੈਣਾ ਕਈ ਸੁਆਲ ਖੜੇ ਕਰ ਜਾਂਦਾ ਹੈ ।
ਇੰਡੀਅਨ ਐਕਸ ਸਰਵਿਸਮੈਨ ਸੋਸਾਇਟੀ ਵੱਲੋਂ ਉਲੀਕੇ ਪਰੋਗਰਾਮ ਦੌਰਾਨ ਵੀ ਸਿਰਫ ਉਹਨਾਂ ਦੇ ਮੈਂਬਰ ਤਾਂ ਵੱਡੀ ਗਿਣਤੀ ਵਿੱਚ ਹਾਲ ਅੰਦਰ ਦੇਖੇ ਗਏ ਪਰ ਆਮ ਪੰਜਾਬੀ ਭਾਈਚਾਰਾ ਛੁੱਟੀ ਹੋਣ ਦੇ ਬਾਵਯੂਦ ਵੀ ਕਿਧਰੇ ਨਜਰੀਂ ਨਹੀਂ ਆਇਆ।