ਬੰਦ ਹੋ ਜਾਵੇਗਾ ਜੇ.ਐਨ.ਯੂ ਦਾ `ਡਿਬੇਟ ਸੈਂਟਰ` ਕਿਹਾ ਜਾਣ ਵਾਲਾ `ਗੰਗਾ ਢਾਬਾ`
Posted on:- 26-06-2014
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਅਟੁੱਟ ਅੰਗ ਕਿਹਾ ਮੰਨਿਆ ਜਾਣ ਵਾਲਾ ਗੰਗਾ ਢਾਬਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੰਦ ਹੋਣ ਜਾ ਰਿਹਾ ਹੈ | ਸ਼ਾਮ ਦੀਆਂ ਮਹਿਫਲਾਂ ਚ ਰੰਗ ਭਰਨ ਵਾਲਾ ਇਹ ਢਾਬਾ ਜਿਥੇ ਸਸਤੇ ਖਾਣੇ ਲਈ ਮਸ਼ਹੂਰ ਹੈ ਉਥੇ ਹੀ ਇਹ ਬਹਿਸ -ਮੁਬਾਹਿਸਿਆਂ ਦੇ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ ਯੂਨੀਵਰਸਿਟੀ `ਚ ਹੋਣ ਵਾਲੇ ਰੋਸ ਪ੍ਰਦਰ੍ਸ਼ਨ ਵੀ ਇਥੋਂ ਹੀ ਸ਼ੁਰੂ ਹੁੰਦੇ ਸਨ |
`ਡਿਬੇਟ ਸੈਂਟਰ ਮੰਨਿਆਂ ਜਾਣ ਵਾਲੇ ਢਾਬੇ ਦੇ ਬੰਦ ਹੋਣ ਨਾਲ ਵਿਦਿਆਰਥੀ ਵੀ ਉਦਾਸ ਹਨ ਯੂਨੀਵਰਸਿਟੀ ਪ੍ਰਸ਼ਾਸਨ ਤੇ ਢਾਬੇ ਨੂੰ ਚਲਾਉਣ ਵਾਲਾ ਜਿਥੇ ਕੁਝ ਕਹਿਣ ਤੋਂ ਬਚ ਰਿਹਾ ਹੈ ਉਥੇ ਵਿਦਿਆਰਥੀ ਆਗੂ ਅਕਬਰ ਚੌਧਰੀ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸਨੂੰ ਹੋਰ ਹਿੱਤਾਂ ਲਈ ਵਰਤਣਾ ਚਾਹੁੰਦਾ ਹੈ ਓਹਨਾ ਦੇ ਦਬਾ ਕਾਰਨ ਹੀ ਢਾਬੇ ਨੂੰ ਚਲਾਉਣ ਵਾਲਾ ਵੀ ਨਹੀਂ ਬੋਲ ਰਿਹਾ ਪਰ ਵਿਦਿਆਰਥੀ ਇਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਚ ਹਨ |
ਦਸਣਯੋਗ ਹੈ ਕਿ 1985 `ਚ ਇਹ ਢਾਬਾ ਤੇਜਬੀਰ ਸਿੰਘ ਦੇ ਨਾਮ ਤੇ ਅਲਾਟ ਹੋਇਆ ਸੀ ਉਸਦੀ ਮੌਤ ਤੋਂ ਬਾਅਦ ਇਹ ਉਸਦੀ ਪਤਨੀ ਸੁਮਨ ਤੇ ਸੁਮਨ ਦੀ ਮੌਤ ਤੋਂ ਬਾਅਦ ਉਸਦਾ ਪੁਤ੍ਤਰ ਭਰਤ ਤੋਮਰ ਇਸ ਢਾਬੇ ਸਹਾਰੇ ਆਪਣੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ