ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਆਰਟ ਐਂਡ ਕਰਾਫਟ ਵਰਕਸ਼ਾਪ ਦਾ ਆਯੋਜਨ
Posted on:- 30-06-2014
ਪਟਿਆਲਾ: ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਅਕਾਲ ਅਕੈਡਮੀ (ਸਨੌਰ) ਪਟਿਆਲਾ ਜੋ ਕਿ ਆਰਥਿਕ ਤੌਰ ਤੇ ਪਿਛੜੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਵਿਦਿਅਕ ਗਿਆਨ ਦੇਣ ਦੇ ਆਸ਼ੇ ਨੳਲ ਬਾਬਾ ਬਲਬੀਰ ਸਿੰਘ ਦੇ ਯਤਨਾਂ ਦੁਆਰਾ ਸ਼ੁਰੂ ਕੀਤੀ ਗਈ ਹੈ,ਵਿਖੇ ਨਾਰਥ ਜ਼ੋਨ ਕਲਚਰਲ ਸੈਂਟਰ ਵਲੋਂ ਵਿਦਿਆਰਥੀਆਂ ਦੀ ਕਲਾ ਰੁਚੀ ਨੂੰ ਵੇਖਦਿਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਅਕੈਡਮੀ ਦੇ ਬੱਚਿਆਂ ਲਈ (15 ਜੂਨ ਤੋਂ 30ਜੂਨ ਤੱਕ) ਇੱਕ ਪੰਦਰਾ ਰੋਜ਼ਾ ਆਰਟ ਐਂਡ ਕਰਾਫਟ ਵਰਕਸ਼ਾਪ ਅਰਟਿਸਟ ਸਰਵਿੰਦਰਜੀਤ ਦੀ ਦੇਖ-ਰੇਖ ਹੇਠ ਲਗਾਈ ਗਈ।ਇਸ ਮੌਕੇ ਸੰਕਲਪ ਇੰਟਰਨੈਸ਼ਨਲ ਵਲੋਂ ਫਿਲਮ ਨਿਰਮਾਤਾ ਜਸਬੀਰ ਸਿੰਘ ਡੇਰੇਵਾਲ(ਯੂ.ਕੇ.) ਦੇ ਸਹਿਯੋਗ ਨਾਲ ਪੰਜਾਬੀ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਨਾਬਰ’ ਬੱਚਿਆਂ ਨੂੰ ਵਿਖਾਈ ਗਈ।
ਪ੍ਰੋਗਰਾਮ ਵਿਚ ਡਾ. ਜਗਮੇਲ ਸਿੰਘ ਭਾਠੂਆਂ ਨੇ ਦਿੱਲੀ ਤੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ,ਜਦਕਿ ਜਸਬੀਰ ਸਿੰਘ ਡੇਰੇਵਾਲ,ਫਿਲਮ ਨਿਰਮਾਤਾ ਇਕਬਾਲ ਗੱਜਣ,ਪ੍ਰਿੰਸੀਪਲ ਅਜੀਤ ਸਿੰਘ ਭੱਟੀ,ਸਤਨਾਮ ਸਿੰਘ ਬੇਦੀ,ਗੁਰਮੇਲ ਸਿੰਘ(ਪ੍ਰਧਾਨ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ)ਤੋਂ ਇਲਾਵਾ ਕਈ ਉੱਘੀਆਂ ਸਖਸ਼ੀਅਤਾਂ ਨੇ ਆਪਣੀ ਹਾਜ਼ਰੀ ਲੁਆਉਂਦਿਆਂ ਸਮਾਗਮ ਦੀ ਰੌਣਕ ਵਾਧਾਈ।
ਆਏ ਮਹਿਮਾਨਾਂ ਨੂੰ ਅਕੈਡਮੀ ਦੇ ਸੰਚਾਲਕਾਂ ਵਲੋਂ ਬੜੇ ਖੂਬਸੂਰਤ ਤੇ ਪ੍ਰਭਾਵਸ਼ਾਲੀ ਸਨਮਾਨ-ਚਿੰਨ ਭੇਂਟ ਕੀਤੇ ਗਏ।ਇਸ ਸਾਰੇ ਸਮਾਗਮ ਨੂੰ ਨੇਪਰੇ ਚਾੜਨ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਉੱਘੇ ਸਮਾਜ ਸੇਵੀ ਸ਼੍ਰੀ ਅਭਿਨਵ ਜੋਸ਼ੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ ।ਆਏ ਵਿਦਵਾਨਾਂ ਨੇ ਬਾਬਾ ਬਲਬੀਰ ਸਿੰਘ ਦੇ ਉਦਮ ਦੀ ਭਰਪੂਰ ਸ਼ਲਾਘਾਂ ਕੀਤੀ।