ਭਾਰਤਚੀਨ ਦੇ ਅੱਗੇ ਵੱਧਣ ਦੀਆਂ ਅਥਾਹ ਗੁੰਜਾਇਸ਼ਾਂ : ਅੰਸਾਰੀ
Posted on:- 01-07-2014
ਪੇਂਜਿੰਗ: ਉਪ ਰਾਸ਼ਟਰਪਤੀ ਹਾਮਦ ਅੰਸਾਰੀ ਨੇ ਅੱਜ ਕਿਹਾ ਹੈ ਭਾਰਤ ਤੇ ਚੀਨ ਦੋਵਾਂ ਹੀ ਦੇਸ਼ਾਂ ਦੀ ਤਰੱਕੀ ਵਾਸਤੇ ਵਿਸ਼ਵ ਵਿਚ ਲੋੜੀਂਦੀ ਜਗ੍ਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਦੇ ਸਬੰਧ ਦਵੱਲੇ ਦਾਇਰੇ ਵਿਚੋਂ ਅੱਗੇ ਨਿਕਲ ਚੁੱਕੇ ਹਨ ਕਿਉਕਿ ਦੋਵੇਂ ਹੁਣ ਇਕ ਦੂਜੇ ਦੇ ਵਿਰੋਧੀ ਨਹੀਂ। ਸਗੋਂ ਸਾਂਝੇ ਹਿੱਤ ਦੇ ਭਾਗੀਦਾਰ ਮੰਨਦੇ ਹਨ। ਉਹ ਇੱਥੇ ਇਕ ਚੀਨੀ ਅਕੈਡਮੀ ਵਿਖੇ ਸਬੰਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਦੋਵੇਂ ਗੁਆਂਢੀ ਦੇਸ਼ ਵਿਸ਼ਵੀ ਮੰਚ ’ਤੇ ਜ਼ਿਆਦਾ ਲੋਕਤੰਤਰਿਕ ਵਿਸ਼ਵੀ ਕਰਮ ਵਿਵਸਥਾ ਨੂੰ ਸ਼ੁਰੂ ਕਰਨ ਦੇ ਯਤਨਾਂ ਵਿਚ ਸਭ ਤੋਂ ਅੱਗੇ ਹਨ ਤਾਂ ਕਿ ਦੁਨੀਆ ਦੇ ਮੁੱਦਿਆਂ ਦਾ ਸਹੀ ਤਰੀਕੇ ਨਾਲ ਹੱਲ ਕੀਤਾ ਜਾ ਸਕੇ। ਅੰਸਾਰੀ ਨੇ ਭਾਸ਼ਣ ਦਾ ਵਿਸ਼ਾ ਕੈਲੀਬਟੇਟ ਫ਼ਊਚਰੋਲਾਜ਼ੀ ਇੰਡੀਆ ਚਾਈਨਾ ਐਂਡ ਦਾ ਵਰਲਡ, ਭਵਿੱਖ ਦਾ ਸਹੀ ਦਿ੍ਰਸ਼ਟੀਕੋਣ ਨਾਲ ਅਧਿਐਨ ਭਾਰਤਚੀਨ ਅਤੇ ਵਿਸ਼ਵ : ਵਿਸ਼ੇ ’ਤੇ ਆਪਣੀ ਗੱਲਬਾਤ ਰੱਖੀ ਅੰਸਾਰੀ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਵਿਕਾਸ ਲਈ ਦੁਨੀਆ ਵਿਚ ਲੋੜੀਂਦੀ ਜਗ੍ਹਾ ਹੈ ਅਤੇ ਦੁਨੀਆ ਨੂੰ ਇਨ੍ਹਾਂ ਦੋਵਾਂ ਦੇਸ਼ਾਂ ਦੇ ਸਾਮਾਨ ਵਿਕਾਸ ਦੀ ਜ਼ਰੂਰਤ ਹੈ।
ਉਨ੍ਹਾਂ ਚੀਨ ਦੇ ਵਿਕਾਸ ਦੀ ਤਾਰੀਫ਼ ਕੀਤੀ
ਅਤੇ ਉਮੀਦ ਜਾਹਿਰ ਕੀਤੀ ਕਿ ਇਹ ਦੇਸ਼ ਜਲਦੀ ਹੀ ਵਿਕਸ਼ਿਤ ਦੇਸ਼ਾਂ ਵਿਚ ਸ਼ਾਮਲ ਹੋਵੇਗਾ।
ਉਨ੍ਹਾਂ ਕਿਹਾ ਕਿ ਅਤੇ ਆਸ ਵਿਚ ਅਜਿਹੀਆਂ ਘੱਟ ਉਦਾਹਰਨਾਂ ਹਨ। ਜਦ ਦੋ ਵੱਡੇ ਗੁਆਂਢੀ ਦੇਸ਼
ਇਕ ਹੀ ਸਮੇਂ ਵਿਚ ਉਭਰਦੀ ਸ਼ਕਤੀ ਬਣੇ ਹੋਣ। ਉਨ੍ਹਾਂ ਕਿਹਾ ਕਿ ਦੋ ਵਿਸ਼ਾਲ ਵਿਕਾਸਸ਼ੀਲ
ਦੇਸ਼ਾਂ ਦੇ ਰੂਪ ਵਿਚ ਸਾਡੇ ਸਾਂਝੇ ਹਿੱਤ ਸਾਡੇ ਮੱਤਭੇਦਾਂ ਤੋਂ ਕਿੱਤੇ ਅੱਗੇ ਹਨ। ਚੀਨ
ਅਤੇ ਭਾਰਤ ਅਤੇ ਦੁਨੀਆ ਦੀ ਲਗਭਗ 37 ਫ਼ੀਸਦੀ ਜਨਸੰਖਿਆ ਦੀ ਅਗਵਾਈ ਕਰਦੇ ਹਨ.